Welcome to Canadian Punjabi Post
Follow us on

10

April 2024
ਬ੍ਰੈਕਿੰਗ ਖ਼ਬਰਾਂ :
ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਪਾਰਦਰਸ਼ੀ ਅਤੇ ਨਿਰਪੱਖ ਸੰਸਦੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, ਬੀ.ਐੱਸ.ਐੱਫ. ਅਤੇ ਕੇਂਦਰੀ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਹੋਰ ਮਜਬੂਤ ਕਰਨ ’ਤੇ ਦਿੱਤਾ ਜ਼ੋਰਈਰਾਨ 'ਚ ਅੱਤਵਾਦੀ ਹਮਲਾ, 27 ਮੌਤਾਂ, ਮਰਨ ਵਾਲਿਆਂ `ਚ 11 ਸੁਰੱਖਿਆ ਕਰਮੀ ਵੀਹਾਥੀ ਦੇ ਹਮਲੇ ਵਿੱਚ ਅਮਰੀਕੀ ਔਰਤ ਦੀ ਮੌਤ ਅਫਰੀਕੀ ਦੇਸ਼ ਜ਼ੈਂਬੀਆ ਦੇ ਕਾਫੂ ਨੈਸ਼ਨਲ ਪਾਰਕ ਵਿੱਚ ਵਾਪਰੀ ਘਟਨਾ ਰੂਸ ਨੇ ਆਪਣੇ ਫਰਾਂਸੀਸੀ ਹਮਰੁਤਬਾ ਨੂੰ ਕੀਤਾ ਫੋਨ, ਯੂਕਰੇਨ ਵਿਚ ਫੌਜਾਂ ਦੀ ਤਾਇਨਾਤੀ ਵਿਰੁੱਧ ਦਿੱਤੀ ਚੇਤਾਵਨੀ50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਐੱਸ.ਐੱਮ.ਓ. ਵਿਜੀਲੈਂਸ ਬਿਊਰੋ ਵਲੋਂ ਕਾਬੂਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲੋਕ ਸਭਾ ਚੋਣਾਂ ਦੌਰਾਨ ਸ਼ਰਾਬ, ਨਕਦੀ ਅਤੇ ਨਸ਼ਿਆਂ ਦੀ ਗੈਰ-ਕਾਨੂੰਨੀ ਤਸਕਰੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਦਾ 114 ਸਾਲ ਦੀ ਉਮਰ `ਚ ਦਿਹਾਂਤ
 
ਕੈਨੇਡਾ

ਲਿਬਰਲ ਪਾਰਟੀ ਦੀ ਕਨਵੈਨਸ਼ਨ ਵਿੱਚ ਟਰੂਡੋ ਨੇ ਪੌਲੀਏਵਰ ਨੂੰ ਲੰਮੇਂ ਹੱਥੀਂ ਲਿਆ

May 05, 2023 09:14 AM

ਓਟਵਾ, 5 ਮਈ (ਪੋਸਟ ਬਿਊਰੋ) : ਓਟਵਾ ਵਿੱਚ ਲਿਬਰਲ ਪਾਰਟੀ ਦੀ ਪਾਲਿਸੀ ਕਨਵੈਨਸ਼ਨ ਮੌਕੇ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ 2015 ਵਿੱਚ ਕੈਨੇਡੀਅਨਜ਼ ਨੇ ਡਰ ਤੇ ਗੁੱਸੇ ਤੋਂ ਉੱਤੇ ਆਸ ਦੀ ਚੋਣ ਕੀਤੀ ਤੇ ਅਗਲੀ ਵਾਰੀ ਜਦੋਂ ਕੈਨੇਡੀਅਨਜ਼ ਚੋਣਾਂ ਦਾ ਹਿੱਸਾ ਬਣਨਗੇ ਤਾਂ ਉਹ ਇੱਕ ਵਾਰੀ ਫਿਰ ਸਹੀ ਦਿਸ਼ਾ ਵੱਲ ਜਾਣਗੇ।
ਅਗਲੀਆਂ ਚੋਣਾਂ ਅਜੇ ਦੋ ਸਾਲ ਬਾਅਦ ਹੋਣੀਆਂ ਹਨ ਪਰ ਟਰੂਡੋ ਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਤੇਜ਼ੀ ਨਾਲ ਉਨ੍ਹਾਂ ਵੱਲ ਵੱਧ ਰਹੇ ਹਾਂ, ਉਹ ਇਸ ਗੱਲ ਨੂੰ ਲੈ ਕੇ ਵੀ ਆਸਵੰਦ ਹਨ ਕਿ ਉਹ ਇੱਕ ਵਾਰੀ ਮੁੜ ਚੋਣਾਂ ਵਿੱਚ ਖੜ੍ਹੇ ਹੋਣਗੇ। ਇਸ ਦੌਰਾਨ ਟਰੂਡੋ ਨੇ ਇਹ ਸਪਸ਼ਟ ਸੰਕੇਤ ਦੇ ਦਿੱਤਾ ਕਿ ਅਗਲੀਆਂ ਚੋਣਾਂ ਵਿੱਚ ਵੀ ਪਾਰਟੀ ਦੀ ਅਗਵਾਈ ਉਹ ਖੁਦ ਹੀ ਕਰਨਗੇ।ਟਰੂਡੋ ਨੇ ਦੱਸਿਆ ਕਿ ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਲਈ ਸੱਭ ਤੋਂ ਵੱਡਾ ਖਤਰਾ ਕੌਣ ਹੋਵੇਗਾ। ਟਰੂਡੋ ਨੇ ਆਖਿਆ ਕਿ ਪਿਏਰ ਪੌਲੀਏਵਰ ਦਾ ਲੋਕਾਂ ਨੂੰ ਲੁਭਾਉਣਾ, ਉਸ ਦੇ ਨਾਅਰੇ ਤੇ ਮੂਲਮੰਤਰ ਗੰਭੀਰ ਚੁਣੌਤੀਆਂ ਦਾ ਕੋਈ ਸੰਜੀਦਾ ਹੱਲ ਨਹੀਂ ਹਨ।
ਦੂਜੇ ਪਾਸੇ ਕੰਜ਼ਰਵੇਟਿਵਾਂ ਵੱਲੋਂ ਲਿਬਰਲਾਂ ਲਈ ਆਖਿਆ ਜਾ ਰਿਹਾ ਹੈ ਕਿ ਉਹ ਲੋਕਾਂ, ਆਰਥਿਕ ਵਿਕਾਸ, ਪਰਿਵਾਰਾਂ ਤੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਉੱਤੇ ਹੀ ਅਟਕੇ ਹੋਏ ਹਨ। ਇਸ ਉੱਤੇ ਟਰੂਡੋ ਨੇ ਪੌਲੀਏਵਰ ਨੂੰ ਤਾੜਦਿਆਂ ਆਖਿਆ ਕਿ ਜੇ ਇਨ੍ਹਾਂ ਸਾਰੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਜਾਵੇਗੀ ਤਾਂ ਹੋਰ ਕਿਸ ਬਾਰੇ ਗੱਲ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਇਸ ਸਮੇ ਕੰਜ਼ਰਵੇਟਿਵਾਂ ਨੂੰ ਜਾਗਣ ਤੇ ਅੱਖਾਂ ਖੋਲ੍ਹਣ ਦੀ ਲੋੜ ਹੈ।ਫਿਰ ਟਰੂਡੋ ਨੇ ਕੰਜ਼ਰਵੇਟਿਵਾਂ ਦੇ ਉਨ੍ਹਾਂ ਐਕਸ਼ਨਜ਼ ਦੀ ਲਿਸਟ ਲਾਂਚ ਕੀਤੀ ਜਿਸ ਨੂੰ ਹਥਿਆਰ ਬਣਾ ਕੇ ਲਿਬਰਲ ਵਰਤਣਗੇ।
ਇਸ ਦੌਰਾਨ ਟਰੂਡੋ ਨੇ ਲਿਬਰਲਾਂ ਦੇ ਚਾਈਲਡ ਟੈਕਸ ਬੈਨੇਫਿਟ ਵਿੱਚ ਕੀਤੇ ਵਾਧੇ ਦਾ ਮੁੱਦਾ ਵੀ ਉਠਾਇਆ ਤੇ ਇਸ ਨੂੰ ਲਿਬਰਲਾਂ ਦੀ ਪ੍ਰਾਪਤੀ ਵਜੋਂ ਹੁੱਭ ਕੇ ਦੱਸਿਆ। ਪਰ ਵਿਦੇਸ਼ੀ ਦਖਲ ਦਾ ਜਿਹੜਾ ਮੁੱਦਾ ਇਸ ਸਮੇਂ ਚਰਚਾ ਵਿੱਚ ਹੈ ਉਸ ਬਾਰੇ ਟਰੂਡੋ ਨੇ ਕੋਈ ਜਿ਼ਕਰ ਤੱਕ ਨਹੀਂ ਕੀਤਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼ ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰ ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ