Welcome to Canadian Punjabi Post
Follow us on

10

May 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ
 
ਕੈਨੇਡਾ

ਵਿਦੇਸ਼ੀ ਦਖ਼ਲ ਲਈ ਟਰੂਡੋ ਫਾਊਂਡੇਸ਼ਨ ਦੀ ਨਹੀਂ ਕੀਤੀ ਗਈ ਵਰਤੋਂ : ਅਲੈਗਜੈ਼ਂਡਰ ਟਰੂਡੋ

May 03, 2023 11:23 PM

ਓਟਵਾ, 3 ਮਈ (ਪੋਸਟ ਬਿਊਰੋ) : ਬੁੱਧਵਾਰ ਨੂੰ ਹਾਊਸ ਕਮੇਟੀ ਸਾਹਮਣੇ ਆਪਣਾ ਪੱਖ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਰਾ ਅਲੈਗਜੈ਼ਂਡਰ ‘ਸਾਚਾ’ ਟਰੂਡੋ ਨੇ ਆਖਿਆ ਕਿ ਟਰੂਡੋ ਫਾਊਂਡੇਸ਼ਨ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖ਼ਲ, ਕਿਸੇ ਵੀ ਤਰ੍ਹਾਂ ਦੀ ਦਖ਼ਲ ਜਾਂ ਦਖਲ ਦੇ ਇਰਾਦੇ ਲਈ ਨਹੀਂ ਕੀਤੀ ਗਈ।
ਪਿਏਰ ਐਲੀਅਟ ਟਰੂਡੋ ਫਾਊਂਡੇਸ਼ਨ ਵੱਲੋਂ ਚੀਨ ਨਾਲ ਸਬੰਧਤ ਡੋਨੇਸ਼ਨ ਸਵੀਕਾਰਨ ਦੇ ਮੁੱਦੇ ਉੱਤੇ ਅਲੈਗਜੈ਼ਂਡਰ ਟਰੂਡੋ ਨੇ ਆਖਿਆ ਕਿ ਫਾਊਂਡੇਸ਼ਨ ਦੇ ਪਿਛਲੇ ਪ੍ਰੈਜ਼ੀਡੈਂਟ ਵੱਲੋਂ ਕੀਤੀਆਂ ਗਈਆਂ ਬੱਜਰ ਗਲਤੀਆਂ ਦੇ ਨਤੀਜੇ ਵਜੋਂ ਹੀ ਇਸ ਚੈਰੀਟੇਬਲ ਆਰਗੇਨਾਈਜ਼ੇਸ਼ਨ ਹੋਰ ਕੰਮਕਾਰ ਦਾ ਬਾਰੀਕੀ ਨਾਲ ਮੁਲਾਂਕਣ ਸ਼ੁਰੂ ਕੀਤਾ ਗਿਆ। ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁੱਦੇ ਉੱਤੇ ਅਲੈਗਜੈ਼ਂਡਰ ਨੇ ਆਖਿਆ ਕਿ ਫਾਊਂਡੇਸ਼ਨ ਰਾਹੀਂ ਕਿਸੇ ਵੀ ਸ਼ਖ਼ਸ ਜਾਂ ਕਿਸੇ ਵੀ ਮੁਲਕ ਵੱਲੋਂ ਕੈਨੇਡੀਅਨ ਸਰਕਾਰ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਨਹੀਂ ਕੀਤੀ ਗਈ।
ਪਿਏਰ ਐਲੀਅਟ ਟਰੂਡੋ ਫਾਊਂਡੇਸ਼ਨ ਦੇ ਬਾਨੀ ਮੈਂਬਰ ਵਜੋਂ ਅਲੈਗਜੈ਼ਂਡਰ ਟਰੂਡੋ ਪਿਛਲੇ ਦੋ ਦਹਾਕਿਆਂ ਤੋਂ ਆਰਗੇਨਾਈਜ਼ੇਸ਼ਨ ਦੇ ਕੰਮਾਂ ਕਾਰਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। 2020 ਤੱਕ ਆਰਗੇਨਾਈਜੇ਼ਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਰਹੇ ਅਲੈਗਜੈ਼ਂਡਰ ਉਸ ਸਮੇਂ ਵੀ ਫਾਊਂਡੇਸ਼ਨ ਦੇ ਬੋਰਡ ਵਿੱਚ ਸ਼ਾਮਲ ਸਨ ਜਦੋਂ 2016 ਵਿੱਚ ਚੀਨ ਨਾਲ ਸਬੰਧਤ ਡੋਨੇਸ਼ਨ ਇਸ ਸੰਸਥਾ ਵੱਲੋਂ ਹਾਸਲ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਊਂਡੇਸ਼ਨ ਨੇ ਕਈ ਸਾਲ ਪਹਿਲਾਂ 200,000 ਡਾਲਰ ਦੀ ਡੋਨੇਸ਼ਨ ਹਾਸਲ ਕੀਤੀ ਸੀ। ਪਰ ਬਾਅਦ ਵਿੱਚ ਚੀਨ ਨਾਲ ਸੰਭਾਵੀ ਸਬੰਧ ਹੋਣ ਕਾਰਨ ਇਸ ਡੋਨੇਸ਼ਨ ਨੂੰ ਦੋ ਕਿਸ਼ਤਾਂ ਵਿੱਚ ਮੋੜ ਵੀ ਦਿੱਤਾ ਗਿਆ।ਮੋੜੀ ਗਈ ਰਕਮ 140,000 ਡਾਲਰ ਸੀ, ਜਿਸ ਨੂੰ 70,000 ਡਾਲਰ ਦੇ ਦੋ ਚੈੱਕਾਂ ਰਾਹੀਂ ਮੋੜਿਆ ਗਿਆ। ਪਰ ਇਹ ਖਬਰਾਂ ਵੀ ਮਿਲੀਆਂ ਕਿ ਇਹ ਫੰਡ ਮੋੜਨ ਦੇ ਮੁੱਦੇ ਉੱਤੇ ਫਾਊਂਡੇਸ਼ਨ ਦੇ ਅੰਦਰ ਹੀ ਤਰੇੜਾਂ ਪੈ ਗਈਆਂ।
ਫਿਰ ਅਪਰੈਲ ਦੇ ਮੱਧ ਵਿੱਚ ਫਾਊਂਡੇਸ਼ਨ ਦੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਤੇ ਪ੍ਰੈਜ਼ੀਡੈਂਟ ਤੇ ਸੀਈਓ ਨੇ ਅਸਤੀਫਾ ਦੇ ਦਿੱਤਾ। ਇਸ ਦਾ ਕਾਰਨ ਫਾਊਂਡੇਸ਼ਨ ਦਾ ਸਿਆਸੀਕਰਨ ਦੱਸਿਆ ਗਿਆ। ਜਿ਼ਕਰਯੋਗ ਹੈ ਕਿ ਲੰਮਾਂ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਇਸ ਫਾਊਂਡੇਸ਼ਨ ਦੇ ਕੰਮਕਾਜ ਨਾਲ ਆਪਣਾ ਕੋਈ ਸਬੰਧ ਹੋਣ ਦੇ ਮੁੱਦੇ ਤੋਂ ਪੱਲਾ ਝਾੜ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਾਂਊਂਡੇਸ਼ਨ, ਜੋ ਕਿ ਉਨ੍ਹਾਂ ਦੇ ਪਿਤਾ ਦੇ ਨਾਂ ਉੱਤੇ ਬਣਾਈ ਗਈ, ਦਾ ਕੰਮਕਾਜ ਉਨ੍ਹਾਂ ਦਾ ਭਰਾ ਅਲੈਗਜੈ਼ਂਡਰ ਟਰੂਡੋ ਹੀ ਵੇਖਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ ਓਟਵਾ ਪੁਲਿਸ ਨੇ ਵਿਸ਼ੇਸ਼ ਕਾਂਸਟੇਬਲ ਪ੍ਰੋਗਰਾਮ `ਚ ਕੀਤਾ ਵਿਸਥਾਰ ਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀ ਅਲਬਰਟਾ ਦੇ ਸਪੀਕਰ ਨਾਥਨ ਕੂਪਰ ਦੀ ਵਾਸਿ਼ੰਗਟਨ ਦੂਤ ਦੇ ਰੂਪ ਵਜੋਂ ਚੋਣ ਸਸਕੈਚਵਨ ਵਿਰੋਧੀ ਧਿਰ ਵੱਲੋਂ ਐਂਟੀ ਸੈਪਰੇਸ਼ਨ ਬਿੱਲ ਪੇਸ਼ ਕੈਲੇਡਨ ਵਿਖੇ ਵਿਸ਼ਵ ਪੱਧਰੀ ਆਰਬੀਸੀ ਕੈਨੇਡੀਅਨ ਓਪਨ 4 ਜੂਨ ਤੋਂ ਕਿੰਗਸਟਨ ਵਿੱਚ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਕਲੀ ਨਰਸ 18 ਮਹੀਨੇ ਤੱਕ ਰਹੇਗੀ ਹਾਊਸ ਅਰੈਸਟ