Welcome to Canadian Punjabi Post
Follow us on

08

June 2023
ਬ੍ਰੈਕਿੰਗ ਖ਼ਬਰਾਂ :
ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸੌਣੀ ਫ਼ਸਲਾਂ ਦੇ ਐੱਮ ਐੱਸ ਪੀ ਵਿਚ ਕੀਤਾ ਵਾਧਾ ਨਿਗੂਣਾ ਕਰਾਰ ਦਿੱਤਾਵਿੱਤੀ ਸਾਲ 2022-23 ਦੌਰਾਨ ਪੰਜਾਬ ਵੱਲੋਂ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਪੇਂਡੂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਤਹਿਤ 800 ਕਰੋੜ ਰੁਪਏ ਦੀ ਰਿਕਾਰਡ ਵਰਤੋਂਰਾਜਪਾਲ ਵੱਲੋਂ ਸਰਹੱਦੀ ਸੁਰੱਖਿਆ, ਘੁਸਪੈਠ ਅਤੇ ਡਰੋਨ ਰਾਹੀਂ ਨਸਿ਼ਆਂ ਦੀ ਤਸਕਰੀ ਦਾ ਜਾਇਜ਼ਾ ਲੈਣ ਲਈ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਦੌਰਾਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਲਈ ਫਸਲਾਂ ਦਾ ਸਹੀ ਮੁੱਲ ਮਿਲਣਾ ਜਰੂਰੀ: ਸਪੀਕਰ ਸੰਧਵਾਂਐੱਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ: ਕੈਨੇਡਾ ਤੋਂ ਜ਼ਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ਹਰਿਆਣਾ ਵਿੱਚ ਕਿਸਾਨਾਂ ਤੇ ਭਾਰੀ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਜੱਥੇਬੰਦੀ ਨੇ ਪੰਜਾਬ ਦੇ 14 ਜਿਲ੍ਹਿਆਂ ਵਿੱਚ 85 ਜਗ੍ਹਾ `ਤੇ ਫੂਕੇ ਖੱਟੜ ਅਤੇ ਮੋਦੀ ਸਰਕਾਰ ਦੇ ਪੁਤਲੇ
 
ਕੈਨੇਡਾ

ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਨਬਾਰਬੀ ਕੈਂਪਸ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ

March 28, 2023 06:34 AM

ਟੋਰਾਂਟੋ, 28 ਮਾਰਚ (ਪੋਸਟ ਬਿਊਰੋ): ਕੈਨੇਡਾ ਦੇ ਬਰਨਬੀ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਮਹਾਤਮਾ ਗਾਂਧੀ ਦੀ ਇੱਕ ਹੋਰ ਮੂਰਤੀ ਦੀ ਭੰਨਤੋੜ ਕੀਤੀ ਗਈ। ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਇਹ ਬੁੱਤ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਨਬਾਰਬੀ ਕੈਂਪਸ ਦੇ ਪੀਸ ਸਕੁਏਅਰ ਵਿੱਚ ਲਗਾਇਆ ਗਿਆ ਸੀ।
ਕੌਂਸਲੇਟ ਜਨਰਲ ਨੇ ਟਵੀਟ ਕੀਤਾ ਕਿ ਅਸੀਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਰਨਬੀ ਕੈਂਪਸ ਵਿੱਚ ਸ਼ਾਂਤੀ ਦੇ ਮੋਢੀ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਅਪੀਲ ਕਰਦੇ ਹਾਂ।
ਇਹ ਘਟਨਾ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹੈਮਿਲਟਨ ਸ਼ਹਿਰ ਦੇ ਸਿਟੀ ਹਾਲ ਨੇੜੇ 23 ਮਾਰਚ ਨੂੰ ਮਹਾਤਮਾ ਗਾਂਧੀ ਦੇ ਬੁੱਤ ਨੂੰ ਵਿਗਾੜਨ ਅਤੇ ਸਪ੍ਰੇ-ਪੇਂਟ ਕਰਨ ਤੋਂ ਬਾਅਦ ਵਾਪਰੀ ਹੈ।
ਪਿਛਲੇ ਸਾਲ ਜੁਲਾਈ ਵਿੱਚ, ਕੈਨੇਡਾ ਦੇ ਰਿਚਮੰਡ ਹਿੱਲ ਵਿੱਚ ਇੱਕ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਸੀ, ਜਿਸ ਦੀ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸਖ਼ਤ ਨਿੰਦਾ ਕੀਤੀ ਸੀ।
ਉਸ ਸਮੇਂ, ਦੂਤਾਵਾਸ ਨੇ ਇੱਕ ਟਵੀਟ ਵਿੱਚ ਕਿਹਾ ਕਿ "ਅਸੀਂ ਰਿਚਮੰਡ ਹਿੱਲ ਵਿੱਚ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਤੋਂ ਦੁਖੀ ਹਾਂ। ਇਸ ਅਪਰਾਧਿਕ, ਘਿਣਾਉਣੀ ਕਾਰਵਾਈ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ 25 ਅੰਕਾਂ ਦਾ ਵਾਧਾ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿੱਚ ਮੈਟਾ ਤੇ ਗੂਗਲ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹਨ ਟਰੂਡੋ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁੱਦੇ ਉੱਤੇ ਸੁਣਵਾਈ ਨਾਲੋਂ ਜਾਂਚ ਦੇ ਹੱਕ ਵਿੱਚ ਹਨ ਕੈਨੇਡੀਅਨਜ਼ : ਨੈਨੋਜ਼ ਵਿਆਜ਼ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਬੈਂਕ ਆਫ ਕੈਨੇਡਾ ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜਿ਼ਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ ਇਹ ਸੀਜ਼ਨ ਜੰਗਲ ਦੀ ਅੱਗ ਲਈ ਰਹੇਗਾ ਸੱਭ ਤੋਂ ਮਾੜਾ : ਬਲੇਅਰ ਮੰਗਾਂ ਨਾ ਮੰਨੇ ਜਾਣ ਉੱਤੇ ਬਜਟ ਬਿੱਲ ਨੂੰ ਆਸਾਨੀ ਨਾਲ ਪਾਸ ਨਹੀਂ ਹੋਣ ਦੇਵਾਂਗੇ : ਪੌਲੀਏਵਰ ਮੱਛੀਆਂ ਫੜ੍ਹਨ ਗਏ ਚਾਰ ਬੱਚਿਆਂ ਤੇ ਇੱਕ ਵਿਅਕਤੀ ਦੀ ਹੋਈ ਮੌਤ ਜੌਹਨਸਟਨ ਵੱਲੋਂ ਅਹੁਦਾ ਨਾ ਛੱਡੇ ਜਾਣ ਉੱਤੇ ਜਗਮੀਤ ਸਿੰਘ ਨੇ ਪ੍ਰਗਟਾਇਆ ਸਖ਼ਤ ਇਤਰਾਜ਼ ਗੰਨ ਵਾਇਲੰਸ ਖਿਲਾਫ ਸਾਲਾਨਾ ਦਿਨ ਮਨਾਵੇਗੀ ਸਰਕਾਰ!