Welcome to Canadian Punjabi Post
Follow us on

28

May 2023
ਬ੍ਰੈਕਿੰਗ ਖ਼ਬਰਾਂ :
ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਦੀ ਮੌਤ, ਮੁਲਜ਼ਮ ਕਾਬੂਸੂਬੇ ਵਿਚ ਦਸਵੀਂ ਜਮਾਤ ਦੀ ਪ੍ਰੀਖਿਆ 'ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ; ਕਿਹਾ “ਇਹ ਧੀਆਂ ਦਾ ਯੁੱਗ ਹੈ”ਡੀ.ਜੀ.ਪੀ. ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ `ਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ, ਕੇਂਦਰ ਸਰਕਾਰ ਜ਼ਰੀਏ ਲਗਾਈ ਮੱਦਦ ਦੀ ਗੁਹਾਰਸਿਡਨੀ 'ਚ ਅੱਗ ਲੱਗਣ ਕਾਰਣ 7 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾਮੰਤਰੀ ਹਰਭਜਨ ਸਿੰਘ ਈ.ਟੀ.ਓ.ਨੇ ਕਿਹਾ: ਜਗਰਾਓਂ-ਰਾਏਕੋਟ ਮਾਰਗ ‘ਤੇ ਪੈਂਦੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ ਅਤੇ 40 ਫੁੱਟ ਚੌੜਾ ਪੁੱਲਭਗਵੰਤ ਮਾਨ ਦਾ ਚੰਨੀ ਨੂੰ ਅਲਟੀਮੇਟਮ, ਦੋਸ਼ ਮੰਨਣ ਲਈ 31 ਮਈ ਤੱਕ ਦਾ ਦਿੱਤਾ ਸਮਾਂ
 
ਭਾਰਤ

ਕਿਸਾਨ ਮਹਾਪੰਚਾਇਤ ਲਈ ਰਾਮਲੀਲਾ ਮੈਦਾਨ 'ਚ ਹਜ਼ਾਰਾਂ ਕਿਸਾਨ ਹੋਏ ਇਕੱਠੇ, ਸਰਕਾਰ ਨੂੰ ਵਾਅਦੇ ਪੂਰੇ ਕਰਨ ਦੀ ਕੀਤੀ ਅਪੀਲ

March 20, 2023 05:35 PM

ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ):ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰਨ ਲਈ ਸੋਮਵਾਰ ਨੂੰ ਇੱਥੇ ਰਾਮਲੀਲਾ ਮੈਦਾਨ 'ਚ ਆਯੋਜਿਤ 'ਕਿਸਾਨ ਮਹਾਪੰਚਾਇਤ' 'ਚ ਹਜ਼ਾਰਾਂ ਕਿਸਾਨ ਇਕੱਠੇ ਹੋਏ। ਵੱਖ-ਵੱਖ ਰੰਗਾਂ ਦੀਆਂ ਪੱਗਾਂ ਬੰਨ੍ਹੇ ਹੋਏ ਕਿਸਾਨਾਂ ਨੇ ਸਰਕਾਰ ਨੂੰ ਦਸੰਬਰ, 2021 ਵਿੱਚ ਕੀਤੇ ‘ਲਿਖਤੀ ਵਾਅਦੇ’ ਪੂਰੇ ਕਰਨ ਦੀ ਬੇਨਤੀ ਕੀਤੀ। ਮੋਰਚੇ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਅੰਦੋਲਨ ਦੀ ਅਗਵਾਈ ਕੀਤੀ ਸੀ, ਜੋ ਹੁਣ ਵਾਪਸ ਲੈ ਲਿਆ ਗਿਆ ਹੈ।
ਕਿਸਾਨਾਂ ਦੀਆਂ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਕਾਨੂੰਨੀ ਗਾਰੰਟੀ, ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ, ਮੁਜ਼ਾਹਰੇ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਪੈਨਸ਼ਨ, ਕਰਜ਼ਾ ਮੁਆਫ਼ੀ ਅਤੇ ਬਿਜਲੀ ਬਿੱਲ ਮੁਆਫ਼ ਕਰਨਾ ਸ਼ਾਮਲ ਹੈ। ‘ਜੈ ਕਿਸਾਨ ਅੰਦੋਲਨ’ ਦੇ ਕੌਮੀ ਪ੍ਰਧਾਨ ਅਵਿਕ ਸਾਹਾ ਨੇ ਕਿਹਾ ਕਿ ਲਿਖਤੀ ਭਰੋਸੇ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਖ਼ਿਲਾਫ਼ ਹਜ਼ਾਰਾਂ ਕੇਸ ਪੈਂਡਿੰਗ ਹਨ। ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਿਲਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਹਨ ਜੋ ਪੂਰੀਆਂ ਨਹੀਂ ਕੀਤੀਆਂ ਗਈਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਨੀਪੁਰ ਵਿਚ ਕਈ ਥਾਵਾਂ 'ਤੇ ਹਿੰਸਾ ਭੜਕੀ, ਦੋ ਪੁਲਿਸ ਕਮਾਂਡੋ ਸ਼ਹੀਦ ਪੀਐਮ ਮੋਦੀ ਵਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ: 'ਸੰਸਦ ਦੀ ਨਵੀਂ ਇਮਾਰਤ ਬਣੇਗੀ ਨਵੇਂ ਭਾਰਤ ਦੇ ਨਿਰਮਾਣ ਦਾ ਆਧਾਰ': ਪੀਐਮ ਮੋਦੀ ਕਰਨਾਟਕ ਦੇ ਕੋਪਲ ਜ਼ਿਲੇ 'ਚ ਕਾਰ ਅਤੇ ਲਾਰੀ ਵਿਚਾਲੇ ਭਿਆਨਕ ਟੱਕਰ, 6 ਦੀ ਮੌਤ ਦਿੱਲੀ ਪੁਲਸ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਖ਼ਿਲਾਫ਼ ਦੰਗਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਇੱਕੋ ਪਰਿਵਾਰ ਦੇ 3 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕਈ ਦਲਾਂ ਵਲੋਂ ਵਿਰੋਧ, ਸ਼ਾਮਲ ਹੋਣਗੀਆਂ 25 ਸਿਆਸੀ ਪਾਰਟੀਆਂ ਪੀਐਲਐਫਆਈ ਨਾਲ ਸਬੰਧਤ ਦੋ ਨਕਸਲੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੋਲਕਾਤਾ ਵਿਚ ਚੱਲੇਗੀ ਪਹਿਲੀ ਅੰਡਰਵਾਟਰ ਮੈਟਰੋ, ਹੁਗਲੀ ਨਦੀ ਦੇ ਹੇਠਾਂ ਬਣੀ 500 ਮੀਟਰ ਲੰਬੀ ਸੁਰੰਗ ਭਿਆਨਕ ਸੜਕ ਹਾਦਸੇ ਵਿਚ ਵੈਨ ਡਿਵਾਈਡਰ ਨਾਲ ਟਕਰਾਈ, ਤਿੰਨ ਦੀ ਮੌਤ ਤਾਮਿਲਨਾਡੂ 'ਚ ਨਹੀਂ ਹਟੇਗੀ ਤੰਬਾਕੂ-ਗੁਟਖਾ 'ਤੇ ਪਾਬੰਦੀ, ਇਕ ਸਾਲ ਲਈ ਵਧਾਈ