Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਭਾਰਤ

ਕੋਲਡ ਸਟੋਰੇਜ ਹਾਦਸੇ 'ਚ ਦੋ ਮੌਤਾਂ, ਕਈ ਅਜੇ ਵੀ ਮਲਬੇ ਹੇਠ ਦੱਬੇ

March 16, 2023 05:06 PM

ਉੱਤਰ ਪ੍ਰਦੇਸ਼, 16 ਮਾਰਚ (ਪੋਸਟ ਬਿਊਰੋ): ਪ੍ਰਦੇਸ਼ ਦੇ ਸੰਭਲ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਚੰਦੌਸੀ ਵਿੱਚ ਇੱਕ ਕੋਲਡ ਸਟੋਰੇਜ਼ ਢਹਿ ਗਿਆ। ਜਿਸ ਦੇ ਮਲਬੇ ਵਿੱਚ ਕਈ ਮਜ਼ਦੂਰ ਫਸ ਗਏ। ਸੂਚਨਾ ਮਿਲਦੇ ਹੀ ਪੁਲਸ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਬਚਾਅ ਮੁਹਿੰਮ ਚਲਾਉਂਦੇ ਹੋਏ ਕੁਝ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ 20-25 ਲੋਕ ਅਜੇ ਵੀ ਅੰਦਰ ਫਸੇ ਦੱਸੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਬਚਾਅ ਟੀਮ ਨੇ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ। ਬਚਾਅ ਕਾਰਜ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਲਡ ਸਟੋਰੇਜ ਉਵਰਲੋਡ ਸੀ। ਜਿਸ ਕਾਰਨ ਆਲੂ ਦੀਆਂ ਬੋਰੀਆਂ ਅਚਾਨਕ ਡਿੱਗ ਪਈਆਂ। ਜਿਸ ਕਾਰਨ ਕੰਧ ਟੁੱਟ ਗਈ ਅਤੇ ਪੂਰੀ ਇਮਾਰਤ ਢਹਿ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ। ਪੁਲਸ-ਪ੍ਰਸ਼ਾਸਨ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਵੱਡੀ ਗਿਣਤੀ 'ਚ ਫੋਰਸ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਇਸ ਦੇ ਨਾਲ ਹੀ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਸਲਭ ਮਾਥੁਰ ਨੇ ਦੱਸਿਆ ਕਿ ਸ਼ਾਮ ਤੱਕ 10 ਲੋਕਾਂ ਨੂੰ ਬਚਾ ਲਿਆ ਗਿਆ ਸੀ। ਬਚਾਅ ਕਰਮਚਾਰੀ ਅਜੇ ਵੀ ਦੂਜਿਆਂ ਨੂੰ ਸੁਰੱਖਿਅਤ ਬਚਾਉਣ ਲਈ ਕੰਮ ਕਰ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਬਾਂਸਲ ਨੇ ਦੱਸਿਆ ਕਿ ਐਨਡੀਆਰਐਫ, ਐਸਡੀਆਰਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ। ਡੀਆਈਜੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੀਵਰੇਜ ਦੀ ਸਫ਼ਾਈ ਸਮੇਂ ਜ਼ਹਿਰੀਲੀ ਗੈਸ ਚੜ੍ਹਣ ਨਾਲ ਦੋ ਦੀ ਮੌਤ ਮੱਧ ਪ੍ਰਦੇਸ਼ ਵਿੱਚ ਔਨਲਾਈਨ ਵਿਕ ਰਹੇ ਬੋਰਡ ਪ੍ਰੀਖਿਆ ਦੇ ਪੇਪਰ ਵੀਹ ਸਾਲ ਤੋਂ ਇੱਕੋ ਕਮਰੇ 'ਚ ਕੈਦ ਸਨ ਭਰਾ-ਭੈਣ, ਸਮਾਜ ਸੇਵੀ ਸੰਸਥਾ ਨੇ ਕੀਤਾ ਰੈਸਕਿਊ ਬਦਮਾਸ਼ਾਂ ਨੂੰ ਫੜ੍ਹਨ ਗਈ ਪੁਲਸ ਟੀਮ ਨੂੰ ਬਣਾਇਆ ਬੰਧਕ, ਮੋਬਾਈਲ ਤੇ ਨਗਦੀ ਵੀ ਖੋਹੀ ਪਟਨਾ ਰੇਲਵੇ ਸਟੇਸ਼ਨ 'ਤੇ ਅਚਾਨਕ ਚੱਲੀ ਅਸ਼ਲੀਲ ਫਿਲਮ, ਏਜੰਸੀ ਕੀਤੀ ਗਈ ਬਲੈਕਲਿਸਟ ਪੇਪਰ ਸਹੀ ਨਾ ਹੋਣ 'ਤੇ ਵਿਿਦਆਰਥਣ ਨੇ ਛੇੜਛਾੜ ਅਤੇ ਅਗਵਾ ਦੀ ਝੂਠੀ ਕਹਾਣੀ ਰਚੀ ਆਫਤਾਬ ਖਿਲਾਫ ਦੋਸ਼ ਤੈਅ ਕਰਨ 'ਤੇ ਦਿੱਲੀ ਪੁਲਸ ਦੀ ਦਲੀਲ ਪੂਰੀ ਕਿਸਾਨ ਮਹਾਪੰਚਾਇਤ ਲਈ ਰਾਮਲੀਲਾ ਮੈਦਾਨ 'ਚ ਹਜ਼ਾਰਾਂ ਕਿਸਾਨ ਹੋਏ ਇਕੱਠੇ, ਸਰਕਾਰ ਨੂੰ ਵਾਅਦੇ ਪੂਰੇ ਕਰਨ ਦੀ ਕੀਤੀ ਅਪੀਲ ਪਤਨੀ ਦੇ ਕਈ ਟੁਕੜੇ ਕਰ ਕੇ ਨੇੜਲੇ ਖੇਤਾਂ 'ਚ ਸੁੱਟੇ, ਪਤੀ ਫਰਾਰ ਦੇਹਰਾਦੂਨ 'ਚ ਮਹਿਲਾ ਵਾਰਡਨ ਨਾਲ ਛੇੜਛਾੜ, ਭੜਕੇ ਵਿਿਦਆਰਥੀਆਂ ਨੇ ਕਾਲਜ 'ਚ ਕੀਤੀ ਭੰਨਤੋੜ