Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਅੰਤਰਰਾਸ਼ਟਰੀ

ਸਿੱਖ ਏਡ ਸਕਾਟਲੈਂਡ ਵੱਲੋਂ ਸਿਕਲੀਗਰ ਵਣਜਾਰੇ ਸਿੱਖਾਂ ਦੀ ਮੱਦਦ ਲਈ ਵਿਸ਼ਾਲ ਫੰਡ ਰੇਜਿੰਗ ਸਮਾਗਮ

March 15, 2023 03:59 AM

 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕਹਿੰਦੇ ਹਨ ਕਿਸੇ ਨੂੰ ਪੈਸਾ ਦਾਨ ਦੇਣ ਦੀ ਬਜਾਏ ਉੱਤਮ ਦਾਨ ਵਿੱਦਿਆ ਦਾ ਦਾਨ ਦੇ ਦਿਉ। ਜਿਸ ਨੂੰ ਹਾਸਲ ਕਰਕੇ ਵਿੱਦਿਆ ਦਾਨ ਲੈਣ ਵਾਲਾ ਕਮਾਊ ਹੱਥ ਬਣ ਕੇ ਆਪਣੀਆਂ ਪੀੜ੍ਹੀਆਂ ਦੀ ਤਕਦੀਰ ਬਦਲ ਦੇਵੇਗਾ। ਇਸੇ ਕਥਨ ਨੂੰ ਅਸਲੀਅਤ ਵਿੱਚ ਬਦਲਣ ਲਈ ਸਕਾਟਲੈਂਡ ਦੀ ਵੱਕਾਰੀ ਸੰਸਥਾ ਸਿੱਖ ਏਡ ਸਕਾਟਲੈਂਡ 21 ਸਾਲਾਂ ਤੋਂ ਸਰਗਰਮੀ ਨਾਲ ਕਾਰਜ ਕਰਦੀ ਆ ਰਹੀ ਹੈ। ਸਮਾਜ ਸੇਵਾ ਦੇ 21 ਵਰ੍ਹਿਆਂ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਸਿੱਖ ਏਡ ਸਕਾਟਲੈਂਡ ਵੱਲੋਂ ਨਾਰਮੰਡੀ ਹੋਟਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਡਿਨਰ ਬਹਾਨੇ ਰਲ ਮਿਲ ਬੈਠਣ, ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਨਣ ਅਤੇ ਫੰਡ ਰੇਜਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮਾਗਮ ਦਾ ਮੁੱਖ ਉਦੇਸ਼ ਮੱਧ ਪ੍ਰਦੇਸ਼ ਵਿਚ ਵਸਦੇ ਸਿਕਲੀਗਰ ਵਣਜਾਰੇ ਸਿੱਖ ਪਰਿਵਾਰਾਂ ਦਾ ਜੀਵਨ ਪੱਧਰ ਸੁਧਾਰਨ, ਉਹਨਾਂ ਦੇ ਬੱਚਿਆਂ ਲਈ 1000 ਬੱਚੇ ਦੀ ਸਮਰੱਥਾ ਵਾਲੇ ਸਕੂਲ ਦਾ ਨਿਰਮਾਣ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਪੰਜਾਬੀਆਂ ਦੇ ਸਾਜ ਢੋਲ ਅਤੇ ਸਕਾਟਿਸ਼ ਰਵਾਇਤੀ ਸਾਜ ਬੈਗਪਾਈਪਰ ਦੇ ਸੁਮੇਲ ਨਾਲ ਹੋਈ। ਮੰਚ ਸੰਚਾਲਕ ਵਜੋਂ ਜਿੰਮੇਵਾਰੀ ਸਾਂਭਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਅਤੇ ਰੂਪਾ ਮੁੱਕਰ ਵੱਲੋਂ ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਸੁਲੱਖਣ ਸਿੰਘ ਸਮਰਾ ਨੂੰ ਸੱਦਾ ਦਿੱਤਾ ਤਾਂ ਕਿ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਜਾ ਸਕੇ। ਇਸ ਉਪਰੰਤ ਡਾ. ਸਤਬੀਰ ਕੌਰ ਗਿੱਲ ਵੱਲੋਂ ਪ੍ਰੈਜੈਂਟੇਸ਼ਨ ਰਾਹੀਂ ਸੰਸਥਾ ਵੱਲੋਂ ਕੀਤੇ ਕੰਮਾਂ ਬਾਰੇ ਦੱਸਿਆ ਗਿਆ। ਸਮਾਗਮ ਵਿੱਚ ਸਾਹਿਤਕ ਅਤੇ ਸੱਭਿਆਚਾਰਿਕ ਰੰਗ ਭਰਦਿਆਂ ਸ਼ਾਇਰ ਲਾਭ ਗਿੱਲ ਦੋਦਾ ਵੱਲੋਂ ਆਪਣੀ ਨਜ਼ਮ "ਸਿੰਘੋ ਵਣਜਾਰਿਓ" ਰਾਹੀਂ ਹਾਜ਼ਰੀ ਭਰੀ ਗਈ ਉੱਥੇ ਸਕਾਟਲੈਂਡ ਦੇ ਪ੍ਰਸਿੱਧ ਗਿੱਧਾ ਗਰੁੱਪ "ਮਹਿਕ ਪੰਜਾਬ ਦੀ" ਵੱਲੋਂ ਗਿੱਧੇ ਦੀ ਬਿਹਤਰੀਨ ਪੇਸ਼ਕਾਰੀ ਰਾਹੀਂ ਖ਼ੂਬ ਤਾੜੀਆਂ ਬਟੋਰੀਆਂ ਗਈਆਂ। ਬਹੁਤ ਹੀ ਭਾਵੁਕ ਤਕਰੀਰ ਕਰਦਿਆਂ ਗੁਰਦੀਪ ਸਿੰਘ ਸਮਰਾ ਨੇ ਸਿਕਲੀਗਰ ਵਣਜਾਰੇ ਸਿੱਖਾਂ ਦੀ ਗਰੀਬੀ, ਉਹਨਾਂ ਦੇ ਰਹਿਣ ਸਹਿਣ ਅਤੇ ਬੱਚਿਆਂ ਦੇ ਪੜ੍ਹਾਈ ਤੋਂ ਵਾਂਝੇ ਰਹਿਣ ਦੀ ਦਰਦਮਈ ਗਾਥਾ ਨੂੰ ਆਪਣਾ ਸ਼ਬਦਾਂ ਰਾਹੀਂ ਬਿਆਨ ਕੀਤਾ ਤਾਂ ਸੰਗਤਾਂ ਵੱਲੋਂ ਖੁੱਲ੍ਹੇ ਦਿਲ ਨਾਲ ਦਸਵੰਧ ਭੇਂਟ ਕਰਨ ਦੀ ਹੱਦ ਤੋੜ ਦਿੱਤੀ ਤੇ ਲਗਭਗ 50 ਹਜ਼ਾਰ ਪੌਂਡ ਦੀ ਰਾਸ਼ੀ ਸਿਕਲੀਗਰ ਸਿੱਖ ਬੱਚਿਆਂ ਲਈ ਬਣਾਏ ਜਾਣ ਵਾਲੇ ਸਕੂਲ ਲਈ ਇਕੱਠੀ ਹੋ ਗਈ। ਇਸ ਸਮੇਂ ਹਰਸਿਮਰ ਕੌਰ ਹਾਰਾ ਨੇ ਅੰਗਰੇਜ਼ੀ ਵਿੱਚ ਭਾਸ਼ਣ ਦੇ ਕੇ ਆਪਣੇ ਹਾਣੀ ਮੁੰਡੇ ਕੁੜੀਆਂ ਨੂੰ ਚੰਗੇ ਕੰਮਾਂ ਨਾਲ ਜੁੜਨ ਲਈ ਬੇਨਤੀ ਕੀਤੀ।
ਸਮਾਗਮ ਦੇ ਸਮਾਪਤੀ ਵੱਲ ਜਾਣ ਤੋਂ ਪਹਿਲਾਂ ਪ੍ਰਸਿੱਧ ਹਾਸ-ਰਸ ਕਲਾਕਾਰ ਰੇਅ ਆਫ ਸਨਸ਼ਾਈਨ ਅਤੇ ਟੀਜੇ ਸਿੰਘ ਵੱਲੋਂ ਹਾਜ਼ਰੀਨ ਦੇ ਬੁੱਲਾਂ ‘ਤੇ ਮੁਸਕਰਾਹਟ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ। ਰੈਫਲ ਪ੍ਰਾਈਜਜ਼ ਦੇ ਦੌਰ ਉਪਰੰਤ ਸੰਸਥਾ ਦੇ ਜ਼ਿੰਮੇਵਾਰ ਆਗੂ ਡਾ. ਇੰਦਰਜੀਤ ਸਿੰਘ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹਰ ਸਖਸ਼ ਦਾ ਧੰਨਵਾਦ ਕਰਨ ਦੇ ਨਾਲ ਦਾਨੀ ਸੱਜਣਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਖਾਨ ਨੂੰ ਵੱਡਾ ਝਟਕਾ, ਭਤੀਜੇ ਸਮੇਤ ਕਈ ਸਮਰਥਕ ਗ੍ਰਿਫਤਾਰ ਕਾਂਗੋ 'ਚ ਬਾਗੀਆਂ ਨੇ 22 ਲੋਕਾਂ ਦੀ ਕੀਤੀ ਹੱਤਿਆ, 3 ਨੂੰ ਲੈ ਗਏ ਨਾਲ ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ ਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰ ਪਾਕਿਸਤਾਨ 'ਚ ਆਟੇ ਦੀਆਂ ਕੀਮਤਾਂ ਪਹੁੰਚੀਆਂ ਅਸਮਾਨ `ਤੇ, ਲੋਕ ਟਰੱਕਾਂ ਤੋਂ ਲੁੱਟ ਰਹੇ ਬੋਰੀਆਂ ਅਮਰੀਕਾ ਵਿਚ ਬਾਸਕਟ ਬਾਲ ਮੈਚ ਵੇਖਣ ਗਏ ਇਕ ਅਮ੍ਰਿਤਧਾਰੀ ਸਿੱਖ ਨੇ ਲਾਇਆ ਭੇਦਭਾਵ ਦਾ ਦੋਸ਼ ਅਮਰੀਕਾ ਦੇ ਮਿਆਮੀ ਬੀਚ ਸ਼ਹਿਰ ਵਿਚ ਹੋਈ ਗੋਲੀਬਾਰੀ ਵਿੱਚ ਇਕ ਮੌਤ ਤੇ ਇਕ ਜ਼ਖਮੀ ਸੈਕਰਾਮੈਂਟੋ, ਚ ਸ੍ਰੀ ਗੁਰੂ ਰਵਿਦਾਸ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ, ਵੱਖ ਵੱਖ ਜੱਥਿਆਂ ਵਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਐਮਾਜ਼ਾਨ ਫਿਰ ਕਰੇਗੀ ਛਾਂਟੀ, ਅਗਲੇ ਕੁਝ ਹਫਤਿਆਂ 'ਚ 9 ਹਜ਼ਾਰ ਕਰਮਚਾਰੀ ਕੱਢੇ ਜਾਣਗੇ ਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ