Welcome to Canadian Punjabi Post
Follow us on

25

June 2024
ਬ੍ਰੈਕਿੰਗ ਖ਼ਬਰਾਂ :
ਪੂਰਨ ਬੰਦ ਦੀ ਚਿਤਾਵਨੀ: ਮਿਸੀਸਾਗਾ ਅਤੇ ਬਰੈਂਪਟਨ ਦੇ ਨਾਲ-ਨਾਲ ਕੈਲੇਡਨ ਵਿੱਚ ਕਿਊ.ਈ.ਡਬਲਯੂ. ਅਤੇ ਹਾਈਵੇ 403, ਹਾਈਵੇ 401 ਅਤੇ ਹਾਈਵੇ 410 `ਤੇ 24-28 ਜੂਨ ਨੂੰ ਰਹਿਣਗੇ ਬੰਦਸਾਊਥ ਗਲੇਨਗੈਰੀ ਵਿੱਚ ਮਾਲ-ਗੱਡੀ ਅਤੇ ਪਿਕਅਪ ਟਰੱਕ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤਰੇਕਸਡੇਲ ਸ਼ੂਟਿੰਗ ਜਾਂਚ ਦੇ ਸਿਲਸਿਲੇ ਵਿੱਚ 14 ਸਾਲਾ ਲੜਕੇ `ਤੇ ਫ੍ਰਸਟ ਡਿਗਰੀ ਕਤਲ ਦੇ ਚਾਰਜਿਜ਼ਟੋਰਾਂਟੋ ਦੇ ਬੇਘਰੇ ਵਿਅਕਤੀ ਦੀ ਮੌਤ ਵਿੱਚ ਟੀਨਏਜ਼ਰ ਲੜਕੀ ਨੇ ਕਤਲ ਦਾ ਦੋਸ਼ ਮੰਨਿਆਰਾਹੁਲ ਗਾਂਧੀ ਤੇ ਮਲਿਕਾਰਜੁਨ ਦਾ ਪ੍ਰਧਾਨ ਮੰਤਰੀ ਮੋਦੀ `ਤੇ ਸ਼ਬਦੀ ਹਮਲਾ, ਕਿਹਾ- “ਸੰਵਿਧਾਨ `ਤੇ ਹਮਲਾ ਸਵੀਕਾਰ ਨਹੀਂ”18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ
 
ਨਜਰਰੀਆ

‘ਆਜ਼ਾਦੀ ਦਾ ਅੰਮ੍ਰਿਤ ਮਹਾ-ਉਤਸਵ’ ਨਾਲ ਭਾਰਤ ਦੇ ਆਮ ਲੋਕਾਂ ਦੇ ਪੱਲੇ ਕੀ ਪਊਗਾ!

March 06, 2023 04:05 AM

-ਜਤਿੰਦਰ ਪਨੂੰ
ਆਪਣੀ ਆਜ਼ਾਦੀ ਦੀ ਪੌਣੀ ਸਦੀ ਮਨਾ ਚੱੁਕਾ ਭਾਰਤ ਇਸ ਵਕਤ ‘ਆਜ਼ਾਦੀ ਦਾ ਮਹਾ ਅੰਮ੍ਰਿਤ ਮਹਾ-ਉਤਸਵ’ ਮਨਾ ਰਿਹਾ ਹੈ। ਮੌਕੇ ਦੀ ਸਰਕਾਰ ਜੋ ਵੀ ਨਾਂਅ ਇਸ ਕਿਸਮ ਦੀ ਕਿਸੇ ਮੁਹਿੰਮ ਨੂੰ ਦੇ ਦੇਵੇ, ਉਹ ਪਹਿਲਾਂ ਮੀਡੀਆ ਲਈ ਜਾਰੀ ਕੀਤਾ ਜਾਂਦਾ ਤੇ ਫਿਰ ਹੌਲੀ-ਹੌਲੀ ਆਮ ਲੋਕਾਂ ਦੇ ਸਿਰ ਵਿੱਚ ਵੜ ਜਾਂਦਾ ਹੈ। ਭਾਰਤ ਦੀ ਇੱਕ ਸੌ ਚਾਲੀ ਕਰੋੜ ਤੋਂ ਵੱਧ ਆਬਾਦੀ ਦੇ ਵੱਡੇ ਹਿੱਸੇ ਨੂੰ ਇਸ ਨਾਅਰੇ ‘ਆਜ਼ਾਦੀ ਕਾ ਅੰਮ੍ਰਿਤ ਮਹਾ-ਉਤਸਵ’ ਦਾ ਅਰਥ ਵੀ ਪਤਾ ਨਹੀਂ ਤੇ ਉਸ ਨੂੰ ਦੱਸਣ ਵਾਲਾ ਵੀ ਕੋਈ ਨਹੀਂ ਕਿ ਇਹ ਨਾਂਅ ਰੱਖਣ ਦਾ ਕਾਰਨ ਕੀ ਹੈ? ਨਾਲੇ ਦੱਸਣ ਦੀ ਲੋੜ ਵੀ ਕੀ ਹੈ, ਉਹ ਭਾਰਤ ਦੇ ਨਾਗਰਿਕ ਸਿਰਫ ਵੋਟਾਂ ਦੇਣ ਜੋਗੇ ਹਨ, ਉਨ੍ਹਾਂ ਨੂੰ ਅਰਥਾਂ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ ਅਤੇ ਜਿਨ੍ਹਾਂ ਨੂੰ ਅਰਥ ਅਤੇ ਅਨਰਥ ਦਾ ਪਤਾ ਹੁੰਦਾ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਦੀ ਚਰਚਾ ਕਰਨ ਵਿੱਚ ਵੀ ਕੋਈ ਖਤਰਾ ਦਿੱਸਣ ਲੱਗ ਜਾਵੇ ਤਾਂ ਚੱੁਪ ਰਹਿਣਾ ਤੇ ਵਗਦੇ ਵਹਿਣ ਨਾਲ ਵਗਦੇਰਹਿਣਾ ਠੀਕ ਮੰਨਦੇ ਹਨ। ਭਾਰਤ ਦੇ ਮੌਜੂਦਾ ਹਾਕਮ ਇਸ ਸਾਲ ਆਪਣੇ ਲੋਕਾਂ ਨੂੰ ਇਹ ਦੱਸਣ ਲਈ ਜ਼ੋਰ ਲਾ ਰਹੇ ਹਨ ਕਿ ਦੇਸ਼ ਦੀ ਅਸਲ ਤਰੱਕੀਮੌਜੂਦਾ ਰਾਜ ਵਿੱਚ ਹੋਣੀ ਸ਼ੁਰੂ ਹੋਈ ਹੈ ਤੇਅਸਲੀ ਆਜ਼ਾਦੀ ਵੀ ਅਜੋਕੇ ਹਾਕਮਾਂ ਦੇ ਹੱਥ ਦੇਸ਼ ਦੀ ਕਮਾਨ ਆਏ ਤੋਂ ਆਈ ਹੈ। ਉਨ੍ਹਾਂ ਨੂੰ ਆਜ਼ਾਦੀ ਮਿਲਣ ਦੇ ਬਾਅਦ ਵਾਲੇ ਪੰਝੱਤਰ ਸਾਲਾਂ ਵਿੱਚ ਪੁੱਟੀ ਗਈ ਹਰ ਪੁਲਾਂਘ ਆਪਣੇ ਪੁੱਟੇ ਹਰ ਕਦਮ ਤੋਂ ਛੋਟੀ ਲੱਗਦੀ ਹੈ ਅਤੇ ਆਪਣੇ ਹਰ ਸ਼ਬਦ ਨੂੰ ਉਹ ਕਿਸੇ‘ਈਸ਼ਵਰੀ ਸੰਦੇਸ਼’ ਵਾਂਗ ਪੇਸ਼ ਕਰਨ ਵਿੱਚ ਅੰਤਾਂ ਦੀ ਖੁਸ਼ੀ ਮਹਿਸੂਸ ਕਰਦੇ ਹਨ।
ਪਿਛਲੇ ਸਾਲ ਭਾਰਤੀ ਲੋਕਤੰਤਰ ਦੇ ਇੱਕ ਚੁਣੇ ਹੋਏ ਆਗੂ ਨੇ ਕਿਸੇ ਸਮਾਗਮ ਵਿੱਚ ਬੋਲਦਿਆਂ ਆਪਣੇ ਦੇਸ਼ ਨੂੰ ‘ਲੋਕਤੰਤਰ ਦੀ ਮਾਂ’ (ਮਦਰ ਆਫ ਡੈਮੋਕਰੇਸੀ) ਕਹਿ ਦਿੱਤਾ ਅਤੇ ਉਸ ਦੇ ਬਾਅਦ ਉਸ ਦੀ ਪਾਰਟੀ ਦੇ ਢੰਡੋਰਚੀਆਂ ਨੇ ਇਸ ਨੂੰ ਸੱਚ ਸਾਬਤ ਕਰਦੇ ਲੇਖ ਲਿਖਣ ਦੀ ਮੁਹਿੰਮ ਛੇੜ ਲਈ। ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਵੱਡੀ ਹੋਣ ਕਾਰਨ ਕੋਈ ਦੇਸ਼ ‘ਲੋਕਤੰਤਰ ਦੀ ਮਾਂ’ ਨਹੀਂ ਬਣ ਸਕਦਾ, ਇਸ ਦਾ ਅਰਥ ਲੋਕਤੰਤਰੀ ਰਿਵਾਇਤ ਦਾ ਮੁੱਢ ਬੰਨ੍ਹਣ ਵਾਲਾ ਦੇਸ਼ ਕਹਿਣਾ ਚਾਹੀਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਸਦੀਆਂ ਪਹਿਲਾਂ ਪ੍ਰਾਚੀਨ ਭਾਰਤ ਵਿੱਚ ਵਿਕਸਤ ਹੋਈ ਸੱਭਿਅਤਾ ਵੇਲੇ ਵੀ ਲੋਕ ਆਪਣਾ ਸਮਾਜ ਲੋਕਤੰਤਰੀ ਢੰਗ ਨਾਲ ਚਲਾਉਂਦੇ ਰਹੇ ਸਨ, ਇਸ ਕਰ ਕੇ ਇਹ ‘ਲੋਕਤੰਤਰ ਦੀ ਮਾਂ’ਕਹਾਉਣ ਦਾ ਹੱਕਦਾਰ ਹੈ। ਦੂਸਰੇ ਇਹ ਕਹਿੰਦੇ ਹਨ ਕਿ ਸੰਸਾਰ ਵਿੱਚ ਸਭ ਤੋਂ ਪੁਰਾਣੀ ਸੱਭਿਅਤਾ ਹੋਣ ਵਾਲਾ ਰੁਤਬਾ ਕਿਸ ਦੇਸ਼ ਦਾ ਬਣਦਾ ਹੈ, ਇਸ ਦਾ ਪੱਕਾ ਨਿਬੇੜਾ ਅਜੇ ਵੀ ਨਹੀਂ ਹੋ ਸਕਿਆ ਅਤੇ ਇਹ ਵੀਗੱਲ ਨੋਟ ਕਰਨ ਵਾਲੀ ਹੈ ਕਿ ਸਮਾਜੀ ਸੂਝ ਦੇ ਪਹਿਲੇ ਪੜਾਵਾਂ ਵਿੱਚ ਲਗਭਗ ਹਰ ਪਾਸੇ ਵਿਕਸਤ ਹੋਈ ਸੱਭਿਅਤਾ ਲੋਕਤੰਤਰੀ ਲੀਹਾਂ ਉੱਤੇ ਚੱਲਣ ਵਾਲੀ ਹੁੰਦੀ ਸੀ। ਪੁਰਾਣੇ ਲੋਕਤੰਤਰੀ ਸਮਾਜਾਂ ਨੂੰ ਢਾਹ ਉਸ ਵਕਤ ਲੱਗੀ ਸੀ, ਜਦੋਂ ਮਨੁੱਖ ਕੁਝ ਲੋੜਾਂ ਤੋਂ ਵਾਧੂ ਕਮਾਉਣ ਲੱਗ ਪਿਆ ਸੀ ਤੇ ਉਸ ਦੀ ਵਾਧੂ ਕਮਾਈ ਉੱਤੇ ਐਸ਼ ਕਰਨ ਵਾਲੇ ਨੀਤ ਦੇ ਮਾੜੇ ਮਨੁੱਖਾਂ ਨੇ ਰਾਜ ਤੇ ਚੌਧਰ ਦੀ ਨੀਂਹ ਉੱਤੇ ਆਪਣੇ ਮਹਿਲ ਉਸਾਰਨੇ ਸ਼ੁਰੂ ਕਰ ਦਿੱਤੇ ਸਨ। ਕੁਝ ਖੋਟੀ ਨੀਤ ਵਾਲੇ ਬੰਦਿਆਂ ਦੀEਦੋਂ ਸ਼ੁਰੂ ਕੀਤੀ ਇਹ ਖੇਡ ਅੱਜ ਤੱਕ ਹਰ ਸਮਾਜ ਵਿੱਚ ਚੱਲਦੀ ਪਈ ਹੈ ਅਤੇ ਨਤੀਜੇ ਵਜੋਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਮਨੁੱਖ ਦੇ ਮੋਢਿਆਂ ਉੱਪਰ ਕਿਸੇ ਦੂਸਰੇ ਮਨੁੱਖ ਦਾ ਜੂਲ਼ਾ ਟਿਿਕਆ ਰੱਖਣ ਦੇ ਚੁਸਤ ਪ੍ਰਸ਼ਾਸਕੀ ਪ੍ਰਬੰਧ ਨੂੰ ‘ਲੋਕਤੰਤਰ’ ਕਿਹਾ ਜਾ ਰਿਹਾ ਹੈ।
ਜਿੱਥੋਂ ਤੱਕ ‘ਲੋਕਤੰਤਰ ਦੀ ਮਾਂ’ ਕਹੇ ਜਾ ਰਹੇ ਭਾਰਤ ਦਾ ਸੰਬੰਧ ਹੈ, ਇਸ ਨੇ ਤਰੱਕੀ ਵੀ ਬੜੀ ਕੀਤੀ ਤੇ ਇਸ ਨੇ ਕੁਚੱਜ ਵੀ ਬਹੁਤ ਕੀਤੇ ਹਨ। ਤਰੱਕੀ ਉਨ੍ਹਾਂ ਸੁਹਿਰਦ ਦਿਮਾਗਾਂ ਕਾਰਨ ਹੋਈ ਹੈ, ਜਿਹੜੇ ਸਮਾਜ ਦਾ ਭਲਾ ਕਰਨ ਦੇ ਲਈ ਰਾਤ-ਦਿਨ ਲੱਗੇ ਰਹਿੰਦੇ ਹਨ ਤੇ ਕਦੇ ਇਹ ਵੀ ਨਹੀਂ ਵੇਖਦੇ ਕਿ ਉਨ੍ਹਾਂ ਦੇ ਕੀਤੇ ਦੀ ਕੋਈ ਕਦਰ ਸਮਾਜ ਨੇ ਪਾਈ ਹੈ ਜਾਂ ਨਹੀਂ। ਉਨ੍ਹਾਂ ਦੇ ਕੀਤੇ ਕੰਮਾਂ ਦਾ ਸਿਹਰਾ ਦੇਸ਼ ਦੇ ਉਹ ਰਾਜਸੀ ਨੇਤਾ ਲੈ ਜਾਂਦੇ ਹਨ, ਜਿਹੜੇ ਖੁਦ ਇੱਲ ਦਾ ਨਾਂਅ ਕੋਕੋ ਵੀ ਨਹੀਂ ਜਾਣਦੇ ਹੁੰਦੇ ਅਤੇ ਜ਼ੋਰ ਨਾਲ ਇਹ ਕਿਹਾ ਜਾਣ ਲੱਗਦਾ ਹੈ ਕਿ ਫਲਾਣੇ ਨੇਤਾ ਦੀ ਅਗਵਾਈ ਹੇਠ ਭਾਰਤ ਨੇ ਤਰੱਕੀ ਦੀ ਸਿਖਰ ਕਰ ਦਿੱਤੀ ਹੈ। ਸੰਸਾਰ ਦੇ ਚੋਣਵੇਂ ਦੇਸ਼ਾਂ ਵਾਂਗ ਭਾਰਤ ਜਦੋਂ ਐਟਮੀ ਸ਼ਕਤੀ ਬਣ ਗਿਆ ਤਾਂ ਇਸ ਦਾ ਸਿਹਰਾ Eਦੋਂ ਦੀ ਆਗੂ ਇੰਦਰਾ ਗਾਂਧੀ ਨੂੰ ਅਗਲੇ ਚੌਵੀ ਸਾਲ ਮਿਲਦਾ ਰਿਹਾ ਸੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਰਾਜ ਵੇਲੇ ਭਾਰਤ ਨੇ ਜਦੋਂ ਪੰਜ ਐਟਮੀ ਧਮਾਕੇ ਇੱਕੋ ਵਾਰ ਕਰ ਦਿੱਤੇ ਤਾਂ ਇੰਦਰਾ ਗਾਂਧੀ ਦਾ ਨਾਂਅ ਭੁਲਾਕੇ ਭਾਰਤ ਦੀ ਤਰੱਕੀ ਦਾ ਸਾਰਾ ਸਿਹਰਾ ਵਾਜਪਾਈ ਨੂੰ ਦਿੱਤਾ ਜਾਣ ਲੱਗ ਪਿਆ ਸੀ। ਜਿਨ੍ਹਾਂ ਵਿਿਗਆਨੀਆਂ ਨੇ ਇਸ ਦੇ ਲਈ ਦਿਨ-ਰਾਤ ਵੇਖੇ ਬਿਨਾਂ ਕੰਮ ਕੀਤਾ ਸੀ, ਉਨ੍ਹਾਂ ਅਕਲਮੰਦ ਇਨਸਾਨਾਂ ਦਾ ਨਾਂਅ ਭਾਰਤ ਦੇ ਅੱਧਾ ਫੀਸਦੀ ਲੋਕਾਂ ਨੂੰ ਵੀ ਪਤਾ ਨਹੀਂ।
ਜਿਸ ਤਰ੍ਹਾਂ ਐਟਮੀ ਸ਼ਕਤੀ ਦੇ ਮਾਮਲੇ ਵਿੱਚ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵਿਚਾਲੇ ਚੌਧਰ ਦੇ ਝੰਡੇ ਦਾ ਵਟਾਂਦਰਾ ਹੁੰਦਾ ਵੇਖਿਆ ਸੀ, ਉਸ ਤਰ੍ਹਾਂ ਸਮਾਜ ਦੇ ਸਤਿਕਾਰ ਦੇ ਪ੍ਰਤੀਕ ਆਗੂਆਂ ਦਾ ਵੀ ਤਬਾਦਲਾ ਹੋਣ ਦੀ ਮਿਸਾਲ ਭਾਰਤੀ ਲੋਕਾਂ ਨੇ ਕਈ ਵਾਰੀ ਵੇਖ ਲਈ ਅਤੇ ਅੱਜ ਵੀ ਵੇਖੀ ਜਾ ਰਹੇ ਹਨ। ਇੱਕ ਸਮੇਂ ਭਾਰਤ ਦੀ ਆਜ਼ਾਦੀ ਦੇ ਅਸਲ ਘੁਲਾਟੀਏ ਵਜੋਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਨੇਤਾਜੀ ਸੁਭਾਸ਼ ਚੰਦਰ ਬੋਸ ਆਦਿ ਮੰਨੇ ਜਾਂਦੇ ਸਨ ਅਤੇ ਦੇਸ਼ ਨੂੰ ਆਜ਼ਾਦੀ ਮਿਲਣ ਦੇ ਬਾਅਦਉਹ ਸਾਰੇ ਪਿੱਛੇ ਛੱਡ ਕੇ ‘ਸਾਬਰਮਤੀ ਕੇ ਬਾਪੂ ਤੂ ਨੇ ਕਰ ਦੀਆ ਕਮਾਲ, ਲੇ ਕਰ ਦੀ ਆਜ਼ਾਦੀ ਹਮ ਕੋ, ਬਿਨਾਂ ਖੜਗ ਔਰ ਢਾਲ’ ਦਾ ਸੰਗੀਤ ਵੱਜਣ ਲੱਗ ਪਿਆ ਸੀ। ਜਿਨ੍ਹਾਂ ਲੋਕਾਂ ਨੇ ਮਹਾਤਮਾ ਗਾਂਧੀ ਨੂੰ ‘ਬਾਪੂ’ ਕਹਿ ਕੇ ਵਡਿਆਇਆ ਸੀ, ਉਹ ਵੀ ‘ਬਾਪੂ’ ਦੇ ਨਾਂਅ ਦੀ ਦੁਰਵਰਤੋਂ ਕਰੀ ਗਏ ਸਨ ਅਤੇ ਜਿਨ੍ਹਾਂ ਦੇ ਇੱਕ ਸਾਥੀ ਨੇ ‘ਬਾਪੂ’ ਕਹੇ ਜਾਂਦੇ ਉਸ ਆਗੂ ਦਾਆਜ਼ਾਦ ਭਾਰਤ ਵਿੱਚ ਕਤਲ ਕੀਤਾ ਸੀ, ਉਹ ਵੀ ਲੰਮਾਂ ਗੇੜਾ ਕੱਟਣ ਪਿੱਛੋਂ ‘ਬਾਪੂ’ ਦੇ ਬਰਖੁਰਦਾਰ ਬਣਨ ਤੁਰ ਪਏ। ਜਦੋਂ ਉਸ ਸੋਚਣੀ ਵਾਲਿਆਂ ਨੇ ਦੇਸ਼ ਵਿੱਚਧਾਂਕ ਜੰਮੀ ਮਹਿਸੂਸ ਕਰ ਲਈ ਤਾਂ ਉਨ੍ਹਾਂ ਨੇ Eਸੇ ‘ਬਾਪੂ’ ਦੇ ਖਿਲਾਫ ਬੋਲਣ ਅਤੇ ਲਿਖਣ ਵਾਲਿਆਂ ਨੂੰ ਪਰਦੇ ਪਿੱਛੋਂ ਸਰਗਰਮ ਕਰ ਦਿੱਤਾ। ਨਤੀਜੇ ਵਜੋਂ ਆਜ਼ਾਦੀ ਦੇ ਪੰਝੱਤਰ ਸਾਲ ਪੂਰੇ ਹੋਣ ਵੇਲੇ ਭਾਰਤ ਵਿੱਚ ਉਹ ਵੀ ਕੁਝ ਹੁੰਦਾ ਦਿੱਸ ਰਿਹਾ ਹੈ, ਜਿਸ ਦਾ ਉਸ ‘ਬਾਪੂ’ ਨੇ ਆਪਣੀ ਜਿ਼ੰਦਗੀ ਵਿੱਚ ਸ਼ਬਦਾਂ ਅਤੇ ਵਿਹਾਰ ਰਾਹੀ ਲਗਾਤਾਰ ਵਿਰੋਧ ਕੀਤਾ ਸੀ ਅਤੇ ਕਰਨ ਲਈ ਵੀ ਕਿਹਾ ਸੀ।
ਰਾਜ ਚਲਾਉਣ ਲਈ ‘ਸਾਮ ਦਾਮ ਦੰਡ ਭੇਦ’ ਦਾ ਹਰ ਹਰਬਾ ਵਰਤੇ ਜਾਣ ਦੀਆਂ ਕਹਾਣੀਆਂਅਸੀਂ ਲੋਕਾਂ ਨੇਜਦੋਂ ਪੜ੍ਹੀਆਂ ਤਾਂਸੋਚਦੇ ਹੁੰਦੇ ਸਾਂ ਕਿ ਏਦਾਂ ਹੁੰਦਾ ਹੋਵੇਗਾ ਤਾਂ ਸਮਾਜ ਦਾ ਕੀ ਹਾਲ ਹੋਵੇਗਾ, ਅੱਜਕੱਲ੍ਹ ਅਸੀਂ ਉਹ ਸਾਰਾ ਕੁਝ ਹੁੰਦਾ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ। ਰਾਜਿਆਂ ਦੇ ਯੁੱਗ ਵਿੱਚ ਫੌਜਾਂ ਚਾੜ੍ਹ ਕੇ ਵਿਰੋਧੀ ਨੂੰ ਦਬਾਇਆ ਜਾਂਦਾ ਸੀ ਜਾਂ ਫੌਜਾਂ ਚਾੜ੍ਹਨ ਦੇ ਦਾਬੇ ਨਾਲ ਅਗਲੇ ਨੂੰ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਜਾਂਦਾ ਸੀ। ਅੱਜ ਦੇ ਯੁੱਗ ਵਿੱਚ ਭਾਰਤ ਦੀ ਰਾਜਨੀਤੀ ਇਸ ਹਾਲਤ ਵਿੱਚ ਪਹੁੰਚ ਗਈ ਹੈ ਕਿ ਰਾਜ-ਸ਼ਕਤੀ ਦੇ ਹਥਿਆਰ ਬਣ ਚੱੁਕੀਆਂ ਜਾਂਚ ਏਜੰਸੀਆਂ ਨੂੰ ਕਿਸੇ ਵੀ ਖੱਬੀ-ਖਾਨ ਦੇ ਪਿੱਛੇ ਲਾ ਕੇ ਉਸ ਬੰਦੇ ਨੂੰ ਮੌਜੂਦਾ ਲੋਕਤੰਤਰੀ ਰਾਜਿਆਂ ਅੱਗੇ ਝੁਕਣ ਲਈ ਮਜਬੂਰ ਕਰਨ ਦਾ ਕੰਮ ਕੀਤਾ ਜਾਣ ਲੱਗ ਪਿਆ ਹੈ। ਇਹ ਦੋਸ਼ ਕਾਂਗਰਸ ਪਾਰਟੀ ਦੇ ਰਾਜ ਸਮੇਂ ਉਨ੍ਹਾਂ ਉੱਤੇ ਵੀ ਲੱਗਦਾ ਸੀ ਅਤੇ ਹਕੀਕਤ ਵਿੱਚ ਉਹ ਇਸ ਤਰ੍ਹਾਂ ਕਰਦੇ ਵੀ ਸਨ, ਪਰ ਜਿਹੜੇ ਲੋਕ ਇਸ ਗੱਲ ਲਈ ਕਾਂਗਰਸ ਨੂੰ ਨਿੰਦਿਆ ਕਰਦੇ ਸਨ, ਜਦੋਂ ਉਨ੍ਹਾਂ ਕੋਲ ਇਸ ਦੇਸ਼ ਦੀ ਕਮਾਨ ਆਈ ਤਾਂ ਉਹ ਵੀ ਨਾ ਸਿਰਫ ਉਹੋ ਕੁਝ ਕਰਨ ਲੱਗ ਪਏ, ਸਗੋਂ ਉਹ ਅਸੂਲਾਂ ਨੂੰ ਤੋੜਨ ਦਾ ਕੰਮ ਨਿਯਮ-ਕਾਨੂੰਨ ਤੇ ਸੰਵਿਧਾਨ ਦੀ ਪ੍ਰਵਾਹ ਕੀਤੇ ਬਿਨਾਂ ਕਾਂਗਰਸ ਤੋਂ ਵੀ ਵੱਧ ਕਰਨ ਲੱਗ ਪਏ।
ਨਤੀਜਾ ਇਸ ਦਾ ਇਹ ਹੈ ਕਿ ਅੱਜ ਦਾ ਭਾਰਤ ਜਦੋਂ ਆਪਣੀ ‘ਆਜ਼ਾਦੀ ਦਾ ਅੰਮ੍ਰਿਤ ਮਹਾ-ਉਤਸਵ’ ਮਨਾਉਣ ਦਾ ਦਾਅਵਾ ਕਰਦਾ ਹੈ, ਅਸਲ ਵਿੱਚ ਇਸ ਵਕਤ ‘ਲੋਕਤੰਤਰ ਦੀ ਮਾਂ’ ਕਹੇ ਜਾਂਦੇ ਇਸ ਦੇਸ਼ ਵਿੱਚ ਲੋਕਤੰਤਰ ਦਾ ਹਾਲ ‘ਜਿਸ ਕੀ ਲਾਠੀ, ਉਸ ਕੀ ਭੈਂਸ’ ਵਾਲਾ ਹੋ ਚੱੁਕਾ ਹੈ। ਜਿਹੜੇ ਲੋਕ ਕਿਸੇ ਸਮੇਂ ਦੇਸ਼ ਦੀ ਸਰਕਾਰ ਚਲਾ ਰਹੀ ਪਾਰਟੀ ਦੇ ਸਿਆਸੀ ਪੱਖੋਂ ਵੀ ਤੇ ਵਿਚਾਰਧਾਰਕ ਪੱਖੋਂ ਵੀ ਕੱਟੜ ਵਿਰੋਧੀ ਹੋਇਆ ਕਰਦੇ ਸਨ, ਉਹ ਅਚਾਨਕ ਪਲਟੀ ਮਾਰ ਕੇ Eਸੇ ਪਾਰਟੀ ਅਤੇ ਉਸ ਦੀ ਲੀਡਰਸਿ਼ਪ ਦੇ ਪਿੱਛਲੱਗ ਬਣੇ ਦਿਖਾਈ ਦੇਂਦੇ ਹਨ। ਇਹੋ ਜਿਹਾ ਇੱਕ ਜਣਾ ਪੱਛਮੀ ਬੰਗਾਲ ਵਿੱਚ ਕਿਸੇ ਵਕਤ ਮਮਤਾ ਬੈਨਰਜੀ ਦਾ ਝੋਲਾ-ਚੱੁਕ ਹੁੰਦਾ ਸੀ ਅਤੇ ਅੱਜ ਉਹ Eਸੇ ਮਮਤਾ ਬੈਨਰਜੀ ਦੇ ਵਿਰੱੁਧ ਉਸ ਰਾਜਸੀ ਧਿਰ ਦਾ ਸਭ ਤੋਂ ਵੱਡਾ ਮੋਹਰਾ ਬਣਿਆ ਪਿਆ ਹੈ, ਜਿਸ ਦੇ ਖਿਲਾਫ ਬੋਲਦਾ ਹੁੰਦਾ ਸੀ। ਆਸਾਮ ਵਿੱਚ ਇੱਕ ਇਹੋ ਜਿਹਾ ਨੇਤਾ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਜਦੋਂ ਆਏ ਦਿਨ ਜਾਂਚ ਏਜੰਸੀਆਂ ਦੀਆਂ ਪੇਸ਼ੀਆਂ ਦੇ ਚੱਕਰ ਮਾਰ ਕੇ ਫਸਿਆ ਮਹਿਸੂਸ ਕਰਨ ਲੱਗਾ ਤਾਂ ਆਪਣੇ ਵਿਰੋਧੀਆਂ ਦੀ ਸ਼ਰਣ ਜਾ ਪਿਆ ਅਤੇ ਅੱਜ ਉਹ ਉੱਤਰ-ਪੂਰਬ ਦੇ ਸੱਤਾਂ ਰਾਜਾਂ ਵਿੱਚ ਉਨ੍ਹਾਂ ਹੀ ਅਜੋਕੇ ਲੋਕਤੰਤਰੀ ਰਾਜਿਆਂ ਦਾ ਲੱਠ-ਮਾਰ ਬਣ ਕੇ ਦਿਨੋ-ਦਿਨ ਨਵੇਂ ਕਿਲ੍ਹੇ ਫਤਹਿ ਕਰਨ ਜਾਂਦਾ ਹੈ।
‘ਆਜ਼ਾਦੀ ਦਾ ਅੰਮ੍ਰਿਤ ਮਹਾਂ-ਉਤਸਵ’ ਵਾਲੀ ਇਸ ਨਵੀਂ ਸੋਚਵਾਲੀ ਲਹਿਰ ਇਸ ਵਕਤ ਛੱਲਾਂ ਮਾਰਦੀ ਪੰਜਾਬ ਵੱਲ ਵਧੀ ਆਉਂਦੀ ਹੈ। ਇਸ ਦੇ ਅਗਵਾਨੂੰ ਵੀ ਬਾਹਰੋਂ ਜਾਂ ਉਸ ਸੋਚ ਦੇ ਪੱਕੇ-ਪੁਰਾਣੇ ਝੰਡਾ-ਬਰਦਾਰ ਤੇ ਕਾਰਿੰਦੇ ਹੋਣ ਦੀ ਥਾਂ ਪੰਜਾਬ ਵਿੱਚ ਉਹ ਸਿਆਸੀ ਤੇ ਧਾਰਮਿਕ ਆਗੂ ਬਣਦੇ ਜਾਂਦੇ ਹਨ, ਜਿਹੜੇ ਪਹਿਲਾਂ ਇਸ ਸੋਚ ਦੇ ਵਿਰੁੱਧ ਪੰਜਾਬ ਦੇ ਲੋਕਾਂ ਦੀ ਜ਼ਮੀਰ ਟੁੰਬਣ ਦੇ ਵਿਖਾਵੇ ਕਰਦੇ ਹੁੰਦੇ ਸਨ। ਉਹ Eਦੋਂਵੀ ਦਿਲੋਂ ਕੰਮ ਨਹੀਂ ਸਨ ਕਰਦੇ, ਸਿਰਫ ਲੋਕਾਂ ਨੂੰ ਜਜ਼ਬਾਤੀ ਕਰ ਕੇ ਖੁਦ ਰਾਜ ਦਾ ਸੁਖ ਮਾਨਣ ਦੀ ਨੀਤ ਅਤੇ ਨੀਤੀ ਹੇਠ ਫੋਕਾ ਦਿਖਾਵਾ ਕਰਦੇ ਸਨ, ਅੱਜ ਵੀ ਉਹ ਦਿਲੋਂ ਉਸ ਸੋਚ ਨਾਲ ਨਹੀਂ, ਜਿਸ ਦੇ ਝੰਡਾ-ਬਰਦਾਰ ਬਣ ਕੇ ਉਸ ਲਈ ਪੰਜਾਬ ਫਤਹਿ ਕਰਨ ਵਾਸਤੇ ਕਾਫਲੇ ਜੋੜਦੇ ਪਏ ਹਨ। ਸਾਲ ਇੱਕ ਵੀ ਬਾਕੀ ਨਹੀਂ ਰਹਿ ਗਿਆ, ਅਗਲੇ ਸਾਲ ਮਾਰਚ ਤੱਕ ਸਿਆਸਤ ਦੇ ਘੋੜ-ਸਵਾਰ ਆਮ ਲੋਕਾਂ ਮੂਹਰੇ ਨੇਜ਼ਾਬਾਜ਼ੀ ਕਰ ਕੇ ਸੱਤਾ ਦੇ ਕਿੱਲੇ ਪੁੱਟਣ ਰੁੱਝੇ ਦਿੱਸਣਗੇ ਅਤੇ ਉਨ੍ਹਾਂ ਖੇਡਾਂ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕ ਵੀ ਉਨ੍ਹਾਂ ਨੇਜ਼ੇਬਾਜ਼ਾਂ ਦੀ ਨੋਕ ਮੂਹਰੇ ਧਰਤੀ ਵਿੱਚ ਗੱਡੇ ਕਿੱਲਿਆਂ ਵਾਂਗ ਚੋਣ ਦਾਅ ਉੱਤੇ ਲੱਗੇ ਹੋਏ ਹੋਣਗੇ। ਇਸ ਦੀ ਸ਼ੁਰੂਆਤ ਹੋ ਚੁੱਕੀ ਤੇ ਪਹਿਲਾ ਗੇਅਰ ਲੱਗ ਚੱੁਕਾ ਹੈ। ਸਿਆਸਤ ਦੀ ਗੱਡੀ ਦੇ ਗੇਅਰ ਚਾਰ-ਪੰਜ ਨਹੀਂ ਹੁੰਦੇ, ਇਹ ਏਨੇ ਜਿ਼ਆਦੇ ਹੁੰਦੇ ਹਨ ਕਿ ਹਰ ਮਹੀਨੇ ਅਤੇ ਹਰ ਹਫਤੇ ਨਵਾਂ ਗੇਅਰ ਲੱਗਦਾ ਗਿਆ ਤਾਂ ਅਗਲੇ ਸਾਲ ਤੱਕ ਪਤਾ ਨਹੀਂ ਕਿੰਨੇ ਲੱਗ ਜਾਣਗੇ ਅਤੇ ਉਨ੍ਹਾਂ ਗੇਅਰਾਂ ਨਾਲ ਵਧਦੀ ਗਈ ਰਫਤਾਰ ਵਿੱਚ ਲੋਕਾਂ ਨੂੰ ਭਾਰਤ ਦੀ ਸੱੁਧ ਕੀ ਰਹਿਣੀ ਹੈ, ਉਨ੍ਹਾਂ ਨੂੰ ਆਪਣਾ ਅਤੇ ਆਪਣੀ ਅਗਲੀ ਪੀੜੀ ਦਾ ਭਲਾ-ਬੁਰਾ ਵੀ ਯਾਦ ਨਹੀਂ ਰਹਿਣਾ। ਆਮ ਲੋਕਾਂ ਨੂੰ ਇਸ ਵਿੱਚੋਂ ਕੀ ਮਿਲੇਗਾ, ਦੋ-ਚਾਰ ਨਵੇਂ ਨਾਅਰੇ ਜਾਂ ਚਾਰ ਦਿਨਾਂ ਦਾ ਰੌਣਕ-ਮੇਲਾ, ਇਸ ਤੋਂ ਬਿਨਾਂ ਕੱਖ ਵੀ ਨਹੀਂ ਮਿਲਣ ਲੱਗਾ। ਆਜ਼ਾਦੀ ਦੇ ਪੰਝੱਤਰ ਸਾਲ ਪੂਰੇ ਹੋਣ ਮੌਕੇ ਮਨਾਇਆ ਜਾਣ ਵਾਲਾ ‘ਆਜ਼ਾਦੀ ਦਾ ਅੰਮ੍ਰਿਤ ਮਹਾ-ਉਤਸਵ’ Eਦਾਂ ਹੀ ਲੋਕਾਂ ਸਿਰਾਂ ਦੇ ਉੱਤੋਂ ਲੰਘ ਜਾਵੇਗਾ, ਜਿਸ ਤਰ੍ਹਾਂ ਆਜ਼ਾਦੀ ਮਿਲਣ ਪਿੱਛੋਂ ਦੇ ਕੈਲੰਡਰਾਂ ਦੀ ਪੌਣੀ ਸਦੀ ਪੈਰ ਜਿਹੇ ਧਰੀਕਦੀ ਲੰਘ ਗਈ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ!