Welcome to Canadian Punjabi Post
Follow us on

01

July 2025
 
ਭਾਰਤ

ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ, ਮੁੱਖ ਮੰਤਰੀ ਰੈੱਡੀ ਨੇ ਕੀਤਾ ਐਲਾਨ

January 31, 2023 11:23 AM

ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਹੋਵੇਗੀ। ਮੁੱਖ ਮੰਤਰੀ ਜਗਨ ਰੈਡੀ ਨੇ ਨਵੀਂ ਰਾਜਧਾਨੀ ਦੇ ਨਾਂ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਕਿਹਾ ਕਿ ਰਾਜ ਦੀ ਰਾਜਧਾਨੀ ਵਿਸ਼ਾਖਾਪਟਨਮ ਵਿੱਚ ਤਬਦੀਲ ਕੀਤੀ ਜਾਵੇਗੀ। ਮੁੱਖ ਮੰਤਰੀ ਰੈਡੀ ਨੇ ਕਿਹਾ ਕਿ ਉਹ ਆਪਣਾ ਦਫ਼ਤਰ ਵਿਸ਼ਾਖਾਪਟਨਮ ਸ਼ਿਫਟ ਕਰਨਗੇ। 23 ਅਪ੍ਰੈਲ, 2015 ਨੂੰ ਆਂਧਰਾ ਸਰਕਾਰ ਨੇ ਅਮਰਾਵਤੀ ਨੂੰ ਆਪਣੀ ਰਾਜਧਾਨੀ ਘੋਸ਼ਿਤ ਕੀਤਾ। ਫਿਰ 2020 ਵਿੱਚ ਰਾਜ ਨੇ ਤਿੰਨ ਰਾਜਧਾਨੀ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ। ਜਿਸ ਵਿੱਚ ਅਮਰਾਵਤੀ, ਵਿਸ਼ਾਖਾਪਟਨਮ ਅਤੇ ਕੁਰਨੂਲ ਸ਼ਾਮਲ ਸਨ।
ਮਾਰਚ ਵਿੱਚ ਵਿਸ਼ਾਖਾਪਟਨਮ ਵਿੱਚ ਹੋਣ ਵਾਲੇ ‘ਗਲੋਬਲ ਇਨਵੈਸਟਰਸ ਸਮਿਟ’ ਦੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੈਡੀ ਨੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣਾ ਦਫ਼ਤਰ ਬੰਦਰਗਾਹ ਵਾਲੇ ਸ਼ਹਿਰ ਵਿੱਚ ਤਬਦੀਲ ਕਰ ਦੇਣਗੇ। ਉਨ੍ਹਾਂ ਕਿਹਾ, “ਇੱਥੇ ਮੈਂ ਤੁਹਾਨੂੰ ਵਿਸ਼ਾਖਾਪਟਨਮ ਲਈ ਸੱਦਾ ਦੇ ਰਿਹਾ ਹਾਂ, ਜੋ ਆਉਣ ਵਾਲੇ ਦਿਨਾਂ ਵਿੱਚ ਸਾਡੀ ਰਾਜਧਾਨੀ ਬਣਨ ਜਾ ਰਿਹਾ ਹੈ। ਮੈਂ ਖੁਦ ਵੀ ਆਉਣ ਵਾਲੇ ਮਹੀਨਿਆਂ ਵਿੱਚ ਵਿਸ਼ਾਖਾਪਟਨਮ ਤੋਂ ਕੰਮ ਕਰਾਂਗਾ। ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੁਣ ਅਮਰਾਵਤੀ ਹੈ। ਜਗਨ ਮੋਹਨ ਰੈਡੀ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ, ਵਿਵਾਦਪੂਰਨ ਆਂਧਰਾ ਪ੍ਰਦੇਸ਼ ਵਿਕੇਂਦਰੀਕਰਣ ਅਤੇ ਸਾਰੇ ਖੇਤਰਾਂ ਦੇ ਸੰਮਲਿਤ ਵਿਕਾਸ ਐਕਟ, 2020 ਨੂੰ ਰੱਦ ਕਰ ਦਿੱਤਾ ਸੀ, ਜਿਸਦਾ ਉਦੇਸ਼ ਰਾਜ ਲਈ ਤਿੰਨ ਰਾਜਧਾਨੀਆਂ ਸਥਾਪਤ ਕਰਨਾ ਸੀ।
ਰਾਜ ਸਰਕਾਰ ਨੇ ਵਿਸ਼ਾਖਾਪਟਨਮ (ਕਾਰਜਕਾਰੀ ਰਾਜਧਾਨੀ), ਅਮਰਾਵਤੀ (ਵਿਧਾਇਕ ਰਾਜਧਾਨੀ) ਅਤੇ ਕੁਰਨੂਲ (ਨਿਆਂਇਕ ਰਾਜਧਾਨੀ) ਨੂੰ ਤਿੰਨ ਰਾਜਧਾਨੀਆਂ ਬਣਾਉਣ ਦਾ ਪ੍ਰਸਤਾਵ ਕੀਤਾ ਹੈ। ਰੈਡੀ ਨੇ ਕਿਹਾ ਕਿ ਰਾਜ ਸਰਕਾਰ ਵਿਸ਼ਾਖਾਪਟਨਮ ਵਿੱਚ 3 ਅਤੇ 4 ਮਾਰਚ ਨੂੰ ਗਲੋਬਲ ਨਿਵੇਸ਼ਕ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਉਦਯੋਗ ਜਗਤ ਦੇ ਲੋਕਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਸੂਬੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ