Welcome to Canadian Punjabi Post
Follow us on

01

July 2025
 
ਭਾਰਤ

ਆਫਤਾਬ ਦੀ ਸੁਰੱਖਿਆ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ

November 29, 2022 04:06 PM

*ਕੱਲ੍ਹ ਜੇਲ੍ਹ ਲਿਜਾਂਦੇ ਸਮੇਂ ਹੋਇਆ ਸੀ ਤਲਵਾਰ ਨਾਲ ਹਮਲਾ


ਨਵੀਂ ਦਿੱਲੀ, 29 ਨਵੰਬਰ (ਪੋਸਟ ਬਿਊਰੋ)- ਸ਼ਰਧਾ ਵਾਕਰ ਮਰਡਰ ਮਾਮਲੇ 'ਚ ਸੋਮਵਾਰ ਨੂੰ ਕੁਝ ਲੋਕਾਂ ਨੇ ਆਫਤਾਬ ਪੂਨਾਵਾਲਾ ਨੂੰ ਜੇਲ ਲਿਜਾ ਰਹੀ ਵੈਨ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਆਫਤਾਬ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਬਹਾਦਰੀ ਨਾਲ ਹਮਲਾਵਰਾਂ ਦਾ ਸਾਹਮਣਾ ਕੀਤਾ। ਦਿੱਲੀ ਪੁਲਸ ਕਮਿਸ਼ਨਰ ਨੇ ਆਫਤਾਬ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਇਨਾਮ ਦਿੱਤਾ ਹੈ। ਹਮਲੇ ਦੇ ਮੁਲਜ਼ਮਾਂ ਨੇ ਤਲਵਾਰਾਂ ਵੀ ਲਹਿਰਾਈਆਂ, ਪਰ ਸੁਰੱਖਿਆ ਕਰਮੀਆਂ ਨੇ ਸੰਜਮ ਵਰਤਦੇ ਹੋਏ ਬਿਨਾਂ ਗੋਲੀ ਚਲਾਏ ਆਫਤਾਬ ਨੂੰ ਸੁਰੱਖਿਅਤ ਤਿਹਾੜ ਪਹੁੰਚਾਇਆ।
ਦਿੱਲੀ ਪੁਲਿਸ ਕਮਿਸ਼ਨਰ ਨੇ ਦੋ ਸਬ-ਇੰਸਪੈਕਟਰਾਂ ਨੂੰ 10-10 ਹਜਾਰ ਰੁਪਏ, ਦੋ ਹੈੱਡ ਕਾਂਸਟੇਬਲਾਂ ਨੂੰ 5 ਹਜਾਰ ਰੁਪਏ ਅਤੇ ਇੱਕ ਕਾਂਸਟੇਬਲ ਨੂੰ 5 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਹੈ। ਦਿੱਲੀ ਪੁਲਿਸ ਦੀ ਟੀਮ ਪੋਲੀਗ੍ਰਾਫ਼ ਟੈਸਟ ਤੋਂ ਬਾਅਦ ਆਫਤਾਬ ਪੂਨਾਵਾਲਾ ਨੂੰ ਰੋਹਿਣੀ ਤੋਂ ਤਿਹਾੜ ਲਿਜਾ ਰਹੀ ਸੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਨਿਗਮ ਗੁਰਜਰ ਅਤੇ ਕੁਲਦੀਪ ਠਾਕੁਰ ਨਾਮ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਖ਼ਤਰੇ ਨੂੰ ਭਾਂਪਦਿਆਂ ਦਿੱਲੀ ਪੁਲਿਸ ਦੀ ਤੀਜੀ ਬਟਾਲੀਅਨ ਨੇ ਆਪਣੇ ਹਥਿਆਰਾਂ ਨੂੰ ਹਵਾ ਵਿੱਚ ਲਹਿਰਾਇਆ। ਇਸ ਦੇ ਨਾਲ ਹੀ ਆਫਤਾਬ ਨੂੰ ਸੁਰੱਖਿਅਤ ਤਿਹਾੜ ਲਿਆਂਦਾ ਗਿਆ। ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ