ਮੁੰਬਈ, 24 ਨਵੰਬਰ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਕਲਿਆਣ 'ਚ ਵੀਰਵਾਰ ਨੂੰ ਇਕ ਤੇਂਦੁਆ ਇਕ ਰਿਹਾਇਸ਼ੀ ਕੰਪਲੈਕਸ 'ਚ ਦਾਖਲ ਹੋ ਗਿਆ ਅਤੇ 6 ਲੋਕਾਂ ਨੂੰ ਜ਼ਖਮੀ ਕੀਤਾ। 10 ਘੰਟੇ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੂੰ ਸਫਲਤਾ ਮਿਲੀ ਅਤੇ ਤੇਂਦੁਏ ਨੂੰ ਫੜ੍ਹਨ ਵਿੱਚ ਸਫਲਤਾ ਹਾਸਲ ਕੀਤੀ ਗਈ। ਉਸ ਨੂੰ ਫੜ੍ਹਨ ਲਈ ਜੰਗਲਾਤ ਵਿਭਾਗ ਦੀਆਂ 6 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਜਾਣਕਾਰੀ ਅਨੁਸਾਰ Eਮ ਗੁਰੂਕ੍ਰਿਪਾ ਇਮਾਰਤ ਵਿਚ ਸਵੇਰੇ 8:30 ਵਜੇ ਦੇ ਕਰੀਬ ਤੇਂਦੁਆ ਦਾਖਲ ਹੋਇਆ, ਲੋਕਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਤੇਂਦੁਆ ਅੱਧੇ ਘੰਟੇ ਬਾਅਦ ਸ਼੍ਰੀ ਰਾਮ ਅਨੁਗ੍ਰਹਿ ਟਾਵਰ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਇਕ ਅਪਾਹਜ ਸਮੇਤ 6 ਵਿਅਕਤੀ ਉਸ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਕਲਿਆਣ ਜੰਗਲਾਤ ਵਿਭਾਗ ਅਤੇ ਬਦਲਾਪੁਰ ਜੰਗਲਾਤ ਵਿਭਾਗ, ਠਾਣੇ, ਦਾਹਾਨੂ ਮੁੰਬਈ ਦੇ ਵੱਖ-ਵੱਖ ਖੇਤਰਾਂ ਤੋਂ 6 ਬਚਾਅ ਟੀਮਾਂ ਅਤੇ ਅੱਗ ਬੁਝਾਊ ਵਿਭਾਗ ਅਤੇ ਪੁਲਿਸ ਫੋਰਸ ਨੂੰ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ। ਦਿਨ ਭਰ ਦੀ ਮਿਹਨਤ ਤੋਂ ਬਾਅਦ ਚੀਤੇ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਫੜ੍ਹ ਲਿਆ।