Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਕੈਨੇਡਾ

ਕੈਨੇਡਾ ਵਿੱਚ ਹਰੇਕ ਛੇ ਵਿੱਚੋਂ ਇੱਕ ਮਹਿਲਾ ਕਰਵਾ ਚੁੱਕੀ ਹੈ ਗਰਭਪਾਤ : ਸਰਵੇਖਣ

November 23, 2022 08:53 AM

ਓਟਵਾ, 23 ਨਵੰਬਰ (ਪੋਸਟ ਬਿਊਰੋ) : ਇੱਥੇ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ ਪੰਜ ਵਿੱਚੋਂ ਦੋ ਕੈਨੇਡੀਅਨ ਮਹਿਲਾਵਾਂ ਨੇ ਆਖਿਆ ਕਿ ਉਹ ਕਿਸੇ ਅਜਿਹੀ ਸਹੇਲੀ ਜਾਂ ਪਰਿਵਾਰਕ ਮੈਂਬਰ ਨੂੰ ਜਾਣਦੀਆਂ ਹਨ ਜਿਸ ਨੇ ਕਦੇ ਨਾ ਕਦੇ ਗਰਭਪਾਤ ਕਰਵਾਇਆ ਹੈ। ਰਿਪੋਰਟ ਮੁਤਾਬਕ ਛੇ ਮਹਿਲਾਵਾਂ ਵਿੱਚੋਂ ਇੱਕ ਅਜਿਹੀ ਹੈ ਜਿਸ ਨੇ ਗਰਭਪਾਤ ਕਰਵਾਇਆ ਹੈ।
ਇਸ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਮਹਿਲਾਵਾਂ ਨੇ ਗਰਭਪਾਤ ਕਰਵਾਇਆ ਤੇ ਜਿਨ੍ਹਾਂ ਮਹਿਲਾਵਾਂ ਨੂੰ ਅਣਚਾਹਿਆ ਗਰਭ ਠਹਿਰਿਆ ਤੇ ਉਨ੍ਹਾਂ ਬੱਚੇ ਨੂੰ ਜਨਮ ਵੀ ਦਿੱਤਾ, ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਸਹੀ ਕਦਮ ਚੁੱਕਿਆ। ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਉਨ੍ਹਾਂ ਸਹੀ ਚੋਣ ਕੀਤੀ।ਜਿਨ੍ਹਾਂ ਨੇ ਗਰਭਪਾਤ ਕਰਵਾਇਆ ਉਨ੍ਹਾਂ ਵਿੱਚ ਪਛਤਾਵੇ ਦੀ ਦਰ ਵੀ ਘੱਟ ਪਾਈ ਗਈ।
ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਇਹ ਸਰਵੇਖਣ ਇੱਕ ਨਵੀਂ ਸੀਰੀਜ਼ ਦਾ ਹੀ ਡਾਟਾ ਹੈ। ਅਗਸਤ ਵਿੱਚ 1800 ਕੈਨੇਡੀਅਨਜ਼, ਜਿਨ੍ਹਾਂ ਵਿੱਚੋਂ 921 ਮਹਿਲਾਵਾਂ ਸਨ, ਉੱਤੇ ਇਹ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਦਾ ਅਸਲ ਮਕਸਦ ਇਹ ਪਤਾ ਲਾਉਣਾ ਸੀ ਕਿ ਗਰਭਪਾਤ ਕਰਵਾਉਣ ਤੇ ਅਣਚਾਹੇ ਗਰਭ ਨੂੰ ਸਿਰੇ ਲਾਉਣ ਪਿੱਛੇ ਕੈਨੇਡੀਅਨਜ਼ ਦਾ ਤਜਰਬਾ ਕੀ ਹੈ।
ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ 16 ਫੀ ਸਦੀ ਮਹਿਲਾਵਾਂ ਨੇ ਆਖਿਆ ਕਿ ਉਨ੍ਹਾਂ ਨੇ ਖੁਦ ਗਰਭਪਾਤ ਕਰਵਾਇਆ ਹੈ, ਜਦਕਿ 15 ਫੀ ਸਦੀ ਮਹਿਲਾਵਾਂ ਨੇ ਇਹ ਆਖਿਆ ਕਿ ਉਨ੍ਹਾਂ ਅਣਚਾਹੇ ਗਰਭ ਨੂੰ ਸਿਰੇ ਚੜ੍ਹਾਇਆ ਤੇ ਚਾਰ ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਦੋਵੇਂ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅੱਜ ਤੋਂ ਨਵੇਂ ਡੈਂਟਲ ਬੈਨੇਫਿਟ ਲਈ ਅਪਲਾਈ ਕਰ ਸਕਣਗੇ ਕੈਨੇਡੀਅਨਜ਼ ਅਲਬਰਟਾ ਦੀ ਖੁਦਮੁਖ਼ਤਿਆਰੀ ਦੇ ਮੁੱਦੇ ਉੱਤੇ ਚੁੱਪ ਨਹੀਂ ਵੱਟ ਸਕਦੀ ਫੈਡਰਲ ਸਰਕਾਰ : ਟਰੂਡੋ ਕੈਨੇਡਾ ਦੀ ਇੰਡੋ-ਪੈਸੇਫਿਕ ਰਣਨੀਤੀ ਨਾਲ ਇਮੀਗ੍ਰੇਸ਼ਨ ਦੇ ਭਵਿੱਖ ਨੂੰ ਦਿੱਤਾ ਜਾ ਰਿਹਾ ਹੈ ਆਕਾਰ ਤੀਜੀ ਤਿਮਾਹੀ ਵਿੱਚ ਬੈਂਕ ਆਫ ਕੈਨੇਡਾ ਨੂੰ ਹੋਇਆ 522 ਮਿਲੀਅਨ ਡਾਲਰ ਦਾ ਨੁਕਸਾਨ ਜੇਮਜ਼ ਸਮਿੱਥ ਕ੍ਰੀ ਨੇਸ਼ਨ ਨੂੰ ਟਰੂਡੋ ਨੇ 40 ਮਿਲੀਅਨ ਡਾਲਰ ਦੇਣ ਦਾ ਪ੍ਰਗਟਾਇਆ ਤਹੱਈਆ ਇੰਡੋ-ਪੈਸੇਫਿਕ ਰਣਨੀਤੀ ਨਾਲ ਕੈਨੇਡੀਅਨਜ਼ ਲਈ ਵਿਕਾਸ, ਖੁਸ਼ਹਾਲੀ ਦੇ ਖੁੱਲ੍ਹਣਗੇ ਨਵੇਂ ਰਾਹ ਕੈਨੇਡਾ ਨੇ ਲਾਂਚ ਕੀਤੀ ਇੰਡੋ-ਪੈਸੇਫਿਕ ਰਣਨੀਤੀ, ਚੀਨ ਨਾਲ ਵੀ ਸਖ਼ਤੀ ਨਾਲ ਨਜਿੱਠਣ ਦਾ ਲਿਆ ਗਿਆ ਫੈਸਲਾ ਐਮਰਜੰਸੀ ਐਕਟ ਮਾਮਲੇ ਵਿੱਚ ਕਮਿਸ਼ਨ ਸਾਹਮਣੇ ਅੱਜ ਪੇਸ਼ ਹੋਣਗੇ ਟਰੂਡੋ ਅਰਥਚਾਰੇ ਨੂੰ ਖ਼ਤਰਾ ਦੇਸ਼ ਦੀ ਸਕਿਊਰਿਟੀ ਲਈ ਹੈ ਖਤਰਾ : ਫਰੀਲੈਂਡ ਐਮਰਜੰਸੀ ਐਕਟ ਬਾਰੇ ਚੱਲ ਰਹੀ ਜਾਂਚ ਵਿੱਚ ਅਗਲੀ ਗਵਾਹੀ ਦੇਵੇਗੀ ਫਰੀਲੈਂਡ