Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਭਾਰਤ

ਜਦੋਂ ਮਮਤਾ ਬੈਨਰਜੀ ਆਪਣੇ ਕਾਫਲੇ ਨੂੰ ਰੋਕ ਕੇ ਸੜਕ ਕਿਨਾਰੇ ਲੋਕਾਂ ਨੂੰ ਪਕੌੜੇ ਪਰੋਸਣ ਲੱਗੇ

November 15, 2022 04:14 PM

ਕੋਲਕਾਤਾ, 15 ਨਵੰਬਰ (ਪੋਸਟ ਬਿਊਰੋ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਝਾਰਗ੍ਰਾਮ 'ਚ ਸੜਕ ਕਿਨਾਰੇ ਇਕ ਦੁਕਾਨ 'ਤੇ ਆਪਣੇ ਕਾਫਲੇ ਨੂੰ ਅਚਾਨਕ ਰੋਕ ਲਿਆ ਅਤੇ ਲੋਕਾਂ ਨੂੰ ਪਕੌੜੇ ਪਰੋਸਣੇ ਸ਼ੁਰੂ ਕਰ ਦਿੱਤੇ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਦੁਕਾਨ 'ਤੇ ਖੜ੍ਹੀ ਮਮਤਾ ਬੈਨਰਜੀ ਆਪਣੇ ਵਰਕਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਅਖਬਾਰ ਦੇ ਟੁਕੜਿਆਂ 'ਤੇ ਪਕੌੜੇ ਦੇ ਰਹੀ ਹੈ। ਕੁਝ ਦਿਨ ਪਹਿਲਾਂ ਵੀ ਮਮਤਾ ਬੈਨਰਜੀ ਦੀ ਇਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਸੀ, ਜਿੱਥੇ ਉਹ ਸੜਕ ਕਿਨਾਰੇ ਇਕ ਦੁਕਾਨ 'ਤੇ ਰੁਕ ਕੇ ਚਾਹ ਬਣਾਉਣ ਲੱਗੀ ਸੀ।
ਦਰਅਸਲ, ਸੀਐਮ ਮਮਤਾ ਬੈਨਰਜੀ ਝਾਰਗ੍ਰਾਮ ਵਿੱਚ ਇੱਕ ਕਬਾਇਲੀ ਆਊਟਰੀਚ ਪ੍ਰੋਗਰਾਮ ਵਿੱਚ ਗਏ ਸਨ। ਜਿੱਥੇ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਬਕਾਇਆ ਪੈਸਿਆਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਜੀਐਸਟੀ ਅਤੇ ਵੱਖ-ਵੱਖ ਕੇਂਦਰੀ ਸਕੀਮਾਂ ਤਹਿਤ ਬੰਗਾਲ ਦੇ ਬਕਾਏ ਰੋਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 100 ਦਿਨ ਰੁਜ਼ਗਾਰ ਗਾਰੰਟੀ ਸਕੀਮ ਫੰਡ ਲਾਜ਼ਮੀ ਹੈ। ਇੱਕ ਸਾਲ ਪਹਿਲਾਂ ਮੈਂ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਵੀ ਮਿਿਲਆ ਸੀ, ਕੀ ਹੁਣ ਮੈਨੂੰ ਉਨ੍ਹਾਂ ਦੇ ਪੈਰੀਂ ਪੈ ਕੇ ਭੀਖ ਮੰਗਣੀ ਪਵੇਗੀ?
ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਕਿਹਾ, "ਕੀ ਅਸੀਂ ਲੋਕਤੰਤਰ 'ਚ ਰਹਿ ਰਹੇ ਹਾਂ? ਜਾਂ ਭਾਰਤ 'ਇਕ ਪਾਰਟੀ' ਦੇਸ਼ ਬਣ ਗਿਆ ਹੈ?" ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ, "ਸਾਨੂੰ ਸਾਡਾ ਬਕਾਇਆ ਦਿਓ। ਇਹ ਸਾਡਾ ਪੈਸਾ ਹੈ, ਨਹੀਂ ਤਾਂ ਜੀ[ਐੱਸ[ਟੀ[ ਖਤਮ ਕਰ ਦਿਓ। ਤੁਸੀਂ ਸਾਨੂੰ 100 ਦਿਨਾਂ ਦੀ ਰੁਜ਼ਗਾਰ ਸਕੀਮ ਲਈ ਸਾਡੇ ਬਕਾਏ ਦੇ ਦਿਓ ਜਾਂ ਆਪਣੀ ਕੁਰਸੀ ਛੱਡ ਦਿਓ।"
ਮੁੱਖ ਮੰਤਰੀ ਨੇ ਕਿਹਾ, "ਉਹ ਬੰਗਾਲ ਨੂੰ ਫੰਡ ਰੋਕਣ ਦੀ ਧਮਕੀ ਦਿੰਦੇ ਹਨ। ਅਸੀਂ ਜੀਐਸਟੀ ਨੂੰ ਵੀ ਰੋਕ ਸਕਦੇ ਹਾਂ।" ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਬੈਨਰਜੀ ਨੇ ਕਿਹਾ, "ਤੁਸੀਂ ਇੱਥੇ ਟੈਕਸ ਇਕੱਠਾ ਨਹੀਂ ਕਰ ਸਕਦੇ ਅਤੇ ਸਾਡੇ ਜਾਇਜ਼ ਬਕਾਏ ਨਹੀਂ ਰੋਕ ਸਕਦੇ। ਤੁਸੀਂ ਬੰਗਾਲ ਦੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੇ ਹੋ।"

 
Have something to say? Post your comment
ਹੋਰ ਭਾਰਤ ਖ਼ਬਰਾਂ
ਜੈ ਇੰਦਰ ਕੌਰ ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਭਾਜਪਾ ਲਈ ਕੀਤਾ ਪ੍ਰਚਾਰ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆ ਵਿਆਹ ਬਚਾਉਣ ਦੀ ਮੰਨਤ ਪੂਰੀ ਕਰ ਰਹੀ ਸੀ ਪਤਨੀ, 1.90 ਕਰੋੜ ਦੀ ਬੀਮਾ ਰਾਸ਼ੀ ਲੈਣ ਲਈ ਪਤੀ ਨੇ ਕੀਤਾ ਕਤਲ ਗੁਜਰਾਤ ਚੋਣਾਂ: ਪਹਿਲੇ ਪੜਾਅ 'ਚ 89 ਸੀਟਾਂ 'ਤੇ ਵੋਟਿੰਗ ਜਾਰੀ, ਪਹਿਲੇ ਘੰਟੇ 'ਚ 4.5 ਫੀਸਦੀ ਵੋਟਿੰਗ ਇਜ਼ਰਾਈਲੀ ਫਿਲਮ ਨਿਰਮਾਤਾ ਨੇ ਆਪਣੀ ਗੱਲ ਦੁਹਰਾਈ, ਕਿਹਾ ‘ਕਸ਼ਮੀਰ ਫਾਈਲਜ਼ ਵਿੱਚ ਫਾਸੀਵਾਦੀ ਗੁਣ` ਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ ਫ਼ਿਰੋਜ਼ਾਬਾਦ ਵਿੱਚ ਦੁਕਾਨ ਅਤੇ ਘਰ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਗੁਰੂਗ੍ਰਾਮ 'ਚ ਦਲੇਰ ਮਹਿੰਦੀ ਦਾ 1.5 ਏਕੜ ਦਾ ਫਾਰਮ ਹਾਊਸ ਸੀਲ ਆਫਤਾਬ ਦੀ ਸੁਰੱਖਿਆ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ, ਹੈੱਡ ਕਾਂਸਟੇਬਲ ਸ਼ਹੀਦ