ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਉੱਤਰ-ਪੂਰਬੀ ਸੂਬੇ ਮਿਜ਼ੋਰਮ 'ਚ ਪੱਥਰ ਦੀ ਖਾਨ ਦੇ ਡਿੱਗਣ ਦੀ ਖ਼ਬਰ ਹੈ। ਹਾਦਸੇ ਤੋਂ ਬਾਅਦ ਖਾਨ 'ਚ 12 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਬੀਸੀਆਈ ਇੰਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਸੂਬੇ ਦੇ ਨਹਥਿਆਲ ਜ਼ਿਲ੍ਹੇ ਦੇ ਮੋਦਰਾਹ ਵਿੱਚ ਦੁਪਹਿਰ ਦੇ ਖਾਣੇ ਦੀ ਛੁੱਟੀ ਤੋਂ ਬਾਅਦ ਵਾਪਸ ਪਰਤ ਰਹੇ ਸਨ ਜਦੋਂ ਪੱਥਰ ਦੀ ਖਾਨ ਡਿੱਗ ਗਈ। ਖਾਨ ਦੇ ਡਿੱਗਣ ਕਾਰਨ 10 ਤੋਂ ਵੱਧ ਮਜ਼ਦੂਰ ਅਤੇ ਡਰਿਿਲੰਗ ਮਸ਼ੀਨ ਖਾਣ ਵਿੱਚ ਦੱਬ ਗਏ। ਆਸਪਾਸ ਦੇ ਲੀਤੇ ਅਤੇ ਨਹਥਿਆਲ ਦੇ ਲੋਕ ਤੁਰੰਤ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਏ ਹਨ। ਖੋਜ ਅਤੇ ਬਚਾਅ ਕਾਰਜ ਵਿੱਚ ਸਹਾਇਤਾ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਬੀਐਸਐਫ ਅਤੇ ਅਸਾਮ ਰਾਈਫਲਜ਼ ਨੂੰ ਵੀ ਬੁਲਾਇਆ ਗਿਆ ਹੈ। ਢਾਈ ਸਾਲਾਂ ਤੋਂ ਖਾਣ ਵਿੱਚ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ।