Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੱਟੜਪੰਥੀ ਵਹਿਣ ਦੇ ਵਿਰੁੱਧ ਬੋਲਣ ਦਾ ਮਹੂਰਤ ਨਿਕਲੇਗਾ ਕਦੋਂ!

October 09, 2022 01:40 PM


-ਜਤਿੰਦਰ ਪਨੂੰ
ਉੱਕੀ-ਪੁੱਕੀ ਹਰ ਤਰ੍ਹਾਂ ਦੀ ਸੰਪੂਰਨ ਆਜ਼ਾਦੀ ਦੀ ਗੱਲ ਕਰਨਾ ਸਮਝਦਾਰੀ ਨਹੀਂ ਕਿਹਾ ਜਾ ਸਕਦਾ, ਕੁਝ ਹੱਦਾਂ ਤਾਂ ਹਰ ਆਜ਼ਾਦੀ ਦੇ ਨਾਲ ਸਮਾਜ ਨੂੰ ਚੱਲਦਾ ਰੱਖਣ ਲਈ ਮੰਨਣੀਆਂ ਹੀ ਪੈਣਗੀਆਂ। ਮਿਸਾਲ ਵਜੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਸੜਕ ਉੱਤੇ ਖੱਬੇ ਪਾਸੇ ਚੱਲੋ ਜਾਂ ਸੱਜੇ ਪਾਸੇ, ਤੁਹਾਡੀ ਮਰਜ਼ੀ ਹੀ ਹੋਵੇਗੀ, ਕਿਉਂਕਿ ਹਰ ਕੋਈ ਇਸ ਤਰ੍ਹਾਂ ਮਰਜ਼ੀ ਨਾਲ ਖੱਬੇ ਜਾਂ ਸੱਜੇ ਗੱਡੀ ਚਲਾਉਣ ਲੱਗ ਪਿਆ ਤਾਂ ਹਾਦਸੇ ਹੁੰਦੇ ਰਹਿਣਗੇ, ਘਰ ਪਹੁੰਚਣ ਵਾਲੀ ਆਸ ਹੀ ਨਹੀਂ ਰਹਿ ਜਾਵੇਗੀ। ਕੋਈ ਕਹੇ ਕਿ ਪੁਲਸ ਕਿਸੇ ਨੂੰ ਨਹੀਂ ਰੋਕੇਗੀ, ਹਰ ਕਿਸੇ ਨੂੰ ਹਰ ਤਰ੍ਹਾਂ ਕਰਨ ਦੀ ਼ਖੁੱਲ੍ਹ ਹੈ ਤਾਂ ਅੱਜ ਸ਼ਾਮ ਤੱਕ ਕਈ ਲੋਕਾਂ ਦੀਆਂ ਧੀਆਂ-ਭੈਣਾਂ ਆਪਣੇ ਘਰ ਨਹੀਂ ਮੁੜਨ ਦਿੱਤੀਆਂ ਜਾਣਗੀਆਂ ਤੇ ਗੁੰਡਿਆਂ ਦੇ ਗੈਂਗ ਰਾਹਾਂ ਵਿੱਚੋਂ ਚੁੱਕ ਕੇ ਲੈ ਜਾਣਗੇ। ਵੱਡੇ-ਵਡੇਰਿਆਂ ਨੇ ਸਮਾਜ ਚੱਲਦਾ ਰੱਖਣ ਲਈ ਕੁਝ ਨਿਯਮ ਬਣਾਏ ਸਨ ਤਾਂ ਹਰ ਦੇਸ਼ ਅੱਜ ਤੱਕ ਉਨ੍ਹਾਂ ਨਿਯਮਾਂ ਕਾਰਨ ਚੱਲੀ ਜਾਂਦਾ ਹੈ, ਅਜੋਕੀਆਂ ਸਰਕਾਰਾਂ ਨਹੀਂ ਚਲਾ ਰਹੀਆਂ। ਨਿਯਮ ਉਨ੍ਹਾਂ ਵੱਡਿਆਂ ਨੂੰ ਕਿਸੇ ਗੈਬੀ ਤਾਕਤ ਨੇ ਅੱਧੀ ਰਾਤ ਸੁਫਨੇ ਵਿੱਚ ਆ ਕੇ ਨਹੀਂ ਸੀ ਸਮਝਾਏ, ਉਨ੍ਹਾਂ ਆਪਣੇ ਨਾਲ ਵਾਪਰੇ ਚੰਗੇ ਜਾਂ ਮਾੜੇ ਵਰਤਾਰਿਆਂ ਦੀ ਅਕਲ ਤੋਂ ਆਪਸੀ ਸਹਿਮਤੀ ਨਾਲ ਬਣਾਏ ਸਨ।ਇਨ੍ਹਾਂ ਨਿਯਮਾਂ ਦੇ ਬੰਧੇਜਇਕੱਲੇ ਇਨਸਾਨਉੱਤੇ ਹੀ ਲਾਗੂ ਨਹੀਂ, ਜਾਨਵਰ ਵੀ ਕੁਝ ਨਿਯਮਾਂ ਨਾਲ ਚੱਲਦੇ ਹਨਅਤੇ ਜਿਹੜਾ ਜਾਨਵਰ ਆਪਣੇ ਕੁਟੰਬ ਦੇ ਨਿਯਮਾਂ ਉੱਤੇ ਨਹੀਂ ਚੱਲਦਾ, ਉਸ ਨੂੰ ਬਾਕੀ ਜਾਨਵਰ ਸਜ਼ਾ ਦੇਂਦੇ ਵੇਖੇ ਜਾਂਦੇ ਹਨ। ਜੰਗਲੀ ਜਾਨਵਰਾਂ ਦਾ ਜੀਵਨ ਵਿਖਾਉਣ ਵਾਲੇ ਇੱਕ ਚੈਨਲ ਨੇ ਵਿਖਾਇਆ ਸੀ ਕਿ ਇੱਕ ਹਾਥੀ ਬਾਕੀਆਂ ਨੂੰ ਤੰਗ ਕਰਨੋਂ ਨਹੀਂ ਸੀ ਹਟਦਾ ਤਾਂ ਉਹ ਕੁਝ ਚਿਰ ਉਸ ਦੀ ਮਸਤੀ ਨੂੰ ਅੱਖੋਂ ਪਰੋਖਾ ਕਰਦੇ ਰਹੇ, ਫਿਰ ਸਾਰੇ ਜਣੇ ਉਸ ਨੂੰ ਘੇਰੇ ਵਿੱਚ ਲੈ ਕੇ ਖੜੋ ਗਏ ਅਤੇ ਇੱਕ ਸੀਨੀਅਰ ਹਾਥੀ ਉਸ ਨੂੰ ਟੱਕਰਾਂ ਮਾਰਨ ਲੱਗ ਪਿਆ ਤੇ ਉਹਦੇ ਮਰਨ ਤੱਕ ਮਾਰਦਾ ਰਿਹਾ ਸੀ। ਇਹ ਉਸ ਸਮਾਜ ਵਿੱਚ ਇੱਕ ਵਿਗੜੇ ਹੋਏ ਭਾਈਵਾਲ ਨੂੰ ਸਜ਼ਾ ਦੇਣ ਦਾ ਆਪਣਾ ਢੰਗ ਸੀ ਅਤੇ ਏਦਾਂ ਦਾ ਢੰਗ ਚਿੜੀਆਂ-ਕਾਵਾਂ ਵਿੱਚ ਵੀ ਮਿਲਦਾ ਕਿਹਾ ਜਾਂਦਾ ਹੈ, ਮਨੁੱਖੀ ਸਮਾਜ ਏਦਾਂ ਦੇ ਬੰਧੇਜ ਵਾਲੇ ਨਿਯਮਾਂ ਤੋਂ ਬਗੈਰ ਚੱਲ ਸਕੇਗਾ, ਇਹ ਸੋਚਣਾ ਵੀ ਬੇਵਕੂਫੀ ਹੈ।
ਮੁਸ਼ਕਲ ਓਦੋਂ ਹੁੰਦੀ ਹੈ, ਜਦੋਂ ਵਿਸ਼ੇਸ਼ ਨਿਯਮ ਬਣਾ ਕੇ ਉਨ੍ਹਾਂ ਵਿੱਚ ਕੁਝ ਖੁੱਲ੍ਹਾਂ ਸਮਾਜ ਨੇ ਖੁਦ ਦਿੱਤੀਆਂ ਹੋਣ ਤੇ ਕੋਈ ਉਨ੍ਹਾਂ ਮਿਲੀਆਂ ਹੋਈਆਂ ਖੁੱਲ੍ਹਾਂ ਮੁਤਾਬਕ ਆਜ਼ਾਦੀ ਨਾਲ ਕਦਮ ਪੁੱਟਣਾ ਚਾਹੇ ਤੇ ਸਮਾਜ ਪੁੱਟਣ ਨਹੀਂ ਦੇਂਦਾ, ਸਗੋਂ ਉਸ ਨੂੰ ਦੋਸ਼ੀ ਵਾਂਗ ਵੇਖਦਾ ਅਤੇ ਜ਼ਲੀਲ ਕਰਨ ਤੋਂ ਮਾਰ ਦੇਣ ਤੱਕ ਚਲਾ ਜਾਂਦਾ ਹੈ। ਅਸੀਂ ਉਨ੍ਹਾਂ ਦੇਸ਼ਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ, ਜਿਨ੍ਹਾਂ ਵਿੱਚ ਬਾਕਾਇਦਾ ਤੌਰ ਉੱਤੇ ਇੱਕ ਖਾਸ ਧਰਮ ਦਾ ਰਾਜ ਚੱਲਦਾ ਹੁੰਦਾ ਹੈ, ਓਥੇ ਧਰਮ ਦੀਆਂ ਸੰਵਿਧਾਨਕ ਹੱਦਾਂ ਵੀ ਕੋਈ ਨਹੀਂ ਹੁੰਦੀਆਂ ਅਤੇ ਉਸ ਧਰਮ ਦੇ ਅਨਪੜ੍ਹ ਜਾਂ ਅੱਧ-ਪੜ੍ਹ ਆਗੂ ਖੁਦ ਹੀ ਹੱਦਾਂ ਮਿਥ ਕੇ ਲਾਗੂ ਕਰਨ ਦਾ ਠੇਕਾ ਚੁੱਕ ਬਹਿੰਦੇ ਹਨ। ਗੱਲ ਭਾਰਤ ਵਰਗੇ ਉਨ੍ਹਾਂ ਦੇਸ਼ਾਂ ਦੀ ਹੈਰਾਨੀ ਵਾਲੀ ਹੈ, ਜਿੱਥੇ ਸੰਵਿਧਾਨ ਵਿੱਚ ਹੱਦਾਂ ਮਿਥੀਆਂ ਹਨ, ਪਰ ਉਨ੍ਹਾਂ ਹੱਦਾਂ ਉੱਤੇ ਚੱਲਣ ਦੀ ਖੁੱਲ੍ਹ ਦੇਣ ਦੀ ਥਾਂ ਸਮਾਜ ਦੇ ਅਣਪੜ੍ਹ ਜਾਂ ਕੁਝ ਅੱਧ-ਪੜ੍ਹ ਜਿਹੇ ਠੇਕੇਦਾਰ ਆਪਣੀ ਮਰਜ਼ੀ ਨੂੰ ਸਮਾਜੀ ਨਿਯਮ ਦਾ ਦਰਜਾ ਦੇਣ ਲੱਗਦੇ ਹਨ। ਭਾਰਤੀ ਸੰਵਿਧਾਨ ਸਾਨੂੰ ਕਿਸੇ ਵੀ ਧਰਮ ਨੂੰ ਆਪਣੀ ਮਰਜ਼ੀ ਮੁਤਾਬਕ ਮੰਨਣ ਤੇ ਚੱਲਣ ਦਾ ਹੱਕ ਦੇਂਦਾ ਹੈ, ਪਰ ਸਮਾਜ ਵਿੱਚ ਏਦਾਂ ਕਰਨਾ ਵੀ ਔਖਾ ਹੋਇਆ ਪਿਆ ਹੈ। ਪਹਿਲੀ ਗੱਲ ਤਾਂ ਇਹੋ ਮੁਸ਼ਕਲ ਹੈ ਕਿ ਕੋਈ ਆਪਣੀ ਮਰਜ਼ੀ ਦਾ ਧਰਮ ਚੁਣ ਸਕੇ ਅਤੇ ਫਿਰ ਉਸ ਮੁਤਾਬਕ ਜੀਵਨ ਗੁਜ਼ਾਰ ਸਕੇ। ਏਥੇ ਮਨੁੱਖ ਵੱਲੋਂ ਮਰਜ਼ੀ ਦਾ ਧਰਮ ਚੁਣਨ ਨੂੰ ਧਰਮ-ਤਬਦੀਲੀ ਕਹਿ ਕੇ ਏਦਾਂ ਭੰਡਿਆ ਜਾਂਦਾ ਹੈ, ਜਿਵੇਂ ਉਸ ਵਿਅਕਤੀ ਨੇ ਕੋਈ ਜੱਗੋਂ ਤੇਰ੍ਹਵਾਂ ਗੈਰ-ਇਨਸਾਨੀ ਕੰਮ ਕਰ ਦਿੱਤਾ ਹੋਵੇ। ਪੁਰਾਤਨ ਸਮਿਆਂ ਵਿੱਚ ਜਦੋਂ ਅਤੇ ਜਿੱਥੇ ਵੀ ਕੋਈ ਨਵਾਂ ਧਰਮ ਸ਼ੁਰੂ ਹੋਇਆ, ਪਹਿਲਿਆਂ ਨੂੰ ਚੰਗਾ ਕਦੇ ਨਹੀਂ ਲੱਗਾ ਤੇ ਏਸੇ ਲਈ ਨਵੇਂ ਧਰਮਾਂ ਨਾਲ ਪੁਰਾਣਿਆਂ ਦੇ ਵਿਰੋਧ ਕਾਰਨਜੰਗਾਂ ਹੁੰਦੀਆਂ ਸਨ, ਪਰ ਉਹ ਮੱਧ ਯੁਗੀ ਗੱਲਾਂ ਅੱਜ ਉਨ੍ਹਾਂ ਦੇਸ਼ਾਂ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਜਿੱਥੇ ਲੋਕਤੰਤਰੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲਾਂ ਅੱਜ ਤੱਕ ਓਥੇ ਹੋਈ ਜਾਂਦੀਆਂ ਹਨ। ਹਰ ਧਰਮ ਵਿੱਚ ਕੁਝ ਚੰਗਿਆਈਆਂ ਹੋ ਸਕਦੀਆਂ ਹਨ ਅਤੇ ਹਰ ਇੱਕ ਧਰਮ ਵਿੱਚ ਸਮੇਂ ਨਾਲ ਕੁਝ ਵਿਗਾੜ ਆ ਸਕਦੇ ਹਨ, ਜਿਨ੍ਹਾਂ ਤੋਂ ਅੱਕ ਕੇ ਕੋਈ ਵਿਅਕਤੀ ਆਪਣੀ ਸੋਚ ਨੂੰ ਕਿਸੇ ਹੋਰ ਪਾਸੇ ਮੋੜ ਸਕਦਾ ਹੈ, ਪਰ ਸੰਵਿਧਾਨਕ ਖੁੱਲ੍ਹਾਂ ਦੇ ਬਾਵਜੂਦ ਇਹ ਗੱਲ ਪ੍ਰਵਾਨ ਨਹੀਂ ਕੀਤੀ ਜਾ ਰਹੀ, ਭਾਰਤ ਵਰਗੇ ਦੇਸ਼ ਵਿੱਚ ਵੀ ਇਸਦਾ ਮਾਰਨ ਤੱਕ ਵਿਰੋਧ ਕੀਤਾ ਜਾਂਦਾ ਹੈ।
ਕਹਿਣ ਨੂੰ ਅਸੀਂ ਆਧੁਨਿਕ ਯੁੱਗ ਵਿੱਚ ਹਾਂ, ਪਰ ਕਈ ਵਾਰੀ ਮਨ ਵਿੱਚ ਆਉਂਦਾ ਹੈ ਕਿ ਇਸ ਤੋਂ ਮੱਧ ਯੁੱਗ ਵੱਧ ਖੁੱਲ੍ਹਾਂ ਦੇਣ ਵਾਲਾ ਸੀ, ਪਿਛਲੀ ਸਦੀ ਤੱਕ ਵੀ ਠੀਕ ਸੀ, ਜਦੋਂ ਅਲਾਮਾ ਇਕਬਾਲ ਦੇ ਵਡੇਰਿਆਂ ਨੂੰ ਵੀ ਇਹ ਖੁੱਲ੍ਹ ਸੀ ਕਿ ਆਪਣਾ ਧਰਮ ਤਬਦੀਲ ਕਰ ਸਕਣ। ਅੱਜ ਹਾਲਾਤ ਇਹਹਨ ਕਿ ਹਰ ਵਿਅਕਤੀ ਇਹ ਕਹਿੰਦਾ ਜਾਪ ਰਿਹਾ ਹੈ ਕਿ ਮੇਰਾ ਧਰਮ ਸਾਰਿਆਂ ਤੋਂ ਵਧੀਆ ਹੈ, ਰੱਬ ਦਾ ਜਿਹੜਾ ਨਾਂਅ ਮੇਰੇ ਧਰਮ ਵਿੱਚ ਹੈ, ਉਹ ਨਾਂਅ ਅਸਲੀ ਹੈ ਤੇ ਬਾਕੀ ਸਾਰੇ ਲੋਕ ਮੇਰੇ ਵਾਲੇ ਧਰਮ ਵਿੱਚ ਆ ਕੇ ਰਲ ਜਾਣ ਤਾਂ ਠੀਕ ਹੈ, ਜਿਹੜਾ ਕੋਈ ਮੇਰੇ ਧਰਮ ਨੂੰ ਛੱਡੇ ਜਾਂ ਮੇਰੇ ਧਰਮ ਵਿੱਚ ਚੱਲਦੇ ਰੱਬ ਦੇ ਨਾਂਅ ਤੋਂ ਵੱਖਰਾ ਨਾਂਅ ਲਵੇਗਾ, ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਰ ਦੇਸ਼ ਦੀ ਬਹੁ-ਗਿਣਤੀ ਆਪਣੇ ਦੇਸ਼ ਦੀ ਸਰਕਾਰ ਨੂੰ ਵੋਟਾਂ ਦੇ ਟੋਕਰੇ ਵਿਖਾ ਕੇ ਬਲੈਕਮੇਲ ਕਰਨ ਦਾ ਯਤਨ ਕਰਦੀ ਹੈ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਤਾਂ ਉਹ ਲੋਕ ਆਪਣੀ ਮਰਜ਼ੀ ਦੀ ਪੈਰਵੀ ਕਰਨ ਵਾਲੀ ਸਰਕਾਰ ਬਣਾਉਣ ਵਿੱਚ ਸਫਲ ਹੋ ਸਕਦੇ ਹਨ। ਪਹਿਲਾਂ ਗਵਾਂਢ ਦੇ ਦੇਸ਼ਾਂ ਵਿੱਚ ਇਸ ਤਰ੍ਹਾਂ ਹੁੰਦਾ ਸੀ, ਅੱਜ ਭਾਰਤ ਵਿੱਚ ਵੀ ਬਹੁ-ਗਿਣਤੀ ਦਾ ਧਰਮ ਧੌਂਸ ਦੇ ਨਾਲ ਮਨਾਇਆ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰੀ ਮਸ਼ੀਨਰੀ ਬਹੁ-ਗਿਣਤੀ ਦੇ ਦਬਾਅ ਹੇਠ ਰਹਿੰਦੀ ਹੈ। ਇਸ ਦੀ ਥਾਂ ਇਹ ਕਹਿਣਾ ਵੱਧ ਠੀਕ ਲੱਗਦਾ ਹੈ ਕਿ ਸਰਕਾਰੀ ਮਸ਼ੀਨਰੀ ਵਿੱਚ ਵੀ ਬਹੁ-ਗਿਣਤੀ ਧਰਮ ਵਾਲੇ ਲੋਕ ਵੱਧ ਹੋਣ ਕਾਰਨ ਉਹ ਸੰਵਿਧਾਨਕ ਫਰਜ਼ ਦੀ ਪਾਲਣਾ ਕਰਨ ਦੀ ਥਾਂ ਆਪਣੀ ਵਰਦੀ ਵਾਲਾ ‘ਆਪਣਾ ਧਰਮ’ ਨਹੀਂ, ਮਾਪਿਆਂ ਤੋਂ ਮਿਲੇ ਹੋਏ ਧਰਮ ਨਿਭਾਉਣ ਨੂੰ ਪਹਿਲ ਦੇਂਦੇ ਹਨ। ਨਤੀਜੇ ਵਜੋਂ ਹਰ ਧਰਮ ਬਾਕੀ ਧਰਮਾਂ ਨਾਲੋਂਆਪਣੀ ਅਗੇਤ ਮੰਨਣ ਕਾਰਨ ਭਾਰਤ ਦੇ ਸਮਾਜ ਵਿੱਚ ਉਲਝਣਾਂ ਅਤੇ ਔਕੜਾਂ ਦਾ ਕਾਰਨ ਬਣਦੇ ਲੋਕਾਂ ਦੀ ਧਾੜ ਪੈਦਾ ਕਰਦਾ ਜਾਪਣ ਲੱਗਾ ਹੈ। ‘ਸਰਬ ਧਰਮ ਸੰਭਾਵ’ ਵਰਗੀ ਕਾਨੂੰਨੀ ਮਾਨਤਾ ਸਿਰਫ ਸ਼ਬਦਾਂ ਵਿੱਚ ਲਿਖੀ ਰਹਿ ਗਈ ਹੈ। ਸਮਾਜ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਇੱਛਾ ਕਿਸੇ ਵੀ ਧਿਰ ਜਾਂ ਧੜੇ ਦੀ ਹੋ ਸਕਦੀ ਹੈ, ਪਰ ਸਮਾਜ ਦੇ ਬਾਕੀ ਲੋਕਾਂ ਦੀ ਇੱਛਾ ਬਾਰੇ ਵੀ ਵੇਖਣਾ ਪਵੇਗਾ।
ਅਸੀਂ ਲੋਕਾਂ ਨੇ ਥੋੜ੍ਹੇ ਦਿਨ ਪਹਿਲਾਂ ਈਰਾਨ ਵਿੱਚ ਮਾਹਸਾ ਅਮੀਨੀ ਨਾਂਅ ਦੀ ਕੁੜੀ ਵਾਲਾ ਦੁਖਾਂਤ ਵਾਪਰਨ ਵਾਲੀ ਖਬਰ ਪੜ੍ਹੀ ਅਤੇ ਫਿਰ ਇਸ ਕਾਰਨ ਉਸ ਦੇਸ਼ ਦੇ ਅੰਦਰ ਹਾਲਾਤ ਵਿਗੜਦੇ ਵੇਖੇ ਹਨ। ਜਿਹੜੇ ਈਰਾਨ ਵਿੱਚਕਿਸੇ ਸਮੇਂ ਸਾਰੀ ਜਨਤਾ ਧਾਰਮਿਕ ਆਗੂ ਆਇਤੁਲਾ ਰੂਹੋਅੱਲ੍ਹਾ ਖੁਮੀਨੀ ਦੇ ਪਿੱਛੇ ਆਪਣੇ ਧਰਮ ਦੀ ਪਾਲਣਾ ਨੂੰ ਅਗੇਤ ਦੇਣ ਲਈ ਹਰ ਹੱਦ ਤੱਕ ਜਾਣ ਨੂੰ ਤਿਆਰ ਹੁੰਦੀ ਸੀ, ਅਜੋਕੇ ਪੜਾਅ ਉੱਤੇ ਜਦੋਂ ਧੱਕੇ ਨਾਲ ਕੱਟੜਪੰਥੀ ਨਿਯਮ ਪਾਲਣ ਲਈ ਕਿਹਾ ਜਾਣ ਲੱਗ ਪਿਆ ਤਾਂ ਓਸੇ ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਦੀ ਹੱਦ ਤੋਂ ਬਾਹਰਾ ਮੰਨਣ ਲੱਗੇ ਹਨ। ਜਿਹੜੇ ਭਾਰਤ ਦੇਸ਼ ਦੀ ਪ੍ਰੰਪਰਾ ਵੱਖੋ-ਵੱਖ ਧਾਰਮਿਕ ਵਿਸ਼ਵਾਸਾਂ ਦੇ ਹੁੰਦਿਆਂ ਮਿਲ ਕੇ ਰਹਿਣ ਦੀ ਰਹੀ ਹੈ, ਜੇ ਉਸ ਵਿੱਚ ਵੀ ਆਮ ਲੋਕਾਂ ਨੂੰ ਇੱਕ ਜਾਂ ਦੂਸਰੇ ਧਰਮ ਦੀ ਧੌਂਸ ਦਿੱਤੀ ਜਾਣ ਲੱਗ ਪਈ ਤਾਂ ਇੱਕ ਪੜਾਅ ਤੱਕ ਲੋਕ ਇਸ ਖੇਡ ਵਿੱਚ ਬੇਸ਼ੱਕ ਸ਼ਾਮਲ ਹੋ ਜਾਣ, ਬਹੁਤਾ ਚਿਰ ਇਸ ਵਹਿਣ ਵਿੱਚ ਵਗਦੇ ਨਹੀਂ ਰਹਿਣਗੇ। ਔਕੜ ਇਹ ਹੈ ਕਿ ਜਦੋਂ ਆਮ ਲੋਕ ਇਸ ਵਹਿਣ ਵਿੱਚ ਵਗਣਾ ਗਲਤ ਸਮਝਣ ਲੱਗਦੇ ਹਨ, ਓਦੋਂ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਹੈ ਤੇ ਫਿਰ ਲਾਂਭੇ ਹੋਣ ਲਈ ਰਾਹ ਲੱਭ ਸਕਣਾ ਔਖਾ ਹੋ ਜਾਂਦਾ ਹੈ। ਸਾਡੇ ਗਵਾਂਢ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਆਮ ਲੋਕ ਏਸੇ ਔਕੜ ਵਿੱਚ ਫਸੇ ਹੋਏ ਹਨ, ਵਹਿਣ ਨਾਲ ਵਗਣਾ ਔਖਾ ਹੈ, ਪਰ ਵਹਿਣ ਦੇ ਖਿਲਾਫ ਸਿਰ ਚੁੱਕ ਕੇ ਵੇਖਣਾ ਗੁਸਤਾਖੀ ਮੰਨੀ ਜਾਣ ਦਾ ਡਰ ਹੁੰਦਾ ਹੈ ਤੇ ਧਰਮ ਦੇ ਖਿਲਾਫ ਗੁਸਤਾਖੀ ਦੀ ਇੱਕੋ ਇੱਕ ਸਿਖਰਲੀ ਸਜ਼ਾ ਮੌਤ ਰੱਖੀ ਜਾਂਦੀ ਹੈ। ਈਰਾਨ ਦੀ ਕੁੜੀ ਮਾਹਸਾ ਅਮੀਨੀ ਨਾਲ ਵੀ ਇਹੋ ਹੋਇਆ, ਉਸ ਨਾਲ ਵਾਪਰੀ ਜਿ਼ਆਦਤੀ ਖਿਲਾਫ ਰੋਸ ਕਰਦਿਆਂ ਨਾਲ ਵੀ ਇਹੋ ਵਾਪਰ ਰਿਹਾ ਹੈ ਤੇ ਜਿਹੜੇ ਲੋਕ ਵਕਤ ਗੁਆਉਣ ਪਿੱਛੋਂ ਏਦਾਂ ਦੇ ਵਹਿਣ ਖਿਲਾਫ ਭਾਰਤ ਵਿੱਚ ਉਠੇ ਉਬਾਲਿਆਂ ਵਿਰੁੱਧ ਮੂੰਹ ਖੋਲ੍ਹਣਾ ਚਾਹੁਣਗੇ, ਉਨ੍ਹਾਂ ਨੂੰ ਵੀ ਸਮਾਂ ਓਦੋਂ ਕੋਈ ਰਾਹ ਨਹੀਂ ਦੇਣ ਲੱਗਾ। ਬੜੇ ਲੋਕਕਹਿੰਦੇ ਹਨ ਕਿ ਉਨ੍ਹਾਂ ਕਦੀ ਝੂਠ ਨਹੀਂ ਬੋਲਿਆ, ਪਰ ਇਹ ਕੋਈ ਵੱਡੀ ਗੱਲ ਨਹੀਂ, ਦੱਸਣਾ ਹੈ ਤਾਂ ਇਹ ਦੱਸਣ ਕਿ ਜਦੋਂ ਬੋਲਣ ਦੀ ਲੋੜ ਸੀ, ਓਦੋਂ ਜ਼ਬਾਨ ਖੋਲ੍ਹੀ ਸੀ ਕਿ ਨਹੀਂ? ਜੇ ਓਦੋਂ ਜ਼ਬਾਨ ਖੋਲ੍ਹੀ ਨਹੀਂ ਸੀ ਤਾਂ ਇਸ ਗੱਲ ਦਾ ਸਿਹਰਾ ਵੀ ਲੈਣਾ ਔਖਾ ਹੋਵੇਗਾ ਕਿ ਅਸੀਂ ਕਦੀ ਝੂਠ ਨਹੀਂ ਬੋਲਿਆ, ਤੇ ਇਹ ਸਵਾਲ ਉਨ੍ਹਾਂ ਸਾਰਿਆਂ ਲੋਕਾਂ ਸਾਹਮਣੇ ਹੈ, ਜਿਹੜੇ ਗੱਲਾਂ ਬਹੁਤ ਕਰਦੇ ਹਨ, ਦੂਜਿਆਂ ਨੂੰ ਕੁਝ ਕਰਨ ਨੂੰ ਕਹਿੰਦੇ ਅਤੇ ਉਨ੍ਹਾਂ ਨੂੰ ਸ਼ਾਬਾਸ਼ ਦੇ ਛੱਡਣਾ ਵੀਬਹੁਤ ਮੰਨਦੇ ਹਨ, ਪਰ ਖੁਦ ਉਹ ਕਦੇ ਕੁਝ ਬੋਲਦੇ ਹੀਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”