Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਭਾਰਤ

ਭਾਰਤ-ਭੂਟਾਨ ਸਰਹੱਦੀ ਗੇਟ ਨਵੇਂ ਨਿਯਮਾਂ ਨਾਲ ਸੈਲਾਨੀਆਂ ਲਈ ਖੋਲ੍ਹੇ

September 24, 2022 05:22 PM

ਗੁਹਾਟੀ, 24 ਸਤੰਬਰ (ਪੋਸਟ ਬਿਊਰੋ): ਆਸਾਮ ਵਿਚ ਭਾਰਤ-ਭੂਟਾਨ ਸਰਹੱਦੀ ਗੇਟ ਢਾਈ ਸਾਲਾਂ ਦੇ ਵਕਫ਼ੇ ਮਗਰੋਂ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤੇ ਗਏ ਹਨ। ਅਧਿਕਾਰੀ ਮੁਤਾਬਕ ਕੋਵਿਡ-19 ਮਹਾਂਮਾਰੀ ਦੇ ਕਹਿਰ ਕਾਰਨ ਬੰਦ ਕੀਤੇ ਗਏ ਭਾਰਤ-ਭੂਟਾਨ ਸਰਹੱਦੀ ਗੇਟ ਨੂੰ ਸ਼ੁੱਕਰਵਾਰ ਨੂੰ ਕੁਝ ਨਵੇਂ ਨਿਯਮਾਂ ਦੇ ਨਾਲ ਮੁੜ ਖੋਲ੍ਹ ਦਿੱਤਾ ਗਿਆ। ਗੁਹਾਟੀ ਵਿਚ ਭੂਟਾਨ ਦੇ ਕੌਂਸਲ ਜਨਰਲ ਜਿਗਮੇ ਥਿਨਲੇ ਨਾਮਗਿਆਲ ਨੇ ਤਾਮੂਲਪੁਰ ਜਿ਼ਲ੍ਹੇ ’ਚ ਸਮਦਰੂਪ-ਜੋਂਗਖਰ, ਚਿਰਾਂਗ ਵਿਚ ਦਾਦਾਗਿਰੀ ਅਤੇ ਗੇਲੇਫੂ, ਬਕਸਾ ’ਚ ਨਾਮਲਾਂਗ ਅਤੇ ਪਨਬੰਗ ਅਤੇ ਉਦਲਗੁੜੀ ਜ਼ਿਲ੍ਹੇ ਵਿਚ ਸਮਰਾਂਗ ਵਿਖੇ ਅੰਤਰਰਾਸ਼ਟਰੀ ਸਰਹੱਦੀ ਗੇਟਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ। ਅਧਿਕਾਰੀ ਮੁਤਾਬਕ ਜੇਕਰ ਸੈਲਾਨੀ ਭੂਟਾਨ 'ਚ ਰੁਕਦੇ ਹਨ ਤਾਂ ਭਾਰਤੀ ਯਾਤਰੀਆਂ ਲਈ 1200 ਰੁਪਏ ਪ੍ਰਤੀ ਦਿਨ ਦੀ ਫੀਸ ਹੋਵੇਗੀ, ਜਦਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਫੀਸ 200 ਅਮਰੀਕੀ ਡਾਲਰ ਰੱਖੀ ਗਈ ਹੈ। ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਚੈੱਕ ਪੋਸਟ 'ਤੇ ਵੋਟਰ ਆਈਡੀ, ਪਾਸਪੋਰਟ ਜਾਂ ਕੋਈ ਹੋਰ ਪਛਾਣ ਸਬੂਤ ਪੇਸ਼ ਕਰਨਾ ਹੋਵੇਗਾ, ਜਦਕਿ ਬੱਚਿਆਂ ਦਾ ਜਨਮ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
ਇਸ ਮੌਕੇ ਇੰਡੋ-ਭੂਟਾਨ ਫਰੈਂਡਸਿ਼ਪ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਇਹ ਗੇਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਦੋਵਾਂ ਦੇਸ਼ਾਂ ਦੀ ਸਰਹੱਦ ਨੂੰ ਸੈਲਾਨੀਆਂ ਲਈ ਮੁੜ ਖੋਲ੍ਹਣ ਦੇ ਮੌਕੇ 'ਤੇ ਬਹੁਤ ਸਾਰੇ ਸੈਲਾਨੀ ਅਤੇ ਕਾਰੋਬਾਰੀ ਮੌਜੂਦ ਰਹੇ। ਇਸ ਮੌਕੇ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਜੈ ਇੰਦਰ ਕੌਰ ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਭਾਜਪਾ ਲਈ ਕੀਤਾ ਪ੍ਰਚਾਰ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆ ਵਿਆਹ ਬਚਾਉਣ ਦੀ ਮੰਨਤ ਪੂਰੀ ਕਰ ਰਹੀ ਸੀ ਪਤਨੀ, 1.90 ਕਰੋੜ ਦੀ ਬੀਮਾ ਰਾਸ਼ੀ ਲੈਣ ਲਈ ਪਤੀ ਨੇ ਕੀਤਾ ਕਤਲ ਗੁਜਰਾਤ ਚੋਣਾਂ: ਪਹਿਲੇ ਪੜਾਅ 'ਚ 89 ਸੀਟਾਂ 'ਤੇ ਵੋਟਿੰਗ ਜਾਰੀ, ਪਹਿਲੇ ਘੰਟੇ 'ਚ 4.5 ਫੀਸਦੀ ਵੋਟਿੰਗ ਇਜ਼ਰਾਈਲੀ ਫਿਲਮ ਨਿਰਮਾਤਾ ਨੇ ਆਪਣੀ ਗੱਲ ਦੁਹਰਾਈ, ਕਿਹਾ ‘ਕਸ਼ਮੀਰ ਫਾਈਲਜ਼ ਵਿੱਚ ਫਾਸੀਵਾਦੀ ਗੁਣ` ਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ ਫ਼ਿਰੋਜ਼ਾਬਾਦ ਵਿੱਚ ਦੁਕਾਨ ਅਤੇ ਘਰ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਗੁਰੂਗ੍ਰਾਮ 'ਚ ਦਲੇਰ ਮਹਿੰਦੀ ਦਾ 1.5 ਏਕੜ ਦਾ ਫਾਰਮ ਹਾਊਸ ਸੀਲ ਆਫਤਾਬ ਦੀ ਸੁਰੱਖਿਆ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ, ਹੈੱਡ ਕਾਂਸਟੇਬਲ ਸ਼ਹੀਦ