Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਕੈਨੇਡਾ

ਕੰਜ਼ਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਸਾਜ਼ਗਾਰ, ਲਿਬਰਲਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼

September 22, 2022 12:13 AM

ਓਟਵਾ, 21 ਸਤੰਬਰ (ਪੋਸਟ ਬਿਊਰੋ) :ਨੈਨੋਜ਼ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਚਾਰ ਹਫਤਿਆਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਮਜ਼ਬੂਤ ਹੋਈ ਹੈ ਜਦਕਿ ਪਸੰਦੀਦਾ ਪਾਰਟੀ ਦੇ ਇੰਡੈਕਸ ਵਿੱਚ ਪੰਜ ਫੀ ਸਦੀ ਦੀ ਕਮੀ ਤੋਂ ਬਾਅਦ ਲਿਬਰਲ ਦੂਜੇ ਸਥਾਨ ਉੱਤੇ ਪਹੁੰਚ ਗਏ ਹਨ।
ਸੱਤਾਧਾਰੀ ਲਿਬਰਲਾਂ ਨਾਲੋਂ ਕੰਜ਼ਰਵੇਟਿਵ ਤਿੰਨ ਅੰਕਾਂ ਨਾਲ ਅੱਗੇ ਚੱਲ ਰਹੇ ਹਨ ਤੇ ਐਨਡੀਪੀ ਇਸ ਅਰਸੇ ਵਿੱਚ ਛੇ ਅੰਕਾਂ ਦਾ ਮੁਨਾਫਾ ਕਮਾ ਕੇ ਤੀਜੇ ਸਥਾਨ ਉੱਤੇ ਬਣੀ ਹੋਈ ਹੈ।ਨੈਨੋਜ਼ ਰਿਸਰਚ ਦੇ ਬਾਨੀ ਤੇ ਚੀਫ ਡਾਟਾ ਸਾਇੰਟਿਸਟ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਐਨਡੀਪੀ ਦੇ ਸਹਾਰੇ ਨਾਲ ਅੱਗੇ ਵੱਧ ਰਹੇ ਲਿਬਰਲਾਂ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਪਈ ਹੈ। ਉਨ੍ਹਾਂ ਆਖਿਆ ਕਿ ਲਿਬਰਲਾਂ ਲਈ ਇਸ ਸਮੇਂ ਇਹ ਬਹੁਤ ਹੀ ਮਾੜੀ ਖਬਰ ਹੈ।
ਉਨ੍ਹਾਂ ਆਖਿਆ ਕਿ ਇਨ੍ਹਾਂ ਅੰਕੜਿਆਂ ਨਾਲ ਸਟੀਫਨ ਹਾਰਪਰ ਦੀ ਅਗਵਾਈ ਵਾਲੀ 2011 ਵਿੱਚ ਬਣੀ ਸਰਕਾਰ ਦੇ ਸਮਿਆਂ ਦੀ ਯਾਦ ਆ ਰਹੀ ਹੈ ਤੇ ਉਸ ਸਮੇਂ ਹੀ ਐਨਡੀਪੀ ਨੇ ਜੈਕ ਲੇਅਟਨ ਦੀ ਅਗਵਾਈ ਵਿੱਚ ਵੱਡੀਆਂ ਵੋਟਾਂ ਖਿੱਚ ਕੇ ਲਿਬਰਲਾਂ ਨੂੰ ਖੂੰਜੇ ਲਾ ਦਿੱਤਾ ਸੀ।
ਉਨ੍ਹਾਂ ਇਹ ਵੀ ਆਖਿਆ ਕਿ ਜੇ ਇਹੋ ਸਥਿਤੀ ਬਰਕਰਾਰ ਰਹਿੰਦੀ ਹੈ ਤੇ ਐਨਡੀਪੀ ਵੀ ਚੰਗੀ ਕਾਰਗੁਜ਼ਾਰੀ ਵਿਖਾਉਣੀ ਜਾਰੀ ਰੱਖਦੀ ਹੈ ਤਾਂ ਇਹ ਪਿਏਰ ਪੌਲੀਏਵਰ ਤੇ ਕੰਜ਼ਰਵੇਟਿਵਾਂ ਲਈ ਬਹੁਤ ਹੀ ਚੰਗੀ ਖਬਰ ਹੋਵੇਗੀ। ਇਸ ਸਮੇਂ ਕੰਜ਼ਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਕਾਫੀ ਸਾਜ਼ਗਾਰ ਚੱਲ ਰਿਹਾ ਹੈ ਤੇ ਦੋਵੇਂ ਪਾਰਟੀਆਂ ਲਿਬਰਲਾਂ ਦੀ ਵੋਟ ਤੋੜਨ ਵਿੱਚ ਕਾਮਯਾਬ ਹੋ ਰਹੀਆਂ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਿਬਰਲਾਂ ਨੂੰ ਨੀਂਦ ਵਿੱਚੋਂ ਜਾਗਣ ਦਾ ਸਮਾਂ ਆ ਗਿਆ ਹੈ ਤਾਂ ਕਿ ਉਹ ਆਪਣੇ ਨਾਲੋਂ ਟੁੱਟ ਰਹੇ ਵੋਟਰਾਂ ਨੂੰ ਮੁੜ ਨਾਲ ਜੋੜ ਸਕਣ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਸ਼ੀਅਰ 30 ਸਤੰਬਰ ਤੱਕ ਵੈਕਸੀਨ ਸਬੰਧੀ ਨਿਯਮਾਂ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਹਨ ਟਰੂਡੋ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਦੇਣ ਤੋਂ ਵਰਜ ਰਹੇ ਹਨ ਡਾਕਟਰ ਵੈਕਸੀਨ ਬਾਰੇ ਬਾਰਡਰ ਨਿਯਮਾਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਕੈਨੇਡੀਅਨਾਂ ਉੱਤੇ ਮਹਿੰਗਾਈ ਦੀ ਪੈ ਰਹੀ ਮਾਰ ਦੇ ਮੁੱਦੇ ਉੱਤੇ ਪੌਲੀਏਵਰ ਨੇ ਸਰਕਾਰ ਨੂੰ ਘੇਰਿਆ 3 ਸਾਲਾ ਬੱਚੇ ਲਈ ਐਂਬਰ ਐਲਰਟ ਜਾਰੀ ਅਗਸਤ ਮਹੀਨੇ ਦਾ ਮਹਿੰਗਾਈ ਸਬੰਧੀ ਡਾਟਾ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ ਮਹਾਰਾਣੀ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਟਰੂਡੋ ਨੇ ਟਰੱਸ ਤੇ ਵਿਸ਼ਵ ਦੇ ਹੋਰਨਾਂ ਆਗੂਆਂ ਨਾਲ ਕੀਤੀ ਮੁਲਾਕਾਤ ਪਾਰਲੀਆਮੈਂਟ ਦੇ ਸਪੈਸ਼ਲ ਸੈਸ਼ਨ ਵਿੱਚ ਟਰੂਡੋ ਤੇ ਐਮਪੀਜ਼ ਨੇ ਮਹਾਰਾਣੀ ਐਲਿਜ਼ਾਬੈੱਥ ਨੂੰ ਦਿੱਤੀ ਸ਼ਰਧਾਂਜਲੀ ਮਹਾਰਾਣੀ ਐਲਿਜ਼ਾਬੈੱਥ ਦੇ ਸਸਕਾਰ ਵਿੱਚ ਹਿੱਸਾ ਲੈਣ ਲਈ ਲੰਡਨ ਜਾਣ ਵਾਲੇ ਵਫਦ ਵਿੱਚ ਟਰੂਡੋ ਤੇ ਚਾਰ ਸਾਬਕਾ ਪ੍ਰਧਾਨ ਮੰਤਰੀ ਹੋਣਗੇ ਸ਼ਾਮਲ