Welcome to Canadian Punjabi Post
Follow us on

03

October 2022
ਭਾਰਤ

ਪੀ.ਐੱਨ.ਬੀ. ਦੇ ਬਕਸੇ ਵਿਚ ਗਲ ਗਏ 42 ਲੱਖ ਦੇ ਨੋਟ, ਚਾਰ ਬੈਂਕ ਅਧਿਕਾਰੀ ਕੀਤੇ ਸਸਪੈਂਡ

September 16, 2022 05:22 PM

ਕਾਨਪੁਰ, 16 ਸਤੰਬਰ (ਪੋਸਟ ਬਿਊਰੋ): ਕਾਨਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਪਾਂਡੂ ਨਗਰ ਸ਼ਾਖਾ ਦੇ ਬਕਸੇ 'ਚ ਰੱਖੇ 42 ਲੱਖ ਰੁਪਏ ਗਿੱਲੇ ਹੋਣ ਕਾਰਨ ਗਲ ਗਏ ਹਨ। ਬੈਂਕ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਜੁਲਾਈ ਦੇ ਅਖੀਰ ਵਿੱਚ ਜਦੋਂ ਆਰਬੀਆਈ ਨੇ ਕਰੰਸੀ ਚੈਸਟ ਦਾ ਆਡਿਟ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆਇਆ।
ਆਡਿਟ ਵਿੱਚ ਇਹ ਰਕਮ ਇੰਨੀ ਵੱਡੀ ਨਹੀਂ ਸੀ। ਬਾਅਦ ਵਿੱਚ ਜਦੋਂ ਗਿਣਤੀ ਕੀਤੀ ਗਈ ਤਾਂ 42 ਲੱਖ ਰੁਪਏ ਦੀ ਕਰੰਸੀ ਨੋਟਾਂ ਦੇ ਸਿੱਲ ਹੋਣ ਕਰਕੇ ਗਲਣ ਦਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ 'ਚ ਸੀਨੀਅਰ ਮੈਨੇਜਰ ਕਰੰਸੀ ਚੈਸਟ ਦੇਵੀ ਸ਼ੰਕਰ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਅਧਿਕਾਰੀ ਹਾਲ ਹੀ ਵਿੱਚ ਤਬਾਦਲੇ ਤੋਂ ਬਾਅਦ ਇੱਥੇ ਆਏ ਸਨ।
ਆਰਬੀਆਈ ਅਧਿਕਾਰੀਆਂ ਨੇ 25 ਜੁਲਾਈ ਤੋਂ 29 ਜੁਲਾਈ, 2022 ਤੱਕ ਬ੍ਰਾਂਚ ਦੀ ਕਰੰਸੀ ਚੈਸਟ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 14,74,500 ਰੁਪਏ ਘੱਟ ਹੋਣ ਅਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰਕਮ ਵਿੱਚ 10 ਲੱਖ ਦਾ ਫਰਕ ਹੋਣ ਦੀ ਰਿਪੋਰਟ ਦਿੱਤੀ ਸੀ। ਇਸ ਦੇ ਨਾਲ ਹੀ 10 ਰੁਪਏ ਦੇ 79 ਬੰਡਲ ਅਤੇ 20 ਰੁਪਏ ਦੇ 49 ਬੰਡਲ ਨੁਕਸਾਨੇ ਜਾਣ ਦੀ ਜਾਣਕਾਰੀ ਦਿੱਤੀ ਗਈ।
ਸੂਤਰਾਂ ਮੁਤਾਬਕ ਇਸ ਤੋਂ ਬਾਅਦ ਹਫ਼ਤਿਆਂ ਤੱਕ ਨੋਟਾਂ ਦੀ ਗਿਣਤੀ ਕੀਤੀ ਗਈ। ਇਸ ਵਿੱਚ ਪਤਾ ਲੱਗਿਆ ਕਿ 42 ਲੱਖ ਰੁਪਏ ਦੇ ਗਲ ਗਏ ਹਨ। ਇਸ ਮਾਮਲੇ 'ਚ ਦੇਵੀ ਸ਼ੰਕਰ, ਸੀਨੀਅਰ ਮੈਨੇਜਰ ਕਰੰਸੀ ਚੈਸਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਤਬਾਦਲਾ ਹੋ ਕੇ 25 ਜੁਲਾਈ ਨੂੰ ਆਏ ਸੀ, ਜਦੋਂ ਕਿ ਚੇਸਟ 'ਚ ਰੁਪਏ ਗਲਣ ਦੀ ਘਟਨਾ ਇਸ ਤੋਂ ਪਹਿਲਾਂ ਦੀ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਤਿੰਨ ਹੋਰ ਅਧਿਕਾਰੀਆਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਨੇ ਇਸ ਸਾਲ ਜੂਨ ਅਤੇ ਜੁਲਾਈ ਵਿੱਚ ਵੀ ਬੈਂਕ ਵਿੱਚ ਚਾਰਜ ਸੰਭਾਲਿਆ ਸੀ। ਇਨ੍ਹਾਂ ਵਿੱਚ 6 ਜੂਨ, 2022 ਨੂੰ ਰਿਪੋਰਟਿੰਗ ਕਰਨ ਵਾਲੇ ਮੈਨੇਜਰ ਕਰੰਸੀ ਚੈਸਟ ਆਸ਼ਾ ਰਾਮ ਅਤੇ ਜੂਨ 2022 ਵਿੱਚ ਕਰੰਸੀ ਚੈਸਟ ਜਵਾਹਰ ਨਗਰ, ਉਨਾਓ ਤੋਂ ਤਬਦੀਲ ਹੋਏ ਸੀਨੀਅਰ ਮੈਨੇਜਰ ਭਾਸਕਰ ਕੁਮਾਰ ਸ਼ਾਮਲ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਕਈ ਰਾਜਾਂ 'ਚ ਕੁੜੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਦਰਜਨ ਭਰ ਲੋਕ ਫੜੇ ਗਏ ਬਿਨਾਂ ਕੱਪੜਿਆਂ ਦੇ ਖੇਤ 'ਚੋਂ ਮਿਲੀ 17 ਸਾਲਾ ਲੜਕੀ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਜਬਰ-ਜ਼ਨਾਹ ਤੋਂ ਬਾਅਦ ਕਤਲ ਦਾ ਲਗਾਇਆ ਦੋਸ਼ ਇਟਾਵਾ 'ਚ ਰਾਮਲੀਲਾ ਸਟੇਜ 'ਤੇ ਲੱਗੀ ਭਿਆਨਕ ਅੱਗ, ਭਗਦੜ ਮਚ ਗਈ, ਪੰਡਾਲ ਵੀ ਸੜ ਕੇ ਸੁਆਹ ਮੰਗਲਯਾਨ ਦਾ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਿਆ, ਮਿਸ਼ਨ ਵੀ ਹੋਇਆ ਖਤਮ:ਇਸਰੋ ਗੁਰੂਗ੍ਰਾਮ 'ਚ ਇਮਾਰਤ ਡਿੱਗੀ, ਦੋ ਦੀ ਮੌਤ ਇੱਕ ਮਜ਼ਦੂਰ ਨੂੰ ਜਿ਼ੰਦਾ ਬਚਾਇਆ ਗਿਆ ਮੋਹਾਲੀ 'ਚ ਪੰਜਾਬੀ ਗਾਇਕ ਅਲਫਾਜ਼ 'ਤੇ ਹੋਇਆ ਹਮਲਾ, ਹਸਪਤਾਲ 'ਚ ਭਰਤੀ ਇਰਾਨ-ਚੀਨ ਫਲਾਈਟ 'ਚ ਬੰਬ ਹੋਣ ਦੀ ਅਫਵਾਹ ਭਾਰਤੀ ਅਸਮਾਨ ਤੱਕ ਪਹੁੰਚੀ, ਏਅਰ ਫੋਰਸ ਨੇ ਭੇਜੇ ਜੈੱਟ ਨਵਰਾਤਰੀ ਦੇ ਗਰਬਾ ਸਮਾਗਮ 'ਚ ਦੋ ਲੜਕੀਆਂ ਦੇ ਡਾਂਸ ਨੂੰ ਲੈ ਕੇ ਦੋ ਧੜਿਆਂ 'ਚ ਟਕਰਾਅ, ਚੱਲੀਆਂ ਲਾਠੀਆਂ ਕਰਨਾਟਕ ਵਿਚ ਚੋਰੀ ਦੇ ਸ਼ੱਕ 'ਚ ਦਲਿਤ ਬੱਚੇ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹਿਆ, ਫਿਰ 10 ਲੋਕਾਂ ਨੇ ਮਿਲ ਕੇ ਕੀਤੀ ਕੁੱਟਮਾਰ ਦਿੱਲੀ ਵਿਚ ਗਾਂਜਾ ਪੀ ਕੇ ਬਲੀ ਦੇ ਨਾਂ 'ਤੇ 2 ਲੜਕਿਆਂ ਨੇ 6 ਸਾਲਾ ਮਾਸੂਮ ਦਾ ਗਲਾ ਵੱਢਿਆ, ਗ੍ਰਿਫਤਾਰ