Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਮਹਾਰਾਣੀ ਐਲਿਜ਼ਾਬੈੱਥ ਦੇ ਸਸਕਾਰ ਵਿੱਚ ਹਿੱਸਾ ਲੈਣ ਲਈ ਲੰਡਨ ਜਾਣ ਵਾਲੇ ਵਫਦ ਵਿੱਚ ਟਰੂਡੋ ਤੇ ਚਾਰ ਸਾਬਕਾ ਪ੍ਰਧਾਨ ਮੰਤਰੀ ਹੋਣਗੇ ਸ਼ਾਮਲ

September 16, 2022 12:19 AM

ਓਟਵਾ, 15 ਸਤੰਬਰ (ਪੋਸਟ ਬਿਊਰੋ) : ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਅੰਤਿਮ ਸਸਕਾਰ ਵਿੱਚ ਹਿੱਸਾ ਲੈਣ ਲਈ ਕੈਨੇਡਾ ਤੋਂ 15 ਮੈਂਬਰੀ ਵਫਦ ਲੰਡਨ ਜਾਵੇਗਾ। ਇਸ ਵਫਦ ਵਿੱਚ ਕਈ ਮੁੱਖ ਹਸਤੀਆਂ ਦੇ ਨਾਲ ਨਾਲ ਮੌਜੂਦਾ ਤੇ ਸਾਬਕਾ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਗਵਰਨਰ ਜਨਰਲ ਮੈਰੀ ਸਾਇਮਨ ਤੋਂ ਇਲਾਵਾ ਚਾਰ ਸਾਬਕਾ ਪ੍ਰਧਾਨ ਮੰਤਰੀ, ਜਿਨ੍ਹਾਂ ਵਿੱਚ ਸਟੀਫਨ ਹਾਰਪਰ, ਪਾਲ ਮਾਰਟਿਨ, ਜੀਨ ਕ੍ਰੈਚੀਅਨ ਤੇ ਕਿਮ ਕੈਂਪਬੈਲ ਸ਼ਾਮਲ ਹਨ, ਦੇ ਨਾਲ ਨਾਲ ਸਾਬਕਾ ਗਵਰਨਰ ਜਨਰਲ ਮਾਈਕਲ ਜੀਨ ਤੇ ਡੇਵਿਡ ਜੌਹਨਸਨ ਵੀ ਇਸ ਵਫਦ ਦਾ ਹਿੱਸਾ ਹੋਣਗੇ।ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਰੋਜ਼ਐਨ ਆਰਚੀਬਾਲਡ, ਇਨੁਇਟ ਦੇ ਪ੍ਰੈਜ਼ੀਡੈਂਟ ਤਾਪੀਰਿਤ ਕਨਾਤਾਮੀ ਨਾਤਾਨ ਓਬੈੱਡ, ਮੈਟਿਸ ਨੈਸ਼ਨਲ ਕਾਊਂਸਲ ਦੇ ਪ੍ਰੈਜ਼ੀਡੈ਼ਟ ਕੈਸਿਡੀ ਕੈਰਨ ਵੀ ਵਫਦ ਵਿੱਚ ਸ਼ਾਮਲ ਹੋਣਗੇ।
ਇਨ੍ਹਾਂ ਤੋ ਇਲਾਵਾ ਆਰਡਰ ਆਫ ਕੈਨੇਡਾ ਹਾਸਲ ਕਰਨ ਵਾਲੀ ਅਦਾਕਾਰਾ ਸੈਂਡਰਾ ਓਹ, ਓਲੰਪੀਅਨ ਮਾਰਕ ਟਿਊਕਸਬਰੀ ਤੇ ਕਿਊਬਿਕ ਦੇ ਗਾਇਕ ਗ੍ਰੈਗਰੀ ਚਾਰਲਸ ਵੀ ਮਹਾਰਾਣੀ ਦੀਆਂ ਅੰਤਿਮ ਰਸਮਾਂ ਦਾ ਹਿੱਸਾ ਬਣਨਗੇ।
ਮਹਾਰਾਣੀ ਐਲਿਜ਼ਾਬੈੱਥ ਦਾ ਅੰਤਿਕ ਸਸਕਾਰ ਸੋਮਵਾਰ ਨੂੰ ਲੰਡਨ ਵਿੱਚ ਕੀਤਾ ਜਾਵੇਗਾ।ਅੰਤਿਮ ਰਸਮਾਂ ਤੋਂ ਬਾਅਦ ਓਟਵਾ ਵਿੱਚ ਮਹਾਰਾਣੀ ਦੀ ਯਾਦ ਵਿੱਚ ਇੱਕ ਕੌਮੀ ਸਮਾਰੋਹ ਕਰਵਾਇਆ ਜਾਵੇਗਾ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਤੇ ਜੋਅ ਕਲਾਰਕ ਹਿੱਸਾ ਲੈਣਗੇ। ਇਸ ਮੌਕੇ ਮੈ਼ਬਰ ਪਾਰਲੀਆਮੈ਼ਟ ਤੋਂ ਇਲਾਵਾ ਕਈ ਹੋਰ ਅਹਿਮ ਹਸਤੀਆਂ ਮੌਜੂਦ ਰਹਿਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 19 ਸਤੰਬਰ ਨੂੰ ਫੈਡਰਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਓਟਵਾ ਵਿੱਚ ਮਨਾਏ ਜਾਣ ਵਾਲੇ ਯਾਦਗਾਰੀ ਸਮਾਰੋਹ ਦੌਰਾਨ ਮਿਲਟਰੀ ਪਰੇਡ ਤੇ ਗੰਨ ਸਲਾਮੀ ਵੀ ਦਿੱਤੀ ਜਾਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ