Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਸਕ੍ਰੈਪ ਦੀਆਂ 87 ਮਾਰੂਤੀ ਕਾਰਾਂ ਗਾਹਕਾਂ ਨੂੰ ਨਵੀਂਆਂ ਕਹਿ ਕੇ ਵੇਚਣ ਵਾਲੇ ਫਸ ਗਏ

August 18, 2022 10:17 PM

 

* ਤਿੰਨ ਦੋਸ਼ੀਆਂ ਨਾਲ ਸਕਰੈਪ ਡੀਲਰ ਗ੍ਰਿਫ਼ਤਾਰ, 40 ਕਾਰਾਂ ਬਰਾਮਦ


ਚੰਡੀਗੜ੍ਹ, 18 ਅਗਸਤ, (ਪੋਸਟ ਬਿਊਰੋ)- ਸਕ੍ਰੈਪ ਕਾਰਾਂ ਦੀ ਵਿਕਰੀ ਵਿੱਚ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਪੰਜਾਬ ਪੁਲਿਸ ਨੇ ਮਾਨਸਾ ਦੇ ਇੱਕ ਸਕਰੈਪ ਡੀਲਰ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮਾਰੂਤੀ ਸੁਜ਼ੂਕੀ ਕਾਰਾਂ ਦੇ ਚੈਸੀ ਨੰਬਰਾਂ ਨਾਲ ਛੇੜਛਾੜ ਕਰਕੇ ਅਤੇ ਗਾਹਕਾਂ ਨੂੰ ਜਾਇਜ਼ ਕਾਰਾਂ ਵਜੋਂ ਰਜਿਸਟਰਡ ਕਰਵਾਉਣ ਲਈ ਧੋਖੇ ਨਾਲ ਵੇਚਣ ਦੇ ਦੋਸ਼ ਹੇਠ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅੱਜਏਥੇ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਅਟੇਲੀਅਰ ਆਟੋਮੋਬਾਈਲਜ਼ ਨਾਂਅ ਦੀ ਮਾਰੂਤੀ ਸੁਜ਼ੂਕੀ ਡੀਲਰਸਿ਼ਪ ਨੇ ਸ਼ੋਅਰੂਮ ਦੇ ਅਹਾਤੇ ਵਿੱਚ ਹੜ੍ਹ ਨਾਲ ਨੁਕਸਾਨੀਆਂ ਘੱਟੋ-ਘੱਟ 87 ਕਾਰਾਂ ਨੂੰ ਵੇਚਿਆ ਹੈ। ਸਕਰੈਪ ਕੁੱਲ 85 ਲੱਖ ਰੁਪਏ ਦਾ ਲਿਆ ਸੀ। ਇਹ ਕਾਰਾਂ ਬਿਲਕੁਲ ਨਵੀਆਂ ਸਨ, ਪਰ ‘ਵਰਤਣ ਲਈ ਅਯੋਗ’ ਕਰਾਰ ਸਨ, ਕਿਉਂਕਿ ਉਹ ਕੁਝ ਸਮੇਂ ਤੋਂ ਹੜ੍ਹਾਂ ਵਾਲੇ ਸ਼ੋਅਰੂਮ ਵਿੱਚ ਪਈਆਂ ਸਨ। ਇਨ੍ਹਾਂ ਨੂੰ 27 ਜੁਲਾਈ 2019 ਨੂੰ ਮਾਨਸਾ ਦੇ ਸਕਰੈਪ ਡੀਲਰ ਨੂੰ ਵੇਚਿਆ ਸੀ, ਜਿਸ ਦੀ ਪਛਾਣ ਪੁਨੀਤ ਗੋਇਲ ਦੀ ਮਾਲਕੀ ਵਾਲੀ ਮੈਸਰਜ਼ ਪੁਨੀਤ ਟਰੇਡਿੰਗ ਕੰਪਨੀ ਵਜੋਂ ਹੋਈ ਹੈ। ਪੁਨੀਤ ਗੋਇਲ ਫਰਾਰ ਹੈ ਤੇ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰ ਰਹੀ ਹੈ। ਫੜੇ ਗਏ ਲੋਕਾਂ ਵਿੱਚ ਰਾਜਪਾਲ ਸਿੰਘ (ਪੁਨੀਤ ਗੋਇਲ ਦੇ ਪਿਤਾ), ਜਸਪ੍ਰੀਤ ਸਿੰਘ ਉਰਫ਼ ਰਿੰਕੂ (ਮੁੱਖ ਦੋਸ਼ੀ ਅਤੇ ਕਾਰ ਡੀਲਰ) ਅਤੇ ਦੋਵੇਂ ਵਾਸੀ ਮਾਨਸਾ ਅਤੇ ਨਵੀਨ ਕੁਮਾਰ (ਬਠਿੰਡਾ ਟਰਾਂਸਪੋਰਟ ਅਥਾਰਟੀ ਦਾ ਏਜੰਟ) ਸ਼ਾਮਲ ਹਨ। ਪੁਲਿਸ ਨੇ ਪੁਨੀਤ ਗੋਇਲਉੱਤੇ ਕੇਸ ਦਰਜ ਕੀਤਾ ਅਤੇ 40 ਕਾਰਾਂ ਫੜੀਆਂ ਹਨ, ਜਿਨ੍ਹਾਂ ਵਿੱਚ ਅੱਠ ਸਿਆਜ਼, ਦੋ ਸਵਿਫਟ, ਅੱਠ ਸਵਿਫਟ ਡਿਜ਼ਾਇਰ, ਚਾਰ ਬਲੇਨੋ, ਤਿੰਨ ਬਰੇਜ਼ਾ, 10 ਆਲਟੋ ਕੇ10, ਦੋ ਸੇਲੇਰੀਓ ਅਤੇ ਇੱਕ-ਇੱਕ ਅਰਟਿਗਾ, ਐਸ-ਕਰਾਸ ਅਤੇ ਇਗਨਿਸ ਸ਼ਾਮਲ ਹਨ।
ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੇਪਰ ਟਰੇਲ ਦੀ ਜਾਂਚ ਵਿੱਚ ਪਤਾ ਲੱਗਾ ਕਿ 87 ਗੱਡੀਆਂ, ਜਿਨ੍ਹਾਂ ਦੇ ਚੈਸੀ ਨੰਬਰ ਪੀਸ ਕੇ ਏਜੰਸੀ ਨੇ ਸਕ੍ਰੈਪ ਕਰਨ ਦੇ ਲਈ ਰੱਖੇ ਸਨ, ਜਾਅਲਸਾਜ਼ੀ ਨਾਲ ਜਾਇਜ਼ ਵਾਹਨਾਂ ਵਜੋਂ ਰਜਿਸਟਰਡ ਕੀਤੇ ਗਏ ਹਨ।ਇਸ ਬਾਰੇ ਪੰਜਾਬ ਅਤੇ ਹੋਰ ਰਾਜਾਂ ਦੇ ਵੱਖ-ਵੱਖਟਰਾਂਸਪੋਰਟ ਦਫ਼ਤਰਾਂ ਦੇ ਅਧਿਕਾਰੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ ਹਰਚੰਦ ਸਿੰਘ ਬਰਸਟ ਨੇ ਸੜਕ ਹਾਦਸੇ ਵਿੱਚ ਸਕੂਲੀ ਬਚਿੱਆਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ: ਸਕੂਲੀ ਬੱਸਾਂ ਅਤੇ ਟਿੱਪਰਾਂ ਲਈ ਸਖ਼ਤ ਹੁਕਮ ਜਾਰੀ ਫਾਜ਼ਿਲਕਾ ਵਿਚ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ 'ਤੇ ਰੋਕ ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੇ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ 315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਵੇਗਾ ਇਤਿਹਾਸਿਕ ਫਤਿਹ ਮਾਰਚ : ਬਾਵਾ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ" ਉਪਰ ਵਿਚਾਰ ਗੋਸਟੀ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ : ਮੋਹਿੰਦਰ ਭਗਤ