Welcome to Canadian Punjabi Post
Follow us on

01

July 2025
 
ਭਾਰਤ

ਚੀਫ਼ ਜਸਟਿਸ ਰਾਮੰਨਾ ਵੱਲੋਂ ਯੂ ਯੂ ਲਲਿਤ ਨੂੰ ਅਗਲੇ ਚੀਫ ਜਸਟਿਸ ਬਣਾਉਣ ਦੀ ਸਿਫਾਰਿਸ਼

August 04, 2022 11:22 PM

ਨਵੀਂ ਦਿੱਲੀ, 4 ਅਗਸਤ, (ਪੋਸਟ ਬਿਊਰੋ)- ਭਾਰਤ ਦੇ ਚੀਫ਼ ਜਸਟਿਸ ਐੱਨਵੀ ਰਾਮੰਨਾ ਨੇ ਅੱਜ ਵੀਰਵਾਰ ਜਸਟਿਸ ਉਦੈ ਉਮੇਸ਼ (ਯੂ ਯੂ) ਲਲਿਤ ਨੂੰ ਦੇਸ਼ ਦਾ ਅਗਲਾ ਚੀਫ ਜਸਟਿਸ ਬਣਾਉਣ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕਰ ਦਿੱਤੀ ਹੈ। ਚੀਫ਼ ਜਸਟਿਸ ਨੇ ਨਿੱਜੀ ਤੌਰ ਉੱਤੇ ਸਿਫ਼ਾਰਸ਼ ਪੱਤਰ ਦੀ ਕਾਪੀ ਜਸਟਿਸ ਲਲਿਤ ਨੂੰ ਸੌਂਪੀ, ਜੋ ਸੀਨੀਆਰਟੀਦੇ ਪੱਖ ਤੋਂ ਚੀਫ ਜਸਟਿਸ ਰਾਮੰਨਾ ਤੋਂ ਬਾਅਦ ਸਭ ਤੋਂ ਸੀਨੀਅਰ ਹਨ। ਜਸਟਿਸ ਰਾਮੰਨਾ 24 ਅਪ੍ਰੈਲ 2021 ਨੂੰ ਚੀਫ਼ ਜਸਟਿਸ ਐੱਸਏ ਬੋਬੜੇ ਦੀ ਥਾਂ ਚੀਫ਼ ਜਸਟਿਸ ਬਣੇ ਸਨਅਤੇ 26 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦੇ ਹਨ ਅਤੇਇਨ੍ਹਾਂ ਦੀ ਨਿਯੁਕਤੀ ਦੀ ਪ੍ਰਕਿਰਿਆ (ਐੱਮਓਪੀ) ਹੇਠਰਿਟਾਇਰ ਹੋਣ ਵਾਲੇ ਚੀਫ ਜਸਟਿਸ ਕਾਨੂੰਨ ਮੰਤਰਾਲੇ ਦੀ ਚਿੱਠੀ ਮਿਲਣਪਿੱਛੋਂ ਅਗਲੇ ਚੀਫ ਜਸਟਿਸ ਦੇ ਨਾਮ ਦੀ ਸਿਫਾਰਸ਼ ਕਰਦੇ ਹਨ। ਅੱਜ ਦੇ ਬਿਆਨ ਮੁਤਾਬਕ ‘ਭਾਰਤ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਅੱਜ ਜਸਟਿਸ ਉਦੈ ਉਮੇਸ਼ ਲਲਿਤ ਦੇ ਨਾਮ ਦੀ ਸਿਫ਼ਾਰਸ਼ ਆਪਣੇ ਤੋਂ ਅਗਲੇ ਚੀਫ ਜਸਟਿਸ ਵਜੋਂ ਕੀਤੀ ਹੈ।’ ਬੀਤੀ 3 ਅਗਸਤ ਨੂੰ ਚੀਫ਼ ਜਸਟਿਸ ਦੇ ਸੈਕਟਰੀਏਟ ਨੂੰ ਕਾਨੂੰਨ ਅਤੇ ਨਿਆਂ ਮੰਤਰੀ ਕਿਰੇਨ ਰਿਜਿਜੂ ਦੀ ਚਿੱਠੀ ਮਿਲੀ ਸੀ, ਜਿਸ ਵਿੱਚਅਗਲੇ ਚੀਫ ਜਸਟਿਸ ਦੇ ਨਾਮ ਦੀ ਸਿਫ਼ਾਰਿਸ਼ ਕਰਨ ਦੀ ਬੇਨਤੀ ਕੀਤੀ ਗਈ ਸੀ।
ਜਸਟਿਸ ਯੂ ਯੂ ਲਲਿਤ ਦਾ ਜਨਮ 9 ਨਵੰਬਰ 1957 ਨੂੰ ਹੋਇਆ, ਉਨ੍ਹਾਂ ਨੇ ਜੂਨ 1983 ਵਿੱਚ ਵਕਾਲਤਸ਼ੁਰੂ ਕੀਤੀ ਤੇ ਦਸੰਬਰ 1985 ਤੱਕ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਨ ਪਿੱਛੋਂ ਦਿੱਲੀ ਚਲੇ ਆਏ ਅਤੇ ਅਪ੍ਰੈਲ 2004 ਵਿੱਚ ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਨਾਮਜ਼ਦ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2ਜੀ ਸਪੈਕਟਰਮ ਅਲਾਟਮੈਂਟ ਕੇਸ ਦੀ ਸੁਣਵਾਈ ਲਈ ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਸਨ। ਉਹ 13 ਅਗਸਤ 2014 ਨੂੰ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ। ਜਸਟਿਸ ਲਲਿਤ ਦੇ ਅਗਲਾ ਚੀਫ ਜਸਟਿਸ ਨਿਯੁਕਤ ਹੋਣ ਉੱਤੇ ਉਨ੍ਹਾਂ ਦਾ ਕਾਰਜਕਾਲ 3 ਮਹੀਨੇ ਤੋਂ ਵੀ ਘੱਟ ਹੋਵੇਗਾ, ਕਿਉਂਕਿ ਉਹਇਸ ਸਾਲ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ