Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਪਾਬੰਦੀਸ਼ੁਦਾ ਹਥਿਆਰਾਂ ਨੂੰ ਵਾਪਿਸ ਖਰੀਦਣ ਲਈ ਫੈਡਰਲ ਸਰਕਾਰ ਨੇ ਪ੍ਰਸਤਾਵਿਤ ਮੁਆਵਜ਼ੇ ਦਾ ਕੀਤਾ ਖੁਲਾਸਾ

July 28, 2022 11:40 PM

ਓਟਵਾ, 28 ਜੁਲਾਈ (ਪੋਸਟ ਬਿਊਰੋ) : ਪਾਬੰਦੀਸ਼ੁਦਾ ਹਥਿਆਰਾਂ ਨੂੰ ਵਾਪਿਸ ਖਰੀਦਣ ਲਈ ਅਜਿਹੇ ਹਥਿਆਰਾਂ ਦੇ ਮਾਲਕਾਂ ਨੂੰ ਕਿੰਨੀ ਰਕਮ ਅਦਾ ਕੀਤੀ ਜਾਵੇਗੀ ਇਸ ਦਾ ਖੁਲਾਸਾ ਫੈਡਰਲ ਸਰਕਾਰ ਵੱਲੋਂ ਵੀਰਵਾਰ ਨੂੰ ਕੀਤਾ ਗਿਆ।
ਵੀਰਵਾਰ ਨੂੰ ਪਬਲਿਕ ਸੇਫਟੀ ਕੈਨੇਡਾ ਵੱਲੋਂ ਬਾਇਬੈਕ ਪ੍ਰੋਗਰਾਮ ਤਹਿਤ ਪਾਬੰਦੀਸ਼ੁਦਾ ਹਥਿਆਰਾਂ ਦੇ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਪੂਰੀ ਰਕਮ ਸਬੰਧੀ ਲਿਸਟ ਜਾਰੀ ਕੀਤੀ ਗਈ। ਬਾਇਬੈਕ ਆਫਰ 1500 ਮਾਡਲਜ਼ ਉੱਤੇ ਲਾਗੂ ਹੁੰਦੀ ਹੈ। ਜਿ਼ਕਰਯੋਗ ਹੈ ਕਿ ਪਹਿਲੀ ਮਈ, 2020 ਤੋਂ ਸਰਕਾਰ ਵੱਲੋਂ ਅਸਾਲਟ ਸਟਾਈਲ ਹਥਿਆਰਾਂ ਦੀਆਂ ਕਈ ਵੰਨਗੀਆਂ ਤੇ ਹੋਰ ਮਾਡਲਾਂ ਨੂੰ ਵੇਚਣ ਤੇ ਇਨ੍ਹਾਂ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।
ਪਬਲਿਕ ਸੇਫਟੀ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਅਜਿਹੇ ਹਥਿਆਰ ਰੱਖਣ ਵਾਲੇ ਵਿਅਕਤੀਆਂ ਦਾ ਬਾਇਬੈਕ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਫਿਰ ਭਾਵੇਂ ਉਨ੍ਹਾਂ ਦੇ ਅਸਾਲਟ ਸਟਾਈਲ ਹਥਿਆਰ ਨੂੰ ਸਰਕਾਰੀ ਖਰਚੇ ਉੱਤੇ ਜਾਂ ਕਾਨੂੰਨੀ ਢੰਗ ਨਾਲ ਖ਼ਤਮ ਕੀਤਾ ਜਾਵੇ। ਹੇਠਾਂ ਪਾਬੰਦੀਸ਼ੁਦਾ ਹਥਿਆਰਾਂ ਦੀਆਂ 11 ਵੰਨਗੀਆਂ ਤੇ ਸਰਕਾਰ ਵੱਲੋਂ ਉਨ੍ਹਾਂ ਉੱਤੇ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਲਿਸਟ ਦਿੱਤੀ ਜਾ ਰਹੀ ਹੈ :
· AR Platform firearms such as the M16, AR-10 and AR-15 rifles, and the M4 carbine: $1,337
· Beretta Cx4 Storm: $1,317
· CZ Scorpion EVO 3 carbine and CZ Scorpion EVO 3 pistol: $1,291
· M14 Rifle: $2,612
· Robinson Armament XCR rifle: $2,735
· Ruger Mini-14 rifle: $1,407
· SG-550 rifle and SG-551 carbine: $6,209
· SIG Sauer MCX, MPX forearms such as the SIG Sauer SIG MPX carbine, and the SIG Sauer SIG MPX pistol: $2,369
· Vz58 rifle: $1,139
· Firearms with a bore diameter of 20 mm or greater - other than one designed exclusively for the purpose of neutralizing explosive devices: $2,684
· Firearms capable of discharging a projectile with a muzzle energy greater than 10,000 joules: $2,819
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 2019 ਵਿੱਚ ਅਜਿਹੇ ਹਥਿਆਰਾਂ ਸਬੰਧੀ ਨੀਤੀ ਤਬਦੀਲ ਕਰਨ ਲਈ ਚਲਾਈ ਗਈ ਮੁਹਿੰਮ ਤੋਂ ਪਹਿਲਾਂ ਕੈਨੇਡੀਅਨਜ਼ ਵੱਲੋਂ ਜਿਸ ਕੀਮਤ ਉੱਤੇ ਇਹ ਹਥਿਆਰ ਖਰੀਦੇ ਗਏ ਹੋਣਗੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੁਆਵਜ਼ੇ ਸਬੰਧੀ ਇਹ ਕੀਮਤ ਨਿਰਧਾਰਤ ਕੀਤੀ ਗਈ ਹੈ।ਇਸ ਮਗਰੋਂ ਨੋਵਾ ਸਕੋਸ਼ੀਆ ਵਿੱਚ 2020 ਵਿੱਚ ਹੋਈ ਮਾਸ ਸ਼ੂਟਿੰਗ ਤੋਂ ਬਾਅਦ ਇਸ ਦੇ ਪ੍ਰਚਾਰ ਵਿੱਚ ਹੋਰ ਤੇਜ਼ੀ ਆਈ।
ਅਜਿਹੇ ਹਥਿਆਰਾਂ ਦੇ ਮਾਲਕਾਂ, ਕਾਰੋਬਾਰਾਂ ਤੇ ਗੰਨ ਇੰਡਸਟਰੀ ਲਈ ਫੈਡਰਲ ਸਰਕਾਰ ਨੇ ਨਿਰਧਾਰਤ ਕੀਤੇ ਮੁਆਵਜੇ਼ ਲਈ ਫੀਡਬੈਕ ਦੇਣ ਵਾਸਤੇ ਹੁਣ ਤੋਂ 28 ਅਗਸਤ ਦਾ ਸਮਾਂ ਰੱਖਿਆ ਹੈ।ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਆਖਿਆ ਕਿ ਸਰਕਾਰ ਦਾ ਇਰਾਦਾ ਕੈਨੇਡੀਅਨ ਕਮਿਊਨਿਟੀਜ਼ ਨੂੰ ਅਜਿਹੇ ਖਤਰਨਾਕ ਹਥਿਆਰਾਂ ਤੋਂ ਮੁਕਤ ਕਰਵਾਉਣਾ ਤੇ ਨਾਲ ਦੀ ਨਾਲ ਮੌਜੂਦਾ ਮਾਲਕਾਂ ਨੂੰ ਇਨ੍ਹਾਂ ਹਥਿਆਰਾਂ ਬਦਲੇ ਮੁਆਵਜ਼ਾ ਦੇਣਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ