Welcome to Canadian Punjabi Post
Follow us on

01

June 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ

April 24, 2024 09:06 AM

ਓਟਵਾ, 24 ਅਪਰੈਲ (ਪੋਸਟ ਬਿਊਰੋ) : 2020 ਦੇ ਅੰਤ ਤੋਂ ਲੈ ਕੇ ਹੁਣ ਤੱਕ ਵੈਕਸੀਨਜ਼ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜਾਂ ਮਾਰੇ ਗਏ ਲੋਕਾਂ ਦੀ ਮਦਦ ਲਈ ਫੈਡਰਲ ਸਰਕਾਰ ਵੱਲੋਂ 36·4 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਪ੍ਰੋਗਰਾਮ ਉਸ ਸਮੇਂ ਐਲਾਨਿਆ ਗਿਆ ਸੀ ਜਦੋਂ ਕੋਵਿਡ-19 ਦੇ ਸ਼ੌਟਸ ਪਹਿਲੀ ਵਾਰੀ ਜਨਤਾ ਨੂੰ ਦੇਣੇ ਸ਼ੁਰੂ ਕੀਤੇ ਗਏ ਸਨ। ਹੈਲਥ ਕੈਨੇਡਾ ਵੱਲੋਂ ਮਨਜੂ਼ਰੀ ਪ੍ਰਾਪਤ ਵੈਕਸੀਨਜ਼ ਕਾਰਨ ਮਾੜੇ ਢੰਗ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪ੍ਰੋਗਰਾਮ ਦੇ ਪਹਿਲੇ ਪੰਜ ਸਾਲਾਂ ਲਈ ਲਿਬਰਲਾਂ ਨੇ 75 ਮਿਲੀਅਨ ਡਾਲਰ ਰਾਖਵੇਂ ਰੱਖੇ।
ਹੁਣ ਤੱਕ ਪ੍ਰਾਈਵੇਟ ਫਰਮ, ਜਿਸ ਨੂੰ ਓਕਸਾਰੋ ਆਖਿਆ ਜਾਂਦਾ ਹੈ, ਇਸ ਪ੍ਰੋਗਰਾਮ ਨੂੰ ਚਲਾਉਣ ਲਈ 56·2 ਮਿਲੀਅਨ ਡਾਲਰ ਸਰਕਾਰ ਕੋਲੋਂ ਹਾਸਲ ਕਰ ਚੁੱਕੀ ਹੈ। ਇਸ ਦੇ ਨਾਲ ਹੀ ਇਸ ਫਰਮ ਵੱਲੋਂ ਕਿਊਬਿਕ ਤੋਂ ਬਾਹਰ ਜਾਇਜ਼ ਦਾਅਵਾ ਕਰਨ ਵਾਲਿਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਰਹੇ ਹਨ।ਦਸੰਬਰ ਤੱਕ ਇਸ ਫਰਮ ਵੱਲੋਂ ਮੁਆਵਜ਼ੇ ਵਜੋਂ 11·2 ਮਿਲੀਅਨ ਡਾਲਰ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਜਿ਼ਕਰਯੋਗ ਹੈ ਕਿ ਕਿਊਬਿਕ ਦਾ ਆਪਣਾ ਵੈਕਸੀਨ ਇੰਜਰੀ ਕੰਪਨਸੇਸ਼ਨ ਪ੍ਰੋਗਰਾਮ ਹੈ ਜਿਹੜਾ 1985 ਤੋਂ ਚੱਲ ਰਿਹਾ ਹੈ ਤੇ ਜਦੋਂ ਫੈਡਰਲ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ ਤਾਂ ਕਿਊਬਿਕ ਨੂੰ 7·75 ਮਿਲੀਅਨ ਡਾਲਰ ਹਾਸਲ ਹੋਏ ਸਨ।
ਅਗਲੇ ਦੋ ਸਾਲਾਂ ਲਈ ਇਸ ਪ੍ਰੋਗਰਾਮ ਨੂੰ ਚਲਾਉਣ ਵਾਸਤੇ ਲਿਬਰਲ ਸਰਕਾਰ ਨੇ ਓਕਸਾਰੋ ਲਈ 36 ਮਿਲੀਅਨ ਡਾਲਰ ਹੋਰ ਰਾਖਵੇਂ ਰੱਖੇ ਹਨ। ਅਜਿਹਾ ਪਿਛਲੇ ਹਫਤੇ ਪੇਸ਼ ਕੀਤੇ ਗਏ ਬਜਟ ਦੌਰਾਨ ਕੀਤਾ ਗਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ ਹਾਈਵੇਅ 'ਤੇ ਗਤੀ ਸੀਮਾ ਤੋਂ ਦੁੱਗਣੀ ਤੋਂ ਰਫ਼ਤਾਰ ਨਾਲ ਚਲਾਈ ਗੱਡੀ, ਲੱਗ ਸਕਦੈ 10 ਹਜ਼ਾਰ ਡਾਲਰ ਦਾ ਜੁਰਮਾਨਾ ਫਸਟ ਨੇਸ਼ਨਜ਼ ਵੱਲੋਂ ਸਰਕਾਰ ਨੂੰ ਜੰਗਲੀ ਅੱਗ ਤੋਂ ਬਚੇ ਲੋਕਾਂ ਨੂੰ ਵਿਨੀਪੈੱਗ ਦੇ ਹੋਟਲਾਂ `ਚ ਜਗ੍ਹਾ ਦੇਣ ਦੀ ਅਪੀਲ ਭਾਰਤ ਨਾਲ ਸੰਬੰਧਾਂ ਬਾਰੇ ਅਨੀਤਾ ਆਨੰਦ ਨੇ ਕਿਹਾ- ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ ਉੱਤਰੀ ਸਸਕੈਚਵਨ ਵਿਚ ਜੰਗਲ ਨੂੰ ਲੱਗੀ ਅੱਗ, ਹਜ਼ਾਰਾਂ ਲੋਕਾਂ ਕੋਲੋਂ ਖ਼ਾਲੀ ਕਰਵਾਇਆ ਇਲਾਕਾ ਕਿਊਬੈਕ ਨੇ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਕੀਤਾ ਪਾਸ ਬੱਸ ਦੀ ਟੱਕਰ ਨਾਲ 4 ਸਾਲਾ ਬੱਚੇ ਦੀ ਮੌਤ, ਦੋ ਔਰਤਾਂ ਜ਼ਖ਼ਮੀ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਅੰਤਿਮ ਆਫਰ ਦੀ ਕੀਤੀ ਪੇਸ਼ਕਸ਼ ਕੈਨੇਡਾ 1 ਜੁਲਾਈ ਤੱਕ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ ‘ਤੇ ਕਰ ਸਕਦੈ ਹਸਤਾਖ਼ਰ ਕਿੰਗ ਚਾਰਲਜ਼ ਨੇ ਕੈਨੇਡਾ ਨੂੰ ’ਮਜ਼ਬੂਤ ਅਤੇ ਆਜ਼ਾਦ’ ਆਖਕੇ ਥ੍ਰੋਨ ਸਪੀਚ ਕੀਤੀ ਸਮਾਪਤ