Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਕੈਨੇਡਾ

ਕਿੰਗ ਚਾਰਲਜ਼ ਨੇ ਕੈਨੇਡਾ ਨੂੰ ’ਮਜ਼ਬੂਤ ਅਤੇ ਆਜ਼ਾਦ’ ਆਖਕੇ ਥ੍ਰੋਨ ਸਪੀਚ ਕੀਤੀ ਸਮਾਪਤ

May 28, 2025 01:47 AM

- ਕੈਨੇਡਾ ਦੀ 45ਵੀਂ ਪਾਰਲੀਮੈਂਟ ਦਾ ਕੀਤਾ ਰਸਮੀ ਆਗ਼ਾਜ਼
ਓਟਵਾ, 27 ਮਈ (ਪੋਸਟ ਬਿਊਰੋ): ਅੱਜ ਕਿੰਗ ਚਾਰਲਸ ਨੇ ਕੈਨੇਡੀਅਨ ਪਾਰਲੀਮੈਂਟ ਵਿਚ ਥ੍ਰੋਨ ਸਪੀਚ ਪੜ੍ਹਦਿਆਂ ਕੈਨੇਡਾ ਦੀ 45ਵੀਂ ਪਾਰਲੀਮੈਂਟ ਦਾ ਰਸਮੀ ਆਗ਼ਾਜ਼ ਕੀਤਾ।
ਪਾਰਲੀਮੈਂਟ ਦੇ ਹਰ ਨਵੇਂ ਸੈਸ਼ਨ ਦੀ ਸ਼ੁਰੂਆਤ ਇੱਕ ਥ੍ਰੋਨ ਸਪੀਚ ਰਾਹੀਂ ਹੁੰਦੀ ਹੈ। ਇਹ ਭਾਸ਼ਣ ਇੱਕ ਦਸਤਾਵੇਜ਼ ਹੁੰਦਾ ਹੈ ਜੋ ਇਹ ਦੱਸਦਾ ਹੈ ਕਿ ਸਰਕਾਰ ਅਗਲੇ ਸਮੇਂ ਦੌਰਾਨ ਕਿਹੜੀ ਦਿਸ਼ਾ ਵਿਚ ਕੰਮ ਕਰਨ ਦੀ ਉਮੀਦ ਰੱਖਦੀ ਹੈ, ਕੀ ਉਸਦੇ ਨਿਸ਼ਾਨੇ ਹਨ, ਅਤੇ ਉਹਨਾਂ ਨੂੰ ਪੂਰਾ ਕਰਨ ਲਈ ਕੀ ਯੋਜਨਾਵਾਂ ਬਣਾਈਆਂ ਗਈਆਂ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਦੀ ਪ੍ਰਭੂਸੱਤਾ ਨੂੰ ਧਮਕੀਆਂ ਦੇਣ ਵਾਲੀਆਂ ਟਿੱਪਣੀਆਂ ਤੋਂ ਬਾਅਦ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿੰਗ ਚਾਰਲਜ਼ ਨੂੰ ਥ੍ਰੋਨ ਸਪੀਚ ਦੇਣ ਲਈ ਆਖਿਆ ਸੀ।
ਕਿੰਗ ਚਾਰਲਜ਼ ਨੇ ਆਪਣੇ ਭਾਸ਼ਣ ਦੇ ਸਮਾਪਨ ਵੇਲੇ ਕੈਨੇਡਾ ਦੀ ਪ੍ਰਸ਼ੰਸਾ ਕਰਦਿਆਂ ਇਸਨੂੰ ਦੁਨੀਆ ਦੇ ਚੰਗੇ ਲਈ ਇੱਕ ਤਾਕਤ ਆਖਿਆ। ਫਿਰ ਉਨ੍ਹਾਂ ਕਿਹਾ ਕਿ ਜਿਵੇਂ ਕੈਨੇਡੀਅਨ ਰਾਸ਼ਟਰੀ ਗਾਨ ਦੱਸਦਾ ਹੈ ਕਿ ਕੈਨੇਡਾ ਮਜ਼ਬੂਤ ਅਤੇ ਆਜ਼ਾਦ ਹੈ। ਕੈਨੇਡੀਅਨ ਰਾਸ਼ਟਰੀ ਗਾਨ ਵਿਚ The True North strong and free ਦੀ ਪੰਕਤੀ ਆਉਂਦੀ ਹੈ, ਜਿਸ ਦਾ ਜ਼ਿਕਰ ਚਾਰਲਸ ਨੇ ਕੀਤਾ।
ਇਹ ਤੀਜੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਬ੍ਰਿਟਿਸ਼ ਬਾਦਸ਼ਾਹ ਨੇ ਕੈਨੇਡਾ ਵਿੱਚ ਥ੍ਰੋਨ ਸਪੀਚ ਦਿੱਤੀ ਹੈ। ਮਹਾਰਾਣੀ ਐਲਿਜ਼ਾਬੈਥ ਨੇ 1957 ਅਤੇ 1977 ਵਿਚ ਕੈਨੇਡਾ ਵਿਚ ਥ੍ਰੋਨ ਸਪੀਚ ਦਿੱਤੀ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦ ਕਾਰਨੀ ਨੇ ਕੈਲਗਰੀ ਵਿੱਚ ਤੇਲ ਅਤੇ ਗੈਸ ਕਾਰਜਕਾਰੀਆਂ ਨਾਲ ਭਾਈਵਾਲੀ `ਤੇ ਕੀਤੀ ਚਰਚਾ ਸਟੋਨੀ ਕ੍ਰੀਕ ਵਿੱਚ ਤਿੰਨ ਵਾਹਨਾਂ ਦੀ ਟੱਕਰ `ਚ 2 ਦੀ ਮੌਤ ਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤ ਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ ਹਾਈਵੇਅ 'ਤੇ ਗਤੀ ਸੀਮਾ ਤੋਂ ਦੁੱਗਣੀ ਤੋਂ ਰਫ਼ਤਾਰ ਨਾਲ ਚਲਾਈ ਗੱਡੀ, ਲੱਗ ਸਕਦੈ 10 ਹਜ਼ਾਰ ਡਾਲਰ ਦਾ ਜੁਰਮਾਨਾ ਫਸਟ ਨੇਸ਼ਨਜ਼ ਵੱਲੋਂ ਸਰਕਾਰ ਨੂੰ ਜੰਗਲੀ ਅੱਗ ਤੋਂ ਬਚੇ ਲੋਕਾਂ ਨੂੰ ਵਿਨੀਪੈੱਗ ਦੇ ਹੋਟਲਾਂ `ਚ ਜਗ੍ਹਾ ਦੇਣ ਦੀ ਅਪੀਲ ਭਾਰਤ ਨਾਲ ਸੰਬੰਧਾਂ ਬਾਰੇ ਅਨੀਤਾ ਆਨੰਦ ਨੇ ਕਿਹਾ- ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ ਉੱਤਰੀ ਸਸਕੈਚਵਨ ਵਿਚ ਜੰਗਲ ਨੂੰ ਲੱਗੀ ਅੱਗ, ਹਜ਼ਾਰਾਂ ਲੋਕਾਂ ਕੋਲੋਂ ਖ਼ਾਲੀ ਕਰਵਾਇਆ ਇਲਾਕਾ ਕਿਊਬੈਕ ਨੇ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਕੀਤਾ ਪਾਸ