ਹੈਮਿਲਟਨ, 2 ਜੂਨ (ਪੋਸਟ ਬਿਊਰੋ): ਹੈਮਿਲਟਨ ਦੇ ਸਟੋਨੀ ਕ੍ਰੀਕ ਖੇਤਰ ਵਿੱਚ ਐਤਵਾਰ ਸਵੇਰੇ ਤਿੰਨ ਵਾਹਨਾਂ ਦੀ ਟੱਕਰ ਵਿਚ ਇੱਕ ਡਰਾਈਵਰ ਅਤੇ ਯਾਤਰੀ ਦੀ ਮੌਤ ਹੋ ਗਈ ਹੈ। ਰਾਤ ਕਰੀਬ 12 ਵਜੇ ਅਧਿਕਾਰੀਆਂ ਨੂੰ ਮਡ ਸਟਰੀਟ ਈ. ਅਤੇ ਗ੍ਰੀਨ ਮਾਊਂਟੇਨ ਰੋਡ ਦੇ ਵਿਚਕਾਰ ਅੱਪਰ ਸੈਂਟੇਨੀਅਲ ਪਾਰਕਵੇਅ 'ਤੇ ਟੱਕਰ ਹੋਣ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਦੱਖਣ ਵੱਲ ਜਾ ਰਿਹਾ ਇੱਕ ਫੋਰਡ ਪਿਕ-ਅੱਪ ਟਰੱਕ ਦੱਖਣ ਵੱਲ ਜਾ ਰਹੇ ਇੱਕ ਸ਼ੈਵਰਲੇਟ ਪਿਕ-ਅੱਪ ਟਰੱਕ ਨਾਲ ਟਕਰਾ ਗਿਆ। ਫਿਰ ਫੋਰਡ ਦੇ ਡਰਾਈਵਰ ਨੇ ਉੱਤਰ ਵੱਲ ਜਾ ਰਹੀ ਇੱਕ ਕੀਆ ਕਾਰ ਨੂੰ ਟੱਕਰ ਮਾਰ ਦਿੱਤੀ। ਕੀਆ ਦੇ ਡਰਾਈਵਰ ਅਤੇ ਯਾਤਰੀ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਫੋਰਡ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਸ਼ੈਵਰਲੇਟ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਨੇ ਕਿਹਾ ਕਿ ਟੱਕਰ ਦੀ ਜਾਂਚ ਲਈ ਅੱਪਰ ਸੈਂਟੇਨੀਅਲ ਪਾਰਕਵੇਅ ਨੂੰ ਮਡ ਸਟਰੀਟ ਈ. ਅਤੇ ਗ੍ਰੀਨ ਮਾਊਂਟੇਨ ਰੋਡ ਨੂੰ ਸਵੇਰੇ 9:50 ਤੱਕ ਬੰਦ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿਚ ਖੋਲ ਦਿੱਤਾ ਗਿਆ।