Welcome to Canadian Punjabi Post
Follow us on

31

May 2025
 
ਕੈਨੇਡਾ

ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ

April 23, 2024 09:37 AM

ਓਟਵਾ, 23 ਅਪਰੈਲ (ਪੋਸਟ ਬਿਊਰੋ) : ਕੈਨੇਡੀਅਨ ਮੈਡੀਕਲ ਐਸੋਸਿਏਸ਼ਨ ਵੱਲੋਂ ਫੈਡਰਲ ਸਰਕਾਰ ਨੂੰ ਆਪਣੇ ਉਸ ਪ੍ਰਸਤਾਵ ਉੱਤੇ ਮੁੜ ਵਿਚਾਰ ਕਰਨ ਲਈ ਆਖਿਆ ਜਾ ਰਿਹਾ ਹੈ ਜਿਸ ਵਿੱਚ ਮੁਨਾਫੇ ਉੱਤੇ ਟੈਕਸ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਡਾਕਟਰਾਂ ਦਾ ਤਰਕ ਹੈ ਕਿ ਇਸ ਨਾਲ ਉਨ੍ਹਾਂ ਦੀ ਰਿਟਾਇਰਮੈਂਟ ਦੀ ਸੇਵਿੰਗਜ਼ ਉੱਤੇ ਬਹੁਤ ਅਸਰ ਪਵੇਗਾ।
ਐਸੋਸਿਏਸ਼ਨ ਦੀ ਪ੍ਰੈਜ਼ੀਡੈਂਟ ਕੈਥਲੀਨ ਰੌਸ ਨੇ ਆਖਿਆ ਕਿ ਕਈ ਡਾਕਟਰ ਆਪਣੀ ਮੈਡੀਕਲ ਪ੍ਰੈਕਟਿਸ ਤੋਂ ਹੋਣ ਵਾਲੀ ਕਮਾਈ ਨੂੰ ਆਪਣੀ ਰਿਟਾਇਰਮੈਂਟ ਲਈ ਆਪਣੀ ਕਾਰਪੋਰੇਸ਼ਨ ਵਿੱਚ ਨਿਵੇਸ਼ ਕਰਦੇ ਹਨ।ਪ੍ਰਸਤਾਵਿਤ ਤਬਦੀਲੀਆਂ ਨਾਲ ਇਸ ਤਰ੍ਹਾਂ ਦੇ ਨਿਵੇਸ਼ ਉੱਤੇ ਵੀ ਟੈਕਸ ਵਧੇਗਾ ਤੇ ਡਾਕਟਰਾਂ ਉੱਤੇ ਇਸ ਨਾਲ ਵਿੱਤੀ ਬੋਝ ਵਧੇਗਾ।ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਡਾਕਟਰਾਂ ਕੋਲ ਕੰਮ ਤੋਂ ਬਾਅਦ ਪੈਨਸ਼ਨ ਦਾ ਸਹਾਰਾ ਵੀ ਨਹੀਂ ਹੋਵੇਗਾ।
ਰੌਸ ਨੇ ਆਖਿਆ ਕਿ ਇਸ ਤਰ੍ਹਾਂ ਦੀ ਤਬਦੀਲੀ ਨਾਲ ਕੈਨੇਡਾ ਵਿੱਚ ਡਾਕਟਰਾਂ ਦੀ ਰਕਰੂਟਮੈਂਟ ਤੇ ਉਨ੍ਹਾਂ ਨੂੰ ਬਣਾਈ ਰੱਖਣ ਉੱਤੇ ਵੀ ਅਸਰ ਪਵੇਗਾ। ਅਮੀਰ ਕੈਨੇਡੀਅਨਜ਼ ਤੇ ਕਾਰੋਬਾਰੀਆਂ ਉੱਤੇ ਲਾਏ ਜਾਣ ਵਾਲੇ ਸੰਭਾਵੀ ਟੈਕਸ ਖਿਲਾਫ ਅਵਾਜ਼ ਉਠਾਉਣ ਵਾਲਿਆਂ ਵਿੱਚ ਸੱਭ ਤੋਂ ਬਾਅਦ ਵਿੱਚ ਸਾਹਮਣੇ ਆਉਣ ਵਾਲਿਆਂ ਵਿੱਚ ਡਾਕਟਰ ਹੀ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਭਾਰਤ ਨਾਲ ਸੰਬੰਧਾਂ ਬਾਰੇ ਅਨੀਤਾ ਆਨੰਦ ਨੇ ਕਿਹਾ- ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ ਉੱਤਰੀ ਸਸਕੈਚਵਨ ਵਿਚ ਜੰਗਲ ਨੂੰ ਲੱਗੀ ਅੱਗ, ਹਜ਼ਾਰਾਂ ਲੋਕਾਂ ਕੋਲੋਂ ਖ਼ਾਲੀ ਕਰਵਾਇਆ ਇਲਾਕਾ ਕਿਊਬੈਕ ਨੇ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਕੀਤਾ ਪਾਸ ਬੱਸ ਦੀ ਟੱਕਰ ਨਾਲ 4 ਸਾਲਾ ਬੱਚੇ ਦੀ ਮੌਤ, ਦੋ ਔਰਤਾਂ ਜ਼ਖ਼ਮੀ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਅੰਤਿਮ ਆਫਰ ਦੀ ਕੀਤੀ ਪੇਸ਼ਕਸ਼ ਕੈਨੇਡਾ 1 ਜੁਲਾਈ ਤੱਕ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ ‘ਤੇ ਕਰ ਸਕਦੈ ਹਸਤਾਖ਼ਰ ਕਿੰਗ ਚਾਰਲਜ਼ ਨੇ ਕੈਨੇਡਾ ਨੂੰ ’ਮਜ਼ਬੂਤ ਅਤੇ ਆਜ਼ਾਦ’ ਆਖਕੇ ਥ੍ਰੋਨ ਸਪੀਚ ਕੀਤੀ ਸਮਾਪਤ ਉਡਾਨਾਂ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਏਅਰ ਕੈਨੇਡਾ ਦੇ ਪਾਇਲਟਾਂ ਵਿਚ ਨਿਰਾਸ਼ਾ ਹਡਸਨ ਬੇਅ ਵਿਚ 1 ਜੂਨ ਤੱਕ 8,300 ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਜਾਵੇਗੀ ਛਾਂਟੀ ਦੋ ਮੋਸਟ ਵਾਂਟੇਡ ਮੁਲਜ਼ਮਾਂ `ਤੇ ਲੱਗਾ ਐਡਮਿੰਟਨ `ਚ ਫ੍ਰਸਟ ਡਿਗਰੀ ਕਤਲ ਦਾ ਦੋਸ਼