ਐਡਮਿੰਟਨ, 27 ਮਈ (ਪੋਸਟ ਬਿਊਰੋ): ਕੈਨੇਡਾ-ਵਿਆਪੀ ਵਾਰੰਟ 'ਤੇ 2022 ਵਿੱਚ ਇੱਕ ਸਮੂਹਿਕ ਗੋਲੀਬਾਰੀ ਲਈ ਲੋੜੀਂਦੇ ਵਿਅਕਤੀਆਂ ਸਈਦ ਉਸਮਾਨ (30) ਅਤੇ ਅਮੀਰ ਹੁਸੈਨ (27) 'ਤੇ 2020 ਵਿੱਚ ਹੋਈ ਇੱਕ ਘਾਤਕ ਗੋਲੀਬਾਰੀ ‘ਚ ਮਾਰੇ ਗਏ 25 ਸਾਲਾ ਮਹਾਦ ਬਸ਼ੀਰ ਫਰਾਹ ਮਾਮਲੇ ‘ਚ ਫਰਸਟ-ਡਿਗਰੀ ਕਤਲ ਦਾ ਦੋਸ਼ ਲੱਗਾ ਹੈ। ਐਡਮਿੰਟਨ ਪੁਲਿਸ ਸੇਵਾ ਨੂੰ 8 ਦਸੰਬਰ, 2020 ਨੂੰ ਦੁਪਹਿਰ 3 ਵਜੇ ਡਾਊਨਟਾਊਨ ਵਿੱਚ ਫਾਇਰਿੰਗ ਦੀ ਸ਼ਿਕਾਇਤ ਮਿਲੀ ਸੀ। ਫਰਾਹ ਨੂੰ ਮੌਕੇ 'ਤੇ ਜ਼ਖਮੀ ਪਾਇਆ ਗਿਆ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟਮਾਰਟਮ ਵਿੱਚ ਪਾਇਆ ਗਿਆ ਕਿ ਉਸਨੂੰ ਗੋਲੀ ਮਾਰੀ ਗਈ ਸੀ।
ਨਵੰਬਰ 2022 ਵਿੱਚ 28 ਸਾਲਾ ਇਮਬਰਟ ਜਾਰਜ ਦੀ ਮੌਤ ਦੇ ਸਬੰਧ ਵਿੱਚ ਉਸਮਾਨ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ 50 ਹਜ਼ਾਰ ਡਾਲਰ ਦਾ ਇਨਾਮ ਪੇਸ਼ ਕੀਤਾ ਗਿਆ ਸੀ, ਜੋ ਕਿ 12 ਮਾਰਚ, 2022 ਨੂੰ 118 ਐਵੇਨਿਊ ਅਤੇ 124 ਸਟਰੀਟ 'ਤੇ ਅਰਟੇਲ ਲਾਉਂਜ ਵਿੱਚ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਿੱਚ ਲਗਭਗ 70 ਗੋਲੀਆਂ ਚਲਾਈਆਂ ਗਈਆਂ ਸਨ ਅਤੇ ਸੱਤ ਹੋਰ ਲੋਕ ਜ਼ਖਮੀ ਹੋ ਗਏ ਸਨ। ਹੁਸਨ ਨੂੰ ਫਰਵਰੀ ਵਿੱਚ ਐਡਮੰਟਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਹਿਰਾਸਤ ਵਿੱਚ ਹੈ। ਉਸ 'ਤੇ 2022 ਵਿੱਚ ਰੇਜੀਨਾ ਵਿੱਚ ਲੈਸਲੀ ਵਿਕਟਰ ਜੌਨ ਵ੍ਹਾਈਟਬੀਅਰ ਦੀ ਮੌਤ ਵਿੱਚ ਸੈਕੰਡ ਡਿਗਰੀ ਦੇ ਕਤਲ ਦਾ ਦੋਸ਼ ਲਾਇਆ ਗਿਆ ਹੈ।