Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਕੈਨੇਡਾ

ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼

April 17, 2024 12:13 AM

ਓਟਵਾ, 16 ਅਪਰੈਲ (ਪੋਸਟ ਬਿਊਰੋ) : ਹਾਊਸਿੰਗ ਉੱਤੇ ਹੱਦੋਂ ਵੱਧ ਖਰਚਾ ਕਰਨ ਦੀ ਯੋਜਨਾ ਦੇ ਬਾਵਜੂਦ ਫੈਡਰਲ ਸਰਕਾਰ ਓਨੇ ਘਾਟੇ ਵਿੱਚ ਨਹੀਂ ਗਈ ਜਿੰਨਾ ਕਿ ਪਹਿਲਾ ਕਿਆਫੇ ਲਾਏ ਜਾ ਰਹੇ ਸਨ। ਇਹ ਸੱਭ ਨਿਜੀ ਇਨਕਮ ਟੈਕਸ ਤੋਂ ਹਾਸਲ ਹੋਣ ਵਾਲੀ ਆਮਦਨ ਤੇ ਵੱਡੇ ਮੁਨਾਫਿਆਂ ਤੋਂ ਵਸੂਲੇ ਜਾਣ ਵਾਲੇ ਟੈਕਸਾਂ ਸਬੰਧੀ ਪ੍ਰਸਤਾਵਿਤ ਤਬਦੀਲੀਆਂ ਸਦਕਾ ਹੀ ਹੋਇਆ। ਇਸ ਦੌਰਾਨ ਬਿਜ਼ਨਸ ਗਰੁੱਪਜ਼ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨਾਲ ਨਿਵੇਸ਼ ਘਟੇਗਾ।
ਮੰਗਵਲਵਾਰ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬਜਟ ਪੇਸ਼ ਕੀਤਾ। ਫਰੀਲੈਂਡ ਇਸ ਵਿੱਚ ਮੱਧ ਵਰਗ ਉੱਤੇ ਇਨਕਮ ਟੈਕਸ ਵਿੱਚ ਵਾਧਾ ਕੀਤੇ ਬਿਨਾਂ ਘਾਟੇ ਨੂੰ ਘੱਟ ਰੱਖਣ ਦੇ ਆਪਣੇ ਵਾਅਦੇ ਉੱਤੇ ਪੂਰੀ ਉਤਰੀ।ਬਜਟ ਵਿੱਚ ਸਾਲ 2024-25 ਦੇ ਵਿੱਤੀ ਵਰ੍ਹੇ ਲਈ 39·8 ਬਿਲੀਅਨ ਡਾਲਰ ਦਾ ਘਾਟਾ ਪੇਸ਼ ਕੀਤਾ ਗਿਆ। ਇਹ ਪਿਛਲੇ ਸਾਲ ਸੰਭਾਵੀ ਤੌਰ ਉੱਤੇ ਕਿਆਸੇ ਗਏ 40 ਬਿਲੀਅਨ ਡਾਲਰ ਤੋਂ ਮਾਮੂਲੀ ਘੱਟ ਸੀ।
ਬਜਟ ਵਿੱਚ ਬਹੁਤਾ ਜ਼ੋਰ ਨੌਜਵਾਨਾਂ, ਮਿਲੇਨੀਅਲਜ਼ ਤੇ ਜੈਨ ਜੀਜ਼, ਦੀ ਮਦਦ ਕਰਨ ਵੱਲ ਲਾਇਆ ਗਿਆ। ਇਸ ਲਈ ਕਿਰਾਏ ਉੱਤੇ ਘਰ ਲੈਣ ਵਾਲਿਆਂ ਤੇ ਪਹਿਲੀ ਵਾਰੀ ਆਪਣਾ ਘਰ ਖਰੀਦਣ ਵਾਲਿਆਂ ਦੀ ਮਦਦ ਲਈ ਨਵੇਂ ਪ੍ਰੋਗਰਾਮ ਪੇਸ਼ ਕੀਤੇ ਗਏ।
ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਉਨ੍ਹਾਂ ਦੀ ਉਮਰ ਤੇ ਉਨ੍ਹਾਂ ਤੋਂ ਵੱਡੀ ਉਮਰ ਦੇ ਕੈਨੇਡੀਅਨਂਜ਼ ਦੀ ਇੱਛਾ ਨੌਜਵਾਨ ਕੈਨੇਡੀਅਨਜ਼ ਨੂੰ ਸਫਲ ਹੁੰਦਾ ਵੇਖਣ ਦੀ ਹੈ ਤੇ ਇਸ ਲਈ ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਇਸ ਸਫਲਤਾ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।
ਬਜਟ ਵਿੱਚ ਅਗਲੇ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਲਈ ਨਵੇਂ ਖਰਚਿਆਂ ਵਾਸਤੇ 53 ਬਿਲੀਅਨ ਡਾਲਰ ਰੱਖੇ ਜਾਣ ਦੀ ਗੱਲ ਆਖੀ ਗਈ। ਇਹ ਸੱਭ ਹਾਊਸਿੰਗ ਸਪਲਾਈ ਦੇ ਸੰਕਟ ਨੂੰ ਦੂਰ ਕਰਨ ਲਈ ਨਵੇਂ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ,ਘੱਟ ਆਮਦਨ ਵਾਲੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੀਲਜ਼ ਮੁਹੱਈਆ ਕਰਵਾਉਣ ਤੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਲਈ ਪਹਿਲਾ ਕਦਮ ਚੁੱਕਣ ਲਈ ਕੀਤਾ ਗਿਆ।
2015 ਵਿੱਚ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਲਿਬਰਲ ਸਰਕਾਰ ਹਰ ਸਾਲ ਘਾਟੇ ਵਿੱਚ ਹੀ ਰਹੀ ਹੈ। ਇਸ ਸਾਲ ਦੇ ਬਜਟ ਵਿੱਚ ਇਹ ਦਰਸਾਇਆ ਗਿਆ ਕਿ 2028-29 ਵਿੱਚ ਇਹ ਘਾਟਾ 20 ਬਿਲੀਅਨ ਡਾਲਰ ਤੱਕ ਘੱਟ ਜਾਵੇਗਾ ਪਰ ਫਰੀਲੈਂਡ ਵੱਲੋਂ ਬਜਟ ਨੂੰ ਸੰਤੁਲਿਤ ਕਰਨ ਲਈ ਕੋਈ ਤਰੀਕ ਨਿਰਧਾਰਤ ਨਹੀਂ ਕੀਤੀ ਗਈ। ਉਦੋਂ ਤੱਕ ਸਰਕਾਰ ਦਾ ਕੁੱਲ ਘਾਟਾ 200 ਬਿਲੀਅਨ ਡਾਲਰ ਦੇ ਨੇੜੇ ਤੇੜੇ ਪਹੁੰਚਣ ਦੀ ਸੰਭਾਵਨਾ ਹੈ।
ਬਜਟ ਵਿੱਚ ਜੂਨ ਦੇ ਸੁ਼ਰੂ ਵਿੱਚ ਸ਼ੁਰੂ ਕਰਦਿਆਂ ਇਨਕਲੂਜ਼ਨ ਰੇਟ ਨੂੰ ਕੈਪੀਟਲ ਗੇਨਜ਼ ਦਾ ਅੱਧੇ ਤੋਂ ਦੋ ਤਿਹਾਈ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਇਸ ਵਿੱਚ ਸੱਭ ਤੋਂ ਵੱਧ ਪੈਸੇ ਵਾਲਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕਨਸੋਆਂ ਹਨ। ਰੋਜ਼ਗਾਰ ਦੇ ਉੱਚੇ ਪੱਧਰ ਨੂੰ ਵੇਖਦਿਆਂ ਸਰਕਾਰ ਨੂੰ ਆਸ ਹੈ ਕਿ ਨਿਜੀ ਇਨਕਮ ਟੈਕਸ ਵਿੱਚ 6·9 ਫੀ ਸਦੀ ਦਾ ਵਾਧਾ ਹੋਵੇਗਾ।ਹਾਲਾਂਕਿ ਇਹ ਅੰਦਾਜ਼ੇ ਵੀ ਲਾਏ ਜਾ ਰਹੇ ਸਨ ਕਿ ਫਰੀਲੈਂਡ ਉੱਚਾ ਮੁਨਾਫਾ ਕਮਾਉਣ ਵਾਲੀਆਂ ਕਾਰਪੋਰੇਸ਼ਨਾਂ ਜਿਵੇਂ ਕਿ ਗਰੌਸਰੀ ਸਟੋਰ ਚੇਨਜ਼ ਜਾਂ ਟੈਲੀਕਮਿਊਨਿਕੇਸ਼ਨ ਕੰਪਨੀਆਂ ਆਦਿ ਉੱਤੇ ਹੋਰ ਟੈਕਸ ਲਾਵੇਗੀ ਪਰ ਬਜਟ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ।
ਪਿਛਲੇ ਕਈ ਬਜਟ ਵਿੱਚ ਬਹੁਤਾ ਜ਼ੋਰ ਕਲਾਈਮੇਟ ਚੇਂਜ ਨਾਲ ਨਜਿੱਠਣ ਵਰਗੇ ਮੁੱਦਿਆਂ ਉੱਤੇ ਦਿੱਤਾ ਗਿਆ ਪਰ ਇਸ ਵਾਰੀ ਜਿ਼ਆਦਾ ਤਵੱਜੋ ਹਾਊਸਿੰਗ ਤੇ ਅਫੋਰਡੇਬਿਲਿਟੀ ਵਰਗੇ ਮੁੱਦਿਆਂ ਉੱਤੇ ਦਿੱਤੀ ਗਈ। ਇਲੈਕਟ੍ਰਿਕ ਗੱਡੀਆਂ ਖਰੀਦਣ ਲਈ ਫੈਡਰਲ ਸਰਕਾਰ ਵੱਲੋਂ ਛੋਟ ਦੇਣ ਲਈ 607·9 ਮਿਲੀਅਨ ਡਾਲਰ ਵੀ ਪਾਸੇ ਰੱਖੇ ਗਏ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦ ਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦਾ ਵੱਡਾ ਬਿਆਨ: ਕਿਹਾ- ਖਾਲਿਸਤਾਨੀਆਂ ਨੇ ਦੇਸ਼ ਨੂੰ ਕੀਤਾ ਪ੍ਰਦੂਸਿ਼ਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ ਕਨਾਟਾ `ਚ ਟ੍ਰੈਫਿਕ ਰੋਕਣ ਤੋਂ ਬਾਅਦ G1 ਚਾਲਕ `ਤੇ ਲੱਗੇ ਚਾਰਜਿਜ ਟਰੂਡੋ, ਫਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀ ਦੋਸ਼ੀ ਪਾਏ ਗਏ਼ ਇੰਗਲਿਸ਼ ਬੇ ਵਿੱਚ ਇਕ ਹੋਰ ਔਰਤ ਮ੍ਰਿਤਕ ਮਿਲੀ 2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ 23 ਸਾਲਾ ਡਰਾਈਵਰ `ਤੇ ਪੈਰੀ ਸਾਊਂਡ ਕੋਲ ਭਿਆਨਕ ਹਾਦਸੇ ਵਿੱਚ ਚਾਰਜਿਜ਼ ਲਗਾਏ, ਹਾਦਸੇ ਵਿਚ ਤਿੰਨ ਲੋਕਾਂ ਦੀ ਹੋ ਗਈ ਸੀ ਮੌਤ ਦੋ-ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਕਮੀ ਦੀ ਜ਼ਰੂਰਤ : ਸਰਵੇ