Welcome to Canadian Punjabi Post
Follow us on

11

August 2022
ਭਾਰਤ

ਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂ

June 27, 2022 12:36 AM

* ਦਿੱਲੀ ਵਿੱਚ ਆਪ ਪਾਰਟੀ ਦਾ ਦੁਰਗੇਸ਼ ਪਾਠਕ ਜਿੱਤਿਆ


ਨਵੀਂ ਦਿੱਲੀ, 26 ਜੂਨ, (ਪੋਸਟ ਬਿਊਰੋ)-ਅੱਜ ਐਤਵਾਰ ਨੂੰ ਤਿੰਨ ਲੋਕ ਸਭਾ ਤੇ ਸੱਤ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ ਸਮਾਜਵਾਦੀ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਆਜ਼ਮਗੜ੍ਹ ਦੀਆਂ ਲੋਕ ਸਭਾ ਸੀਟਾਂ ਉਸ ਤੋਂ ਖੋਹ ਲਈਆਂ ਹਨ।
ਆਜ਼ਮਗੜ੍ਹ ਵਿੱਚ ਭਾਜਪਾ ਦੇ ਦਿਨੇਸ਼ ਲਾਲ ਯਾਦਵ ਨੇ 8679 ਵੋਟਾਂ ਦੇ ਨਾਲਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ ਨੂੰ ਹਰਾਇਆ ਹੈ।ਰਾਮਪੁਰ ਵਿੱਚ ਭਾਜਪਾ ਦੇਘਨਸ਼ਿਆਮ ਯਾਦਵ ਨੇ ਸਮਜਾਵਾਦੀ ਪਾਰਟੀ ਦੇ ਮੁਹੰਮਦ ਆਸਿਮ ਰਜ਼ਾ ਨੂੰ 42192 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।ਪੰਜਾਬ ਦੀ ਸੰਗਰੂਰਲੋਕ ਸਭਾ ਸੀਟ ਤੋਂ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਾਤ ਦਿੱਤੀ ਹੈ।
ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੇ ਤ੍ਰਿਪੁਰਾ ਦੀਆਂ ਚਾਰ ਸੀਟਾਂ ਵਿੱਚੋਂ ਤਿੰਨ ਤੇ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ। ਝਾਰਖੰਡ ਵਿੱਚ ਇੱਕ ਸੀਟ ਦੀ ਉੱਪ ਚੋਣ ਹੋਈ ਅਤੇ ਕਾਂਗਰਸ ਉਮੀਦਵਾਰ ਸਿ਼ਲਪੀ ਨੇਹਰਾ ਜੇਤੂ ਰਹੀ ਹੈ। ਆਂਧਰਾ ਪ੍ਰਦੇਸ਼ ਦੀ ਆਤਮਾਕੁਰ ਸੀਟ ਵਾਈ ਐੱਸ ਆਰ ਕਾਂਗਰਸ ਨੇ ਜਿੱਤੀ ਹੈ।
ਦਿੱਲੀ ਦੀ ਰਾਜਿੰਦਰ ਨਗਰ ਵਿਧਾਨ ਸਭਾ ਉੱਪ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੁਰਗੇਸ਼ ਪਾਠਕ ਨੇ 11,468 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ।ਉਸ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਰਾਜੇਸ਼ ਭਾਟੀਆ ਨਾਲ ਸੀ। ਦੁਰਗੇਸ਼ ਪਾਠਕ ਨੂੰ40319, ਭਾਜਪਾ ਉਮੀਦਵਾਰ ਰਾਜੇਸ਼ ਭਾਟੀਆ ਨੂੰ 28851 ਅਤੇ ਕਾਂਗਰਸ ਉਮੀਦਵਾਰ ਪ੍ਰੇਮ ਲਤਾ ਨੂੰ ਮਸਾਂ 2014 ਵੋਟਾਂ ਮਿਲ ਸਕੀਆਂ ਹਨ। ਰਾਜਿੰਦਰ ਨਗਰ ਸੀਟ ਰਾਜ ਸਭਾ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਪਾਰਟੀ ਵੱਲੋਂ ਗੁਜਰਾਤ ਵਿੱਚ ਵੀ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਮੈਡੀਕਲ ਆਧਾਰ ਉਤੇ ਵਰਵਰਾ ਰਾਓ ਦੀ ਜ਼ਮਾਨਤ ਵਰੁਣ ਗਾਂਧੀ ਨੇ ਕਿਹਾ: ਗਰੀਬ ਦੇ ਮੁੰਹੋਂ ਬੁਰਕੀ ਖੋਹ ਕੇ ਤਿਰੰਗੇ ਦਾ ਮੁੱਲ ਵਸੂਲਣਾ ਸ਼ਰਮਨਾਕ ਲੜਕੀਆਂ ਬਾਰੇ ਵਿਵਾਦਤ ਬਿਆਨ ਦੇ ਕੇ ਸ਼ਕਤੀਮਾਨ ਐਕਟਰ ਮੁਕੇਸ਼ ਖੰਨਾ ਫਸੇ ਚੀਫ ਜਸਟਿਸ ਨੇ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਫੌਰੀ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ 42 ਸਾਲਾ ਮਾਂ ਤੇ 24 ਸਾਲਾ ਪੁੱਤਰ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਗੋਲਡ ਮੈਡਲ ਜੇਤੂ ਅੰਚਿਤਾ ਘਰ ਦੇ ਗੁਜ਼ਾਰੇ ਲਈ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਦਾ ਰਿਹੈ ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ ਨਵੇਂ ਚੀਫ਼ ਜਸਟਿਸ ਬਣੇ ਰਾਜਸਥਾਨ ਵਿੱਚ ਪਹਿਲਾਂ ਕੇਸ: ਪਤਨੀ 70 ਸਾਲ ਦੀ, ਪਤੀ 75 ਦਾ, ਬੇਟੇ ਨੂੰ ਜਨਮ ਦਿੱਤਾ