Welcome to Canadian Punjabi Post
Follow us on

02

July 2025
 
ਭਾਰਤ

ਏ ਟੀ ਐਸ ਨੇ ਤੀਸਤਾ ਸੀਤਲਵਾਡ ਨੂੰ ਹਿਰਾਸਤ ਵਿੱਚ ਲਿਆ

June 26, 2022 01:41 PM

* ਅਹਿਮਦਾਬਾਦ ਅਪਰਾਧ ਸੈਲ ਵੱਲੋਂ ਦਰਜ ਕੇਸ ਵਿੱਚ ਕਾਰਵਾਈ


ਅਹਿਮਦਾਬਾਦ, 26 ਜੂਨ (ਪੋਸਟ ਬਿਊਰੋ)- ਗੁਜਰਾਤ ਦੇ ਅੱਤਵਾਦ ਵਿਰੋਧੀ ਸਕੁਆਡ (ਏ ਟੀ ਐਸ) ਨੇ ਸਮਾਜ ਸੇਵੀ ਤੀਸਤਾ ਸੀਤਲਵਾੜ ਨੂੰ ਅਹਿਮਦਾਬਾਦ ਸ਼ਹਿਰ ਦੀ ਅਪਰਾਧ ਸੈਲ ਵਿੱਚ ਉਸ ਦੇ ਖਿਲਾਫ ਦਰਜ ਕੇਸ ਵਿੱਚ ਕੱਲ੍ਹ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਸੀਤਲਵਾੜ ਨੇ ਗੁਜਰਾਤ ਪੁਲਸ ਦੇ ਖਿਲਾਫ ਸਾਂਤਾਕਰੂਜ਼ ਥਾਣੇ ਵਿੱਚ ਸ਼ਿਕਾਇਤ ਦੇ ਕੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਗੁਜਰਾਤ ਏ ਟੀ ਐਸ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਸੀਤਲਵਾੜ ਨੂੰ ਗੁਜਰਾਤ ਏ ਟੀ ਐਸ ਨੇ ਅਹਿਮਦਾਬਾਦ ਅਪਰਾਧ ਸੈਲ ਵੱਲੋਂ ਦਰਜ ਕੇਸ ਦੇ ਸਬੰਧ ਵਿੱਚ ਮੰੁਬਈ ਤੋਂ ਹਿਰਾਸਤ ਵਿੱਚ ਲਿਆ ਹੈ।'' ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੇ ਕੇਸ ਵਿੱਚ ਓਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਨੂੰ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਵੱਲੋਂ ਕਲੀਨ ਚਿਟ ਦੇਣ ਨੂੰ ਚੁਣੌਤੀ ਦੇਂਦੀ ਪਟੀਸ਼ਨ ਸ਼ੁੱਕਰਵਾਰ ਰੱਦ ਕਰ ਦਿੱਤੀ ਸੀ। ਸੀਤਲਵਾੜ ਦੀ ਗੈਰ ਸਰਕਾਰੀ ਸੰਸਥਾ (ਐਨ ਜੀ ਓ) ਨੇ ਜ਼ਕੀਆ ਜ਼ਾਫਰੀ ਦੀ ਕਾਨੂੰਨੀ ਲੜਾਈ ਦੌਰਾਨ ਉਸ ਦਾ ਸਾਥ ਦਿੱਤਾ ਸੀ। ਜ਼ਾਫਰੀ ਦਾ ਪਤੀ ਅਹਿਸਾਨ ਜ਼ਾਫਰੀ ਦੰਗਿਆਂ ਵੇਲੇ ਮਾਰਿਆ ਗਿਆ ਸੀ। ਮੁੰਬਈ ਪੁਲਸ ਦੇ ਇੱਕ ਅਫਸਰਮੁਤਾਬਕ ਤੀਸਤਾ ਸੀਤਲਵਾੜ ਨੂੰ ਗੁਜਰਾਤ ਪੁਲਸ ਨੇ ਉਸ ਦੀ ਸਾਂਤਾਕਰੂਜ਼ ਵਾਲੀ ਰਿਹਾਇਸ਼ ਵਿੱਚੋਂ ਗ੍ਰਿਫਤਾਰ ਕੀਤਾ ਤੇ ਲੋਕਲ ਪੁਲਸ ਨੂੰ ਦੱਸਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਈ। ਅਧਿਕਾਰੀ ਨੇ ਕਿਹਾ, ਉਨ੍ਹਾਂ (ਸੀਤਲਵਾੜ) ਨੇ ਸਾਂਤਾਕਰੂਜ਼ ਥਾਣੇਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਅਤੇ ਦੋਸ਼ ਲਾਇਆ ਹੈ ਕਿ ਗੁਜਰਾਤ ਪੁਲਸ ਨੇ ਉਨ੍ਹਾਂ ਦੀ ਰਿਹਾਇਸ਼ ਵਿੱਚ ਜ਼ਬਰਦਸਤੀ ਆਈ ਸੀ। ਪੁਲਸ ਨੇ ਉਨ੍ਹਾਂ ਖਿਲਾਫ ਕੇਸ ਜਾਂ ਵਾਰੰਟ ਦੀ ਕਾਪੀ ਨਹੀਂ ਦਿਖਾਈ ਅਤੇ ਉਸ ਦੇ ਖੱਬੇ ਹੱਥ ਵਿੱਚ ਸੱਟ ਵੱਜੀ ਹੋਈ ਸੀ। ਉਨ੍ਹਾਂ ਸ਼ਿਕਾਇਤ ਵਿੱਚ ਕਿਹਾ, ‘‘ਮੈਨੂੰ ਆਪਣੀ ਜ਼ਿੰਦਗੀ ਬਾਰੇ ਗੰਭੀਰ ਖਤਰਾ ਮਹਿਸੂਸ ਹੋ ਰਿਹਾ ਹੈ।''

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ