Welcome to Canadian Punjabi Post
Follow us on

03

July 2025
 
ਭਾਰਤ

ਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾ

June 22, 2022 10:34 PM

ਮੁੰਬਈ, 22 ਜੂਨ, (ਪੋਸਟ ਬਿਊਰੋ)- ਮਹਾਰਾਸ਼ਟਰ ਵਿੱਚਸਿ਼ਵ ਸੈਨਾ ਦੇ ਮੁਖੀ ਊਧਵ ਠਾਕਰੇ ਦੀ ਸਰਕਾਰ ਦੇ ਬਚਣ ਜਾਂ ਰੁੜ੍ਹਨ ਬਾਰੇ ਸਸਪੈਂਸ ਜਾਰੀ ਹੈ। ਬਾਗੀ ਹੋਏ ਸਿ਼ਵ ਸੈਨਾ ਨੇਤਾ ਏਕਨਾਥ ਸਿ਼ੰਦੇ ਨੇ ਕਿਹਾ ਹੈ ਕਿ 40 ਵਿਧਾਇਕ ਉਨ੍ਹਾਂ ਦੇ ਨਾਲ ਹਨ। ਇਸ ਦੌਰਾਨ ਊਧਵ ਠਾਕਰੇ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਹੈ।ਸਿ਼ਵ ਸੈਨਾ ਦੇ ਇੱਕ ਸੀਨੀਅਰ ਨੇਤਾ ਦਾ ਦਾਅਵਾ ਹੈ ਕਿ ਪਾਰਟੀ ਦੇ ਬਾਗੀ ਨੇਤਾ ਏਕਨਾਥ ਸਿ਼ੰਦੇ ਨੇ ਸੋਮਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੂੰ ਭਾਰਤੀ ਜਨਤਾ ਪਾਰਟੀ ਨਾਲ ਦੁਬਾਰਾ ਗਠਜੋੜ ਕਰਨ ਵਾਸਤੇ ਅਪੀਲ ਕੀਤੀ ਸੀ।
ਇਸ ਦੌਰਾਨ ਗੁਜਰਾਤ ਦੇ ਸੂਰਤ ਦੇ ਇੱਕ ਹੋਟਲ ਵਿੱਚ ਰੱਖੇ ਬਾਗੀ ਵਿਧਾਇਕਾਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਅਸਮ ਭੇਜ ਦਿੱਤਾ ਗਿਆ ਹੈ।ਓਥੇ ਵੀ ਭਾਜਪਾ ਸਰਕਾਰ ਹੈ। ਇਸ ਤੋਂ ਪਹਿਲਾਂ ਸਿ਼ਵ ਸੈਨਾ ਦੇ ਮੰਤਰੀ ਏਕਨਾਥ ਸਿ਼ੰਦੇ ਨੇ ਭਾਜਪਾ ਦੇ ਗੜ੍ਹ ਗਿਣੇ ਜਾਂਦੇ ਗੁਜਰਾਤ ਵਿੱਚ ਕੁਝ ਵਿਧਾਇਕਾਂ ਨੂੰ ਪਾਰਟੀ ਖਿਲਾਫ ਬਗਾਵਤ ਕਰਕੇ ਰੱਖਿਆ ਸੀ। ਦੂਸਰੇ ਪਾਸੇ ਏਕਨਾਥ ਸ਼ਿੰਦੇ, ਜਿਨ੍ਹਾਂ ਕੋਲ ਸ਼ਹਿਰੀ ਵਿਕਾਸ ਅਤੇ ਲੋਕ ਨਿਰਮਾਣ ਮੰਤਰਾਲਾ ਸੀ, ਨੂੰ ਮਹਾਰਾਸ਼ਟਰ ਦੀ ਅਸੈਂਬਲੀ ਵਿੱਚ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਤੇਮੁੱਖ ਮੰਤਰੀ ਨੇ ਬਾਗ਼ੀ ਵਿਧਾਇਕਾਂ ਤੱਕ ਪਹੁੰਚ ਲਈ ਯਤਨ ਆਰੰਭ ਦਿੱਤੇ ਹਨ।ਏਕਨਾਥ ਸ਼ਿੰਦੇ ਦੀ ਥਾਂ ਅਜੈ ਚੌਧਰੀ ਨੂੰ ਆਗੂ ਬਣਾਇਆ ਗਿਆ ਹੈ। 288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਦੇ 55, ਐੱਨ ਸੀ ਪੀਪਾਰਟੀ 53, ਕਾਂਗਰਸ44, ਬਹੁਜਨ ਵਿਕਾਸ ਅਗਾੜੀ3, ਸਮਾਜਵਾਦੀ ਪਾਰਟੀ, ਏਆਈਐੱਮਆਈਐੱਮ ਅਤੇ ਪ੍ਰਹਾਰ ਜਨਸ਼ਕਤੀ ਪਾਰਟੀ ਦੇ 2-2 ਵਿਧਾਇਕ ਹਨ। ਐੱਮਐੱਨਐੱਸ, ਸੀਪੀਆਈ-ਐੱਮ, ਪੀਡਬਲਿਊਪੀ, ਸਵਾਭੀਮਾਨ ਪਕਸ਼ਾ, ਰਾਸ਼ਟਰੀ ਸਮਾਜ ਪਾਰਟੀ, ਜਨਸੁਰਾਜਿਆ ਸ਼ਕਤੀ ਪਾਰਈ ਤੇ ਕ੍ਰਾਂਤੀਕਾਰੀ ਸ਼ੇਤਕਾਰੀ ਪਕਸ਼ਾ ਦਾ ਇੱਕ-ਇੱਕ ਵਿਧਾਇਕ ਹੈ ਅਤੇ 13 ਆਜ਼ਾਦ ਹਨ। ਵਿਰੋਧੀ ਧਿਰ ਵਿੱਚ ਭਾਜਪਾ ਕੋਲ 106 ਵਿਧਾਇਕ ਹਨ ਅਤੇ ਸਰਕਾਰ ਬਣਾਉਣ ਲਈ ਉਸ ਨੂੰ 39 ਹੋਰ ਚਾਹੀਦੇ ਹਨ।
ਏਕਨਾਥ ਸ਼ਿੰਦੇ ਨਾਲ ਕਿੰਨੇ ਵਿਧਾਇਕ ਹਨ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ। ਸੀਨੀਅਰ ਐੱਨ ਸੀ ਪੀਆਗੂਅਤੇ ਸਰਕਾਰਵਿੱਚ ਮੰਤਰੀ ਛਗਨ ਭੁਜਬਲ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਾਰਟੀ ਪਹਿਲਾਂ ਵਾਲੇ ਸਟੈਂਡ ਉੱਤੇ ਖੜੀ ਹੈ। ਭੁਜਬਲ ਅਤੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਸਰਕਾਰ ਨੂੰ ਖ਼ਤਰੇ ਤੋਂ ਇਨਕਾਰ ਕੀਤਾ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ