ਨਵੀਂ ਦਿੱਲੀ, 21 ਜੂਨ, (ਪੋਸਟ ਬਿਊਰੋ)- ਇਸ ਵਾਰੀ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗਠਜੋੜ ਦੇ ਉਮੀਦਵਾਰ ਲਈ ਅੱਜ ਮੰਗਲਵਾਰ ਏਥੇ ਪਾਰਟੀ ਹੈੱਡਕੁਆਰਟਰਵਿੱਚ ਭਾਜਪਾ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਪਿੱਛੋਂ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਐਲਾਨ ਕੀਤਾ ਕਿ ਝਾਰਖੰਡ ਦੀ ਸਾਬਕਾ ਗਵਰਨਰਦ੍ਰੋਪਦੀਮੁਰਮੂ ਐੱਨਡੀਏ ਗੱਠਜੋੜ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ।ਨੱਡਾ ਨੇ ਦੱਸਿਆ ਕਿ ਬੋਰਡ ਦੀ ਬੈਠਕ ਵਿੱਚ ਕਰੀਬ 20 ਨਾਵਾਂ ਉੱਤੇ ਚਰਚਾ ਕਰਨਪਿੱਛੋਂ ਇਹ ਫੈਸਲਾ ਕੀਤਾ ਗਿਆ ਹੈ।
ਮਿਲੀ ਸੂਚਨਾ ਅਨੁਸਾਰ ਐੱਨ ਡੀ ਏ ਗੱਠਜੋੜ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੇ ਨਾਲ ਪਾਰਲੀਮੈਂਟਰੀ ਬੋਰਡ ਦੇ ਕਈ ਮੈਂਬਰ ਵੀ ਹਨ।ਦ੍ਰੋਪਦੀਮੁਰਮੂ ਚੋਣ ਜਿੱਤ ਜਾਣਤਾਂ ਉਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਕਬਾਇਲੀ ਰਾਸ਼ਟਰਪਤੀ ਹੋਣ ਦੇ ਨਾਲ ਪ੍ਰਤਿਭਾ ਦੇਵੀ ਪਾਟਿਲ ਤੋਂ ਬਾਅਦ ਦੇਸ਼ ਦੀ ਦੂਸਰੀ ਮਹਿਲਾ ਰਾਸ਼ਟਰਪਤੀ ਤੇ ਉਹ ਓਡਿਸ਼ਾ ਰਾਜ ਵਿੱਚੋਂ ਪਹਿਲੇ ਰਾਸ਼ਟਰਪਤੀ ਵੀ ਹੋਣਗੇ।ਦ੍ਰੋਪਦੀਮੁਰਮੂ ਝਾਰਖੰਡ ਦੀ ਪਹਿਲੀ ਮਹਿਲਾ ਗਵਰਨਰ ਸੀ ਅਤੇ ਉਹ ਓਡਿਸ਼ਾ ਦੀ ਪਹਿਲੀ ਔਰਤ ਕਬਾਇਲੀ ਨੇਤਾ ਹੈ, ਜਿਸ ਨੂੰ ਕਿਸੇ ਰਾਜ ਦਾਗਵਰਨਰ ਬਣਾਇਆ ਸੀ।ਵਰਨਣ ਯੋਗ ਹੈ ਕਿ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਣਾ ਹੈ। ਅਗਲੇ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਿੰਗ ਹੋ ਸਕਦੀ ਹੈ।ਇਸ ਚੋਣ ਦੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ 29 ਜੂਨਕਾਗਜ਼ ਭਰੇ ਜਾ ਸਕਦੇ ਹਨ।
ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਦੱਸਿਆ ਕਿ ਪਾਰਲੀਮੈਂਟਰੀ ਬੋਰਡ ਦੀ ਬੈਠਕ ਵਿੱਚ ਕਰੀਬ 20 ਨਾਵਾਂਦੀ ਚਰਚਾ ਪਿੱਛੋਂਦੋ੍ਰਪਦੀਮੁਰਮੂ ਦੇ ਨਾਂ ਉੱਤੇ ਮੋਹਰ ਲੱਗੀ ਹੈ।ਦ੍ਰੋਪਦੀਮੁਰਮੂ ਦਾ ਜਨਮ 20 ਜੂਨ 1958 ਨੂੰ ਹੋਇਆ ਤੇ ਉਹ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਉਹ ਪਹਿਲੀ ਵਾਰ 1997 ਵਿੱਚ ਰਾਏਰੰਗਪੁਰ ਹਲਕੇ ਤੋਂ ਨਗਰ ਪੰਚਾਇਤ ਦੀ ਕੌਂਸਲਰ ਬਣੀ ਅਤੇ 2 ਵਾਰ ਓਡਿਸ਼ਾ ਦੇ ਰਾਏਰੰਗਪੁਰ ਤੋਂ ਵਿਧਾਇਕ ਰਹਿ ਚੁੱਕੀ ਹੈ। ਉਹ ਭਾਜਪਾ ਤੇ ਬੀਜੂ ਜਨਤਾ ਦਲ ਦੀ ਗੱਠਜੋੜ ਸਰਕਾਰ ਵਿੱਚ ਮੰਤਰੀ ਸਨ।ਦ੍ਰੋਪਦੀਮੁਰਮੂ ਝਾਰਖੰਡ ਦੀ ਪਹਿਲੀ ਮਹਿਲਾ ਗਵਰਨਰਸਨ ਤੇ ਉਨ੍ਹਾਂ ਨੇ ਸਾਲ 2000 ਵਿੱਚ ਇਹ ਨਵਾਂ ਰਾਜ ਬਣਨ ਤੋਂ ਬਾਅਦ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ।