Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਕਿਉਂ ਹਿੰਸਕ ਹੋ ਰਹੇ ਹਨ ਬੱਚੇ

June 13, 2022 05:30 PM

-ਰੋਹਿਤ ਕੌਸ਼ਿਕ
ਪਿੱਛੇ ਜਿਹੇ ਲਖਨਊ ਵਿੱਚ ਪਬਜੀ ਖੇਡਣ ਤੋਂ ਮਨ੍ਹਾ ਕਰਨ ਉੱਤੇ ਇੱਕ 16 ਸਾਲਾ ਪੁੱਤਰ ਨੇ ਆਪਣੀ ਮਾਂ ਨੂੰ ਮਾਰ ਦਿੱਤਾ। ਮ੍ਰਿਤਕਾ ਦੇ ਪੁੱਤਰ ਨੂੰ ਮੋਬਾਈਲ ਗੇਮ ਅਤੇ ਸੋਸ਼ਲ ਮੀਡੀਆ ਦੀ ਆਦਤ ਪੈ ਚੁੱਕੀ ਸੀ। ਮਾਂ ਸਾਧਨਾ ਉਸ ਨੂੰ ਇਨ੍ਹਾਂ ਦੋਹਾਂ ਤੋਂ ਦੂਰ ਰਹਿਣ ਲਈ ਹਮੇਸ਼ਾ ਟੋਕਦੀ ਰਹਿੰਦੀ ਸੀ। ਜਦੋਂ ਮਾਂ ਨੇ ਪੁੱਤਰ ਨੂੰ ਮੋਬਾਈਲ ਉੱਤੇ ਪਬਜੀ ਖੇਡਣ ਨੂੰ ਲੈ ਕੇ ਝਿੜਕਿਆਂ ਤਾਂ ਖਿੱਝ ਕੇ ਪੁੱਤਰ ਨੇ ਇਹ ਵਾਰਦਾਤ ਕਰ ਦਿੱਤੀ
ਕੁਝ ਸਾਲ ਪਹਿਲਾਂ ਯਮੁਨਾਨਗਰ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਸਕੂਲ ਦੀ ਪ੍ਰਿੰਸੀਪਲ ਉੱਤੇ ਗੋਲੀ ਚਲਾ ਦਿੱਤੀ ਸੀ। ਇਹ ਮੰਦਭਾਗਾ ਹੈ ਕਿ ਇਸ ਦੌਰ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਸਾਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਬੱਚੇ ਹਿੰਸਕ ਕਿਉਂ ਹੋ ਰਹੇ ਹਨ? ਬੱਚੇ ਕਿਸੇ ਵੀ ਸਮਾਜ ਜਾਂ ਰਾਸ਼ਟਰ ਦਾ ਭਵਿੱਖ ਹੁੰਦੇ ਹਨ।
ਭਾਰਤ ਵਿੱਚ ਬੱਚਿਆਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ। ਦੇਸ਼ ਦੀ ਬਦਕਿਸਮਤੀ ਇਹ ਹੀ ਹੈ ਕਿ ਇੱਥੇ ਬਚਪਨ ਬਚਾਉਣ ਦੀ ਚਿੰਤਾ ਸਿਰਫ ਖੋਖਲੇ ਆਦਰਸ਼ਵਾਦ ਦੇ ਘੇਰੇ ਵਿੱਚ ਸੁੰਗੜ ਕੇ ਰਹਿ ਗਈ ਹੈ।ਤ੍ਰਾਸਦੀਪੂਰਨ ਹੈ ਕਿ ਅੱਜ ਬੱਚਿਆਂ ਦੇ ਬਚਪਨ ਵਿੱਚ ਛਾਈ ਧੁੰਦ ਹੋਰ ਵਧਦੀ ਜਾਂਦੀ ਹੈ। ਇੱਕ ਪਾਸੇ ਵੱਖ-ਵੱਖ ਚੈਨਲਾਂ ਵੱਲੋਂ ਟੀ ਵੀ ਉੱਤੇ ਪਰੋਸੀ ਜਾ ਰਹੀ ਅਸ਼ਲੀਲਤਾ ਨਾਲ ਬੱਚਿਆਂ ਦਾ ਬਚਪਨ ਅਸੁਰੱਖਿਅਤ ਹੁੰਦਾ ਜਾਂਦਾ ਹੈ ਤੇ ਦੂਜੇ ਪਾਸੇ ਹਿੰਸਾਪੂਰਨ ਫਿਲਮਾਂ ਬਾਲ ਭਾਵਨਾਵਾਂ ਨੂੰ ਵਿਗਾੜ ਰਹੀਆਂ ਹਨ। ਬੱਚਿਆਂ ਦੇ ਬਚਪਨ ਨਾਲ ਸਬੰਧਤ ਅਜਿਹੇ ਹੀ ਕਈ ਸਵਾਲਾਂ ਉੱਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਲੋੜ ਹੈ।
ਇੱਕ ਅਧਿਐਨ ਅਨੁਸਾਰ ਮੋਬਾਈਲ ਗੇਮ ਖੇਡਣ ਵਾਲੇ ਲੱਗਭਗ 95 ਫੀਸਦੀ ਬੱਚੇ ਤਣਾਅ ਦੀ ਲਪੇਟ ਵਿੱਚ ਆਸਾਨੀ ਨਾਲ ਆ ਜਾਂਦੇ ਹਨ। ਲੱਗਭਗ 80 ਫੀਸਦੀ ਬੱਚੇ ਗੇਮ ਦੇ ਬਾਰੇ ਹਰ ਸਮੇਂ ਸੋਚਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਜੂਨ 2018 ਵਿੱਚ ਆਨਲਾਈਨ ਗੇਮਿੰਗ ਨੂੰ ਮਾਨਸਿਕ ਸਿਹਤ ਵਿਕਾਰ ਐਲਾਨ ਕੀਤਾ ਸੀ। ਆਨਲਾਈਨ ਗੇਮ ਵਿੱਚ ਭਾਰਤ ਦੁਨੀਆ ਵਿੱਚ ਚੌਥੇ ਨੰਬਰ ਉੱਤੇ ਹੈ। ਭਾਰਤ ਵਿੱਚ 60 ਫੀਸਦੀ ਤੋਂ ਵੱਧ ਆਨਲਾਈਨ ਗੇਮ ਖੇਡਣ ਵਾਲੇ 24 ਸਾਲ ਤੋਂ ਘੱਟ ਉਮਰ ਦੇ ਹਨ। ਵਿਚਾਰਨਯੋਗ ਸਵਾਲ ਇਹ ਹੈ ਕਿ ਕੀ ਅੱਜ ਅਸੀਂ ਗੰਭੀਰਤਾ ਨਾਲ ਬੱਚਿਆਂ ਨੂੰ ਇੱਕ ਸਵੱਛ ਅਤੇ ਮਜ਼ਬੂਤ ਸੱਚੇ ਵਿੱਚ ਢਾਲਣ ਦੀ ਕੋਸ਼ਿਸ਼ ਕਰ ਰਹੇ ਹਾਂ? ਅੱਜ ਬੱਚੇ ਇੱਕ ਅਜਿਹੇ ਵਾਤਾਵਰਣ ਵਿੱਚ ਜੀਅ ਰਹੇ ਹਨ, ਜਿਸ ਵਿੱਚ ਚਾਰੇ ਪਾਸੇ ਹਿੰਸਾ, ਰਾਗ-ਦਵੇਸ਼, ਧੋਖਾ ਅਤੇ ਕਪਟ ਦਾ ਬੋਲਬਾਲਾ ਹੈ।
ਇਹ ਮੰਦਭਾਗਾ ਹੈ ਕਿ ਅੱਜ ਅਸੀਂ ਇੱਕ ਪਾਸੇ ਬਚਪਨ ਬਚਾਉਣ ਦੀ ਚਿੰਤਾ ਪ੍ਰਗਟਾਰਹੇ ਹਾਂ, ਦੂਜੇ ਪਾਸੇ ਬੱਚਿਆਂ ਲਈ ਕੋਈ ਆਦਰਸ਼ ਪੇਸ਼ ਨਹੀਂ ਕਰ ਰਹੇ। ਅਜਿਹੇ ਵਿੱਚ ਬੱਚਿਆਂ ਤੋਂ ਨੈਤਿਕਤਾ ਦੇ ਰਾਹ ਉੱਤੇ ਚੱਲਣ ਦੀ ਆਸ ਰੱਖਣੀ ਖੋਖਲਾ ਆਦਰਸ਼ਵਾਦ ਨਹੀਂ ਤਾਂ ਕੀ ਹੈ? ਸਾਨੂੰ ਗੰਭੀਰਤਾ ਨਾਲ ਇਸ ਬਾਰੇ ਵਿਚਾਰ ਕਰਨਾ ਹੋਵੇਗਾ ਕਿ ਕਿਤੇ ਬੱਚਿਆਂ ਨੂੰ ਹਿੰਸਕ ਬਣਾਉਣ ਵਿੱਚ ਸਾਡਾ ਹੱਥ ਤਾਂ ਨਹੀਂ? ਅਕਸਰ ਦੇਖਿਆ ਗਿਆ ਹੈ ਕਿ ਮਾਵਾਂ ਆਪਣੇ ਬੱਚਿਆਂ ਨੂੰ ਸਮਾਂ ਦਿੰਦੀਆਂ ਹਨ, ਪਰ ਵਧੇਰੇ ਪਿਤਾ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਸਕਦੇ? ਕੋਰੋਨਾ ਕਾਲ ਵਿੱਚ ਆਨਲਾਈਨ ਸਿੱਖਿਆ ਦੀ ਮਜ਼ਬੂਰੀ ਕਾਰਨ ਵੀ ਬੱਚਿਆਂ ਨੂੰ ਮੋਬਾਈਲ ਦੀ ਵੱਧ ਆਦਤ ਪੈ ਗਈ।ਇਸ ਆਦਤ ਨੇ ਹੌਲੀ-ਹੌਲੀ ਏਦਾਂ ਆਪਣੀਆਂ ਜੜ੍ਹਾਂ ਜਮਾ ਲਈਆਂ ਕਿ ਇਸ ਦੇ ਭੈੜੇ ਨਤੀਜੇ ਬੱਚਿਆਂ ਨੂੰ ਲਪੇਟ ਵਿੱਚ ਲੈਣ ਲੱਗੇ। ਪਰਵਾਰ ਵੀ ਬੱਚਿਆਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਕੋਈ ਵਿਹਾਰਕ ਹੱਲ ਨਹੀਂ ਲੱਭ ਸਕੇ। ਇਹੀ ਕਾਰਨ ਹੈ ਕਿ ਅੱਜ ਦੇ ਬੱਚੇ ਕੋਈ ਮਨੋਵਿਗਿਆਨਕ ਖਾਮੀਆਂ ਨਾਲ ਗ੍ਰਸਤ ਹਨ। ਅੱਜ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤੇ ਅਸੀਂ ਹੇਠਲੇ ਪੱਧਰ ਉੱਤੇ ਬਚਪਨ ਬਚਾਉਣ ਦੀ ਗੱਲ ਕਹਿੰਦੇ ਹਾਂ। ਇਸੇ ਨਾਲ ਸਮਾਜ ਵਿੱਚ ਬਚਪਨ ਬਚਾਉਣ ਦੀ ਚਿੰਤਾ ਵਧਣ ਦੇ ਨਾਲ ਹੀ ਬਚਪਨ ਉੱਤੇ ਮੰਡਰਾਉਂਦਾ ਖਤਰਾ ਵੀ ਵਧਦਾ ਜਾ ਰਿਹਾ ਹੈ।
ਇਸ ਦੌਰ ਵਿੱਚ ਬੱਚਿਆਂ ਦੇ ਹਿੰਸਕ ਹੋਣ ਦਾ ਕਾਰਨ ਇਹ ਵੀ ਹੈ ਕਿ ਉਹ ਚੰਗੇ ਸਾਹਿਤ ਤੋਂ ਲਗਾਤਾਰ ਦੂਰ ਹੁੰਦੇ ਜਾਂਦੇ ਹਨ। ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ। ਉਹ ਲਗਾਤਾਰ ਮੋਬਾਈਲ ਗੇਮ ਅਤੇ ਸੋਸ਼ਲ ਮੀਡੀਆ ਦੇ ਦੀਵਾਨ ਹੋ ਰਹੇ ਹਨ।ਅੱਜ ਕਿੰਨੇ ਮਾਤਾ-ਪਿਤਾ ਅਜਿਹੇ ਹਨ ਜੋ ਬੱਚਿਆਂ ਨੂੰ ਬਾਲ ਸਾਹਿਤ ਨਾਲ ਸਬੰਧਤ ਕਿਤਾਬਾਂ ਖਰੀਦ ਕੇ ਦਿੰਦੇ ਹਨ? ਇਹ ਤ੍ਰਾਸਦੀ ਹੈ ਕਿ ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਮਾਤਾ-ਪਿਤਾ ਨੂੰ ਬਾਲ ਸਾਹਿਤ ਦੀਆਂ ਪੁਸਤਕਾਂ ਕੂੜਾ ਨਜ਼ਰ ਆਉਂਦੀਆਂ ਹਨ। ਇਹ ਸਹੀ ਹੈ ਕਿ ਅੱਜ ਸੂਚਨਾ ਪ੍ਰਧਾਨ ਕਿਤਾਬਾਂ ਦੀ ਮੰਗ ਅਤੇ ਲੋੜ ਵੱਧ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਬਾਲ ਸਾਹਿਤ ਦੀਆਂ ਕਿਤਾਬਾਂ ਨੂੰ ਫਜ਼ੂਲ ਦੀ ਚੀਜ਼ ਮੰਨਿਆ ਜਾਵੇ।
ਇਤਿਹਾਸ ਗਵਾਹ ਹੈ ਕਿ ਬਾਲ ਕਵਿਤਾਵਾਂ ਅਤੇ ਕਹਾਣੀਆਂ ਨੇ ਬੱਚਿਆਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਆਜ਼ਾਦੀ ਤੋਂ ਪਹਿਲਾਂ ਵੱਡੇ-ਵੱਡੇ ਸਾਹਿਤਕਾਰਾਂ ਨੇ ਬੱਚਿਆਂ ਲਈ ਲਿਖਿਆ। ਬੱਚੇ ਦੇਸ਼ ਦਾ ਭਵਿੱਖ ਹਨ। ਅੱਜ ਬੱਚਿਆਂ ਦੇ ਬਚਪਨ ਉੱਤੇ ਖਤਰਾ ਹੈ ਅਤੇ ਬਦਕਿਸਮਤੀ ਹੈ ਕਿ ਬਚਪਨ ਦਾ ਖਾਤਮਾ ਕਰਨ ਵਿੱਚ ਅਸੀਂ ਸਾਰੇ ਭਾਈਵਾਲ ਹਾਂ। ਜੇਕਰ ਬੱਚਿਆਂ ਦੇ ਬਚਪਨ ਨੂੰ ਸਹੀ ਦਿਸ਼ਾ ਨਾ ਮਿਲ ਸਕੀ ਤਾਂ ਆਉਣ ਵਾਲੇ ਕੱਲ੍ਹ ਦੇ ਭਾਰਤ ਨੂੰ ਸਹੀ ਦਿਸ਼ਾ ਕਿਵੇਂ ਮਿਲ ਸਕੇਗੀ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’