Welcome to Canadian Punjabi Post
Follow us on

01

July 2025
 
ਭਾਰਤ

ਭਾਰਤ ਸਰਕਾਰ ਨੇ ਲੋਕਾਂ ਦੇ ਹਿੱਤ ਖਾਤਰ ਖਾਣ ਦੇ ਤੇਲਾਂ ਦੀ ਇੰਪੋਰਟ ਡਿਊਟੀ ਹਟਾਈ

May 24, 2022 10:18 PM

ਨਵੀਂ ਦਿੱਲੀ, 24 ਮਈ, (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਮਹਿੰਗਾਈ ਰੋਕਣ ਲਈ ਇੱਕਵੱਡਾ ਕਦਮ ਚੁੱਕਦੇ ਹੋਏ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੀ ਇੰਪੋਰਟ ਮਾਰਚ 2024 ਤੱਕ ਡਿਊਟੀ ਮੁਕਤ ਕਰ ਦਿੱਤੀ ਹੈ। ਇਨ੍ਹਾਂ ਦੀ ਇੰਪੋਰਟ ਉੱਤੇ ਖੇਤੀ ਸੈੱਸ ਵੀ ਲਾਗੂ ਨਹੀਂ ਹੋਵੇਗਾ।
ਇਸ ਸੰਬੰਧ ਵਿੱਚ ਭਾਰਤ ਦੇ ਵਿੱਤ ਮੰਤਰਾਲੇ ਅੱਜ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਸਾਲ 2022-23 ਅਤੇ 2023-24 ਵਿੱਚ ਹਰ ਸਾਲ 20 ਲੱਖ ਟਨ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੀ ਇੰਪੋਰਟ ਕਰਨਦੀ ਡਿਊਟੀ ਨਹੀਂ ਲੱਗੇਗੀ। ਅਸਿੱਧੇ ਟੈਕਸ ਤੇ ਕਸਟਮ ਬਾਰੇਕੇਂਦਰੀ ਬੋਰਡ (ਸੀਬੀਆਈਸੀ) ਨੇ ਟਵੀਟ ਕੀਤਾ ਹੈ ਕਿ ਇਸ ਕਦਮ ਨਾਲ ਮਹਿੰਗਾਈਨੂੰ ਰੋਕ ਲੱਗੇਗੀ ਅਤੇ ਆਮ ਆਦਮੀ ਨੂੰ ਰਾਹਤ ਮਿਲੇਗੀ। ਭਾਰਤ ਆਪਣੀ ਖਾਣ ਵਾਲੇ ਤੇਲ ਦੀ ਲੋੜ ਦਾ 60 ਫੀਸਦੀ ਇੰਪੋਰਟ ਕਰਦਾ ਹੈ। ਖਾਣ ਵਾਲੇ ਤੇਲ ਦਾ ਮਹਿੰਗਾਈ ਵਿੱਚਵੱਡਾ ਹਿੱਸਾ ਹੈ ਤੇ ਖਾਣ ਦੇ ਤੇਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 15 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ।
ਜਾਣਕਾਰ ਸੂਤਰਾਂ ਮੁਤਾਬਕ ਭਾਰਤ ਸਰਕਾਰ ਖੰਡ ਦੀ ਐਕਸਪੋਰਟ ਵੀ ਸੀਮਤ ਕਰ ਸਕਦੀ ਹੈ।ਇਸ ਵੇਲੇ ਚੱਲ ਰਹੇ ਖੰਡ ਸੀਜ਼ਨ 2021-22 (ਅਕਤੂਬਰ-ਸਤੰਬਰ) ਵਿੱਚਅੱਜ ਤੱਕ 75 ਲੱਖ ਟਨ ਖੰਡ ਐਕਸਪੋਰਟ ਕੀਤੀ ਹੈ ਅਤੇ ਇਸ ਨੂੰ 100 ਲੱਖ ਟਨ ਤੱਕ ਸੀਮਤ ਕੀਤਾ ਜਾ ਸਕਦਾ ਹੈ।ਇਸ ਸਮੇਂਖੰਡ ਦੀ ਪ੍ਰਚੂਨ ਕੀਮਤ 41.50 ਰੁਪਏ ਕਿਲੋ ਹੈ, ਜੋ ਅਗਲੇ ਦਿਨੀਂ 40-43 ਰੁਪਏ ਕਿਲੋ ਹੋ ਸਕਦੀ ਹੈ।ਰਿਟੇਲ ਮਹਿੰਗਾਈ ਵਿੱਚ ਫੈਬਰਿਕ ਸ਼ਾਮਲ ਹੁੰਦੇ ਹਨ, ਇਸ ਲਈ ਕੱਪੜਿਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਕਪਾਹ ਦੀ ਇੰਪੋਰਟ ਡਿਊਟੀ ਮੁਕਤ ਕਰ ਸਕਦੀ ਹੈ ਤਾਂ ਜੋ ਘਰੇਲੂਕੱਪੜਾ ਨਿਰਮਾਤਾਵਾਂ ਨੂੰ ਸੂਤੀ ਧਾਗੇ ਸਸਤੇ ਭਾਅ ਉੱਤੇਮਿਲ ਸਕਣ।ਬੀਤੇ ਸਮੇਂ ਵਿੱਚਐਕਸਪੋਰਟ ਵਧਣ ਨਾਲ ਕਪਾਹ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।ਛੇ ਮਹੀਨੇ ਪਹਿਲਾਂ ਘਰੇਲੂ ਬਾਜ਼ਾਰ ਵਿੱਚ ਕਪਾਹ ਦੀ ਕੀਮਤ 55,000 ਰੁਪਏ ਪ੍ਰਤੀ ਕੈਂਡੀ (356 ਕਿਲੋਗ੍ਰਾਮ) ਸੀ, ਜੋ 1.10 ਲੱਖ ਰੁਪਏ ਕੈਂਡੀ ਤੱਕ ਚਲੀ ਗਈ ਹੈ। ਜੇ ਕਪਾਹ ਦੀ ਸਪਲਾਈ ਘੱਟ ਹੁੰਦੀ ਹੈ ਤਾਂ ਇਹ ਕੀਮਤ 1.25 ਲੱਖ ਰੁਪਏ ਕੈਂਡੀ ਤੱਕ ਜਾ ਸਕਦੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ