Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਭਾਰਤ

ਮੱਛੀਆਂ ਦੇ ਸਰੀਰ ਵਿੱਚੋਂ ਪਲਾਸਟਿਕ ਦੇ ਕਣ ਮਿਲਣ `ਤੇ ਹੈਰਾਨੀ

May 24, 2022 05:22 PM

ਗੜ੍ਹਵਾਲ, 24 ਮਈ (ਪੋਸਟ ਬਿਊਰੋ)- ਮਨੁੱਖ ਵੱਲੋਂ ਵਰਤੇ ਜਾਂਦੇ ਖਤਰਨਾਕ ਪਲਾਸਟਿਕ ਦੇ ਪ੍ਰਭਾਵ ਤੋਂ ਨਦੀਆਂ ਵਿੱਚ ਮੱਛੀਆਂ ਵੀ ਨਹੀਂ ਬਚ ਸਕੀਆਂ। ਮੱਛੀਆਂ ਦੇ ਸਰੀਰ ਵਿੱਚ ਵੀ ਪਲਾਸਟਿਕ ਦੇ ਕਣ ਮਿਲ ਰਹੇ ਹਨ। ਪਾਲਤੂ ਪਸ਼ੂਆਂ ਸਮੇਤ ਹੋਰ ਜਾਨਵਰਾਂ ਦੇ ਸਰੀਰ ਵਿੱਚ ਜ਼ਹਿਰੀਲੇ ਪਲਾਸਟਿਕ ਦੀ ਮੌਜੂਦਗੀ ਆਮ ਗੱਲ ਮੰਨੀ ਜਾਣ ਲੱਗੀ ਹੈ ਪਰ ਨਦੀਆਂ ਵਿੱਚ ਮੱਛੀਆਂ ਦੇ ਢਿੱਡ ਵਿੱਚ ਪਲਾਸਟਿਕ ਦੇ ਕਣ ਮਿਲਣ ਤੋਂ ਵਿਗਿਆਨੀ ਹੈਰਾਨੀ ਵਿੱਚ ਹਨ।
ਉਤਰਾਖੰਡ ਦੇ ਪੌੜੀ ਜ਼ਿਲ੍ਹੇ ਤੋਂ ਹੋ ਕੇ ਵਗਦੀ ਪ੍ਰਮੁੱਖ ਨਦੀ ਅਲਕਨੰਦਾ ਵਿੱਚ ਮੱਛੀਆਂ ਦੇ ਢਿੱਡ ਵਿੱਚ ਹਾਨੀਕਾਰਕ ਪੌਲੀਮਰ ਦੇ ਟੁੱਕੜੇ ਅਤੇ ਮਾਈਕ੍ਰੋ-ਪਲਾਸਟਿਕ ਸਮੇਤ ਨਾਈਲੋਨ ਦੇ ਸੂਖਮ ਕਣ ਮਿਲਣ ਦਾ ਪ੍ਰਗਟਾਵਾ ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ ਦੇ ਹਿਮਾਲਿਆ ਐਕਆਟਿਕ ਜੈਵ ਵਿਭਿੰਨਤਾ ਵਿਭਾਗ ਦੀ ਖੋਜ ਤੋਂ ਹੋਇਆ ਹੈ। ਇਹ ਪਲਾਸਟਿਕ ਦੇ ਕਣ ਮੱਛੀਆਂ ਦੇ ਨਾਲ ਹੀ ਮਾਸਾਹਾਰੀ ਮਨੁੱਖਾਂ ਲਈ ਵੀ ਹਾਨੀਕਾਰਕ ਸਾਬਤ ਹੋ ਸਕਦੇ ਹਨ।ਵਿਭਾਗ ਦੇ ਮੁਖੀ ਨੇ ਦੱਸਿਆ ਕਿ ਉਹ ਆਪਣੀ ਖੋਜੀ ਟੀਮ ਨਾਲ ਪਿਛਲੇ ਕਈ ਮਹੀਨਿਆਂ ਤੋਂ ਅਲਕਨੰਦਾ ਦੀਆਂ ਮੱਛੀਆਂ ਉੱਤੇਖੋਜ ਕਰ ਰਹੇ ਹਨ। ਇਸ ਦੌਰਾਨ ਮੱਛੀਆਂ ਦੇ ਸਰੀਰ ਵਿੱਚ ਪਲਾਸਟਿਕ ਪਦਾਰਥਾਂ ਦੇ ਛੋਟੇ ਕਣਾਂ ਅਤੇ ਰੇਸ਼ਿਆਂ ਦੀ ਮੌਜੂਦਗੀ ਪਤਾ ਲੱਗੀ ਹੈ। ਇਸ ਦੀ ਪੁਸ਼ਟੀ ਹੋਣ ਮਗਰੋਂ ਨਮੂਨਿਆਂ ਨੂੰ ਵਿਸ਼ਲੇਸ਼ਣ ਲਈ ਆਈ ਆਈ ਟੀ ਰੂੜਕੀ ਅਤੇ ਚੰਡੀਗ਼ੜ੍ਹ ਦੀਆਂ ਸੰਸਥਾਵਾਂ ਨੂੰ ਭੇਜਿਆ ਗਿਆ।ਡਾ. ਸਿੰਘ ਨੇ ਚਿੰਤਾ ਪ੍ਰਗਟਾਈ ਕਿ ਜੇ ਪਹਾੜਾਂ ਦੀਆਂ ਮੱਛੀਆਂ ਦੀ ਸਥਿਤੀ ਇਹ ਹੈ ਤਾਂ ਮੈਦਾਨੀ ਖੇਤਰਾਂ ਦੀ ਸਥਿਤੀ ਇਸ ਤੋਂ ਵੱਧ ਖਤਰਨਾਕ ਹੋੋ ਸਕਦੀ ਹੈ, ਜਿੱਥੇ ਵੱਡੇ ਪੱਧਰ ਉੱਤੇ ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਸਿੱਧੀ ਨਦੀਆਂ ਵਿੱਚਸੁੱਟੀ ਜਾਂਦੀ ਹੈ। ਇਨ੍ਹਾਂ ਮੱਛੀਆਂ ਨੂੰ ਖਾਣ ਵਾਲੇ ਮਨੁੱਖਾਂ ਦੇ ਸਰੀਰ ਵਿੱਚ ਇਹ ਕਣ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੋਜ ਦਾ ਘੇਰਾ ਵਧਾ ਦਿੱਤਾ ਗਿਆ ਹੈ। ਗੰਗਾ ਸਮੇਤ ਹੋਰ ਨਦੀਆਂ ਦੀਆਂ ਮੱਛੀਆਂ ਉੱਤੇ ਵੀ ਅਧਿਐਨ ਕੀਤਾ ਜਾਵੇਗਾ। ਇਸ ਵਿੱਚ ਪਹਾੜੀ ਦੇ ਨਾਲ ਹੀ ਮੈਦਾਨੀ ਖੇਤਰ ਦੀ ਨਦੀਆਂ ਵੀ ਸ਼ਾਮਲ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂ ਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆ ਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾ ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਲਾਪਰਵਾਹੀ ਦਾ ਨਮੂਨਾ ਸੁਪਰੀਮ ਕੋਰਟ ਨੇ ਕਿਹਾ: ਨਜ਼ਰਬੰਦੀ ਕਾਨੂੰਨ ਦੀ ਲਗਾਤਾਰ ਵਰਤੋਂ ਨਹੀਂ ਹੋ ਸਕਦੀ ਸਿੱਧੂ ਮੂਸੇਵਾਲਾ ਦੇ ਗੀਤ ਦੇ ਜਵਾਬ ਵਿੱਚ ਹਰਿਆਣਵੀ ਗਾਇਕਾਂ ਨੇ ਵੀ ਗੀਤ ਲਾਂਚ ਕਰ ਦਿੱਤਾ ਏ ਟੀ ਐਸ ਨੇ ਤੀਸਤਾ ਸੀਤਲਵਾਡ ਨੂੰ ਹਿਰਾਸਤ ਵਿੱਚ ਲਿਆ ਬਾਲਗ ਧੀ ਵਿਆਹ ਤਕ ਪਿਤਾ ਤੋਂ ਸਾਰਾ ਖਰਚਾ ਲੈ ਸਕਦੀ ਹੈ ਭਾਜਪਾ ਨੇ ਬੈਂਕਾਂ ਨਾਲ ਫਰਾਡ ਕਰਨ ਵਾਲੀ ਡੀ ਐਚ ਐਫ ਐਲ ਕੰਪਨੀ ਤੋਂ ਕਰੋੜਾਂ ਦਾ ਚੰਦਾ ਲਿਆ: ਕਾਂਗਰਸ ਸ਼ਰਧਾਲੂਆਂ ਦਾ ਵਾਹਨ ਖੱਡ ਵਿੱਚ ਡਿੱਗਿਆ, 10 ਮੌਤਾਂ, ਸੱਤ ਜ਼ਖਮੀ