Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਭਾਰਤ

ਕਮਰੇ ਨੂੰ ਗੈਸ ਚੈਂਬਰ ਵਿੱਚ ਬਦਲ ਕੇ ਮਾਂ ਤੇ ਦੋ ਧੀਆਂ ਵੱਲੋਂ ਖੁਦਕੁਸ਼ੀ

May 23, 2022 04:33 PM

ਨਵੀਂ ਦਿੱਲੀ, 23 ਮਈ (ਪੋਸਟ ਬਿਊਰੋ)- ਦੱਖਣੀ ਦਿੱਲੀ ਦੇ ਵਸੰਤ ਵਿਹਾਰ ਦਾ ਇੱਕ ਫਲੈਟ ਗੈਸ ਚੈਂਬਰ ਵਿੱਚ ਬਦਲ ਕੇ ਇੱਕ ਪੰਜਾਹ ਸਾਲ ਦੀ ਔਰਤ ਨੇ ਆਪਣੀਆਂ ਦੋ ਧੀਆਂ ਸਣੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਮਗਰੋਂ ਮੌਕੇ ਉੱਤੇਗਈ ਦਿੱਲੀ ਪੁਲਸ ਨੇ ਮਾਂ ਮੰਜੂ ਤੇ ਉਸ ਦੀਆਂ ਦੋ ਧੀਆਂ ਅੰਸ਼ਿਕਾ ਤੇ ਅੰਕੂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਦੌਰਾਨ ਪੁਲਸ ਨੇ ਫਲੈਟ ਦੀ ਕੰਧ ਉੱਤੇ ਚਿਪਕਿਆ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ।
ਪੁਲਸ ਮੁਤਾਬਕ ਸਾਰੇ ਦਰਵਾਜ਼ੇ, ਖਿੜਕੀਆਂ ਤੇ ਵੈਂਟੀਲੇਟਰ ਪੋਲੀਥੀਨ ਨਾਲ ਭਰੇ ਹੋਏ ਸਨ, ਰਸੋਈ ਗੈਸ ਚਾਲੂ ਕੀਤੀ ਹੋਈ ਸੀ ਅਤੇ ਕੋਲੇ ਦੀ ਅੰਗੀਠੀ ਬਲ ਰਹੀ ਸੀ, ਜਿਸ ਕਾਰਨ ਕਮਰੇ ਵਿੱਚ ਜ਼ਹਿਰੀਲੀ ਕਾਰਬਨ-ਮੋਨੋਆਕਸਾਈਡ ਗੈਸ ਇਕੱਠੀ ਹੋ ਗਈ ਅਤੇ ਤਿੰਨਾਂ ਦੀ ਮੌਤ ਹੋ ਗਈ। ਪੁਲਸ ਜਦੋਂ ਫਲੈਟ ਵਿੱਚ ਗਈ ਤਾਂ ਤਿੰਨੇ ਲਾਸ਼ਾਂ ਇੱਕ ਬੈਡਰੂਮ ਵਿੱਚ ਪਈਆਂ ਸਨ, ਜਿਨ੍ਹਾਂ ਕੋਲ ਕੋਲੇ ਦੀ ਅੱਗ ਭਖ ਰਹੀ ਸੀ। ਖੁਦਕੁਸ਼ੀ ਨੋਟ ਵਿੱਚ ਫਲੈਟ ਵਿੱਚਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਮਾਚਿਸ਼ ਨਾ ਜਗਾਉਣ, ਕਿਉਂਕਿ ਇਸ ਤੋਂ ਅੱਗ ਲੱਗ ਸਕਦੀ ਹੈ। ਅੰਗਰੇਜ਼ੀ ਵਿੱਚ ਲਿਖੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਸੀ, ‘ਬਹੁਤ ਖਤਰਨਾਕ ਗੈਸ ਕਾਰਬਨ ਮੋਨੋਆਕਸਾਈਡ ਅੰਦਰ, ਇਹ ਜਲਣਸ਼ੀਲ ਹੈ। ਕ੍ਰਿਪਾ ਕਰ ਕੇ ਖਿੜਕੀ ਖੋਲ੍ਹ ਕੇ ਅਤੇ ਪੱਖਾ ਚਲਾ ਕੇ ਇਸ ਨੂੰ ਹਵਾਦਾਰ ਕਰੋ। ਮਾਚਿਸ਼, ਮੋਮਬੱਤੀ ਜਾਂ ਕਿਸੇ ਚੀਜ਼ ਦੀ ਰੋਸ਼ਨੀ ਨਾ ਕਰੋ। ਪਰਦਾ ਹਟਾਉਣ ਵੇਲੇ ਸਾਵਧਾਨ ਰਹੋ ਕਿਉਂਕਿ ਕਮਰਾ ਖਤਰਨਾਕ ਗੈਸ ਨਾਲ ਭਰਿਆ ਹੋਇਆ ਹੈ। ਸਾਹ ਨਾ ਲਓ।''
ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਔਰਤ ਦੇ ਪਤੀ ਦੀ ਪਿਛਲੇ ਸਾਲ ਕੋਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਪਰਵਾਰ ਉਦੋਂ ਤੋਂ ਪ੍ਰੇਸ਼ਾਨ ਸੀ। ਪੁਲਸ ਨੂੰ ਪਤਾ ਲੱਗਾ ਕਿ ਔਰਤ ਬਿਮਾਰ ਅਤੇ ਲੰਬੇ ਸਮੇਂ ਤੋਂ ਮੰਜੇ ਉੱਤੇ ਸੀ। ਨਿਗਮ ਦੇ ਕੌਂਸਲਰ ਤੇ ਗੁਆਂਢੀ ਮਨੀਸ਼ ਅਗਰਵਾਲ ਨੇ ਦੱਸਿਆ ਕਿ ਵਸੰਤ ਅਪਾਰਟਮੈਂਟਸ ਵਿੱਚ ਗਰਾਊਂਡ ਫਲੋਰ ਉਤੇ ਪਰਵਾਰ ਦੇ ਨਾਂਅ ਉੱਤੇ ਦੋ ਫਲੈਟ ਸਨ, ਪਰ ਕੁਝ ਦੇਰ ਪਹਿਲਾਂ ਇੱਕ ਫਲੈਟ ਖਾਲੀ ਹੋ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ. ਦੇਸ਼ ਨੂੰ 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਨਹੀਂ, 'ਵਨ ਨੇਸ਼ਨ ਵਨ ਐਜੂਕੇਸ਼ਨ' ਦੀ ਲੋੜ : ਕੇਜਰੀਵਾਲ ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਕਰਨ ਮੌਕੇ ਇੱਕ ਔਰਤ ਨੇ ਦਿੱਤੀ ਧਮਕੀ ਯੂਪੀਆਈ ਰਾਹੀਂ ਹੁਣ ਹੋ ਸਕੇਗਾ 5 ਲੱਖ ਤੱਕ ਲੈਣ ਦੇਣ, ਸੀਮਾ ਲਾਗੂ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਸ਼ਾਹ ਨੇ ਕਿਹਾ- ਇਸ ਕਾਰਜਕਾਲ 'ਚ ਲਾਗੂ ਕਰਾਂਗੇ ਇਕ ਦੇਸ਼, ਇਕ ਚੋਣ ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਸੁਪਰੀਮ ਕੋਰਟ ਨੇ ਕਿਹਾ ਕਿ ਮਹਿਲਾ ਡਾਕਟਰਾਂ ਨੂੰ ਰਾਤ ਦੀ ਸਿ਼ਫਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ