ਓਟਵਾ, 6 ਜੁਲਾਈ (ਪੋਸਟ ਬਿਊਰੋ): ਓਟਵਾ ਨਦੀ ਵਿਚ ਬੁੱਧਵਾਰ ਨੂੰ ਇਕ ਫਿਜ਼ੀਓਥੈਰੇਪਿਸਟ ਡੇਵਿਡ ਹਿੱਕੀ ਨੇ ਆਪਣੀ ਜਾਨ ਜੋਖ਼ਮ ‘ਚ ਪਾ ਕੇ ਇਕ ਲੜਕੇ ਦੀ ਜਾਨ ਬਚਾਈ ਪਰ ਲੜਕੇ ਦੇ ਪਿਤਾ ਦੀ ਮੌਤ ਹੋ ਗਈ।ਡੇਵਿਡ ਨਦੀ ਦੇ ਕੰਢੇ ਦੁਪਹਿਰ ਦੀ ਦੌੜ ਦਾ ਆਨੰਦ ਮਾਣ ਰਿਹਾ ਸੀ ਜਦੋਂ ਉਸਨੇ ਵੈਸਟਬੋਰੋ ਬੀਚ ਦੇ ਨੇੜੇ ਪਾਣੀ ਵਿੱਚ ਹਲਚਲ ਦੇਖੀ। ਜਦੋਂ ਮੈਂ ਆਪਣਾ ਇੱਕ ਹੈੱਡਫੋਨ ਕੱਢਿਆ, ਤਾਂ ਕੁਝ ਚੀਕਾਂ ਸੁਣੀਆਂ ਅਤੇ ਕਿਨਾਰੇ 'ਤੇ ਲੋਕਾਂ ਦਾ ਇੱਕ ਝੁੰਡ ਇਕੱਠਾ ਹੋ ਗਿਆ। ਕਿਨਾਰੇ ਤੋਂ ਲਗਭਗ 20 ਮੀਟਰ ਦੀ ਦੂਰੀ 'ਤੇ ਇਕ ਲੜਕਾ ਪਾਣੀ ਵਿਚ ਡੁੱਬ ਰਿਹਾ ਸੀ। ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਹਿੱਕੀ ਪਾਣੀ ਵਿੱਚ ਕੁੱਦ ਗਿਆ ਤੇ ਲੜਕੇ ਨੂੰ ਬਾਹਰ ਕੱਢ ਲਿਆਇਆ। ਬਾਅਦ ਵਿਚ ਪਤਾ ਲੱਗਾ ਕਿ ਪਾਣੀ ਵਿੱਚ ਲੜਕੇ ਦਾ ਪਿਤਾ ਰੋਵੇਲ ਨਵਾਰੋ ਵੀ ਸੀ, ਜਿਸਨੂੰ ਵੀ ਬਾਹਰ ਕੱਢ ਲਿਆ ਗਿਆ, ਪਰ ਉਸਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ।