Welcome to Canadian Punjabi Post
Follow us on

03

July 2025
 
ਭਾਰਤ

ਡੋਮੀਨਿਕਾ ਵੱਲੋਂ ਮੇਹੁਲ ਚੋਕਸੀ ਖਿਲਾਫ ਉਸ ਦੇਸ਼ ਵਿੱਚ ਗੈਰ ਕਾਨੂੰਨੀ ਦਾਖਲੇ ਦੇ ਦੋਸ਼ ਰੱਦ

May 23, 2022 04:32 PM

ਨਵੀਂ ਦਿੱਲੀ, 23 ਮਈ (ਪੋਸਟ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਮਾਰਨ ਵਾਲੇ ਭਗੌੜੇ ਮੇਹੁਲ ਚੋਕਸੀ (62) ਬਾਰੇ ਡੋਮੀਨਿਕਾ ਸਰਕਾਰ ਨੇ ਉਸ ਖਿਲਾਫ ਦੇਸ਼ ਵਿੱਚ ਗੈਰ ਕਾਨੂੰਨੀ ਦਾਖਲੇ ਦੇ ਦੋਸ਼ ਰੱਦ ਕਰ ਦਿੱਤੇ ਹਨ।
ਵਰਨਣ ਯੋਗ ਹੈ ਕਿ ਮੇਹੁਲ ਚੋਕਸੀ ਨੂੰ ਡੋਮੀਨਿਕਾ ਨੇ ਪਿਛਲੇ ਸਾਲ ਮਈ ਵਿੱਚ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਐਂਟੀਗੁਆ ਅਤੇ ਬਰਬੂਡਾ ਤੋਂ ਲਾਪਤਾ ਹੋ ਗਿਆ ਸੀ। ਡੋਮੀਨਿਕਾ ਹਾਈ ਕੋਰਟ ਨੇ ਉਸ ਨੂੰ 51 ਦਿਨ ਦੀ ਜ਼ਮਾਨਤ ਉੱਤੇ ਛੱਡ ਦਿੱਤਾ ਸੀ। ਇਸ ਦੌਰਾਨ ਭਾਰਤ ਨੇ ਉਸ ਨੂੰ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਸੀ ਬੀ ਆਈ ਦੀ ਟੀਮ ਪ੍ਰਾਈਵੇਟ ਜ਼ੈਟ ਲੈ ਕੇ ਉਥੇ ਗਈ ਸੀ। ਉਸ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਮੇਹੁਲ ਨੂੰ ਐਂਟੀਗੁਆ ਤੋਂ ਭਾਰਤੀ ਦਿੱਖ ਵਾਲੇ ਵਿਅਕਤੀ ਅਗਵਾ ਕਰ ਕੇ ਡੋਮੀਨਿਕਾ ਲੈ ਆਏ ਸਨ।
ਇਸ ਬਾਰੇ ਮੇਹੁਲ ਦੇ ਬੁਲਾਰੇ ਨੇ ਲੰਡਨ ਵਿੱਚ ਦੱਸਿਆ ਕਿ ਚੋਕਸੀ ਦੇ ਖਿਲਾਫ ਡੋਮੀਨਿਕਾ ਵਿੱਚ ਗੈਰ ਕਾਨੂੰਨੀ ਦਾਖਲੇ ਦੇ ਸਾਰੇ ਦੋਸ਼ 20 ਮਈ ਨੂੰ ਰੱਦ ਕਰ ਦਿੱਤੇ ਗਏ ਹਨ। ਉਸ ਨੇ ਕਿਹਾ, ‘‘ਡੋਮੀਨਿਕਾ ਦੇ ਇਸ ਫੈਸਲੇ ਨਾਲ ਤੈਅ ਹੋ ਗਿਆ ਹੈ ਕਿ ਮੇਹੁਲ ਖਿਲਾਫ ਕੋਈ ਕੇਸ ਨਹੀਂ ਹੈ। ਚੋਕਸੀ ਨੂੰ ਐਂਟੀਗੁਆ ਤੋਂ ਭਾਰਤੀ ਏਜੰਟਾਂ ਨੇ ਜਬਰੀ ਚੁੱਕਿਆ ਸੀ ਅਤੇ ਕੁੱਟ ਕੇ ਕਿਸ਼ਤੀ ਰਾਹੀਂ ਡੋਮੀਨਿਕਾ ਲਿਆਂਦਾ ਸੀ, ਜਿੱਥੇ ਉਸ ਨੂੰ ਫਿਰ ਗੈਰ ਕਾਨੂੰਨੀ ਢੰਗ ਨਾਲ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ।'' ਉਸ ਨੇ ਆਸ ਪ੍ਰਗਟਾਈ ਕਿ ਚੋਕਸੀ ਨੂੰ ਐਂਟੀਗੁਆ ਤੋਂ ਅਗਵਾ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਚੋਕਸੀ ਨੂੰ ਡੋਮੀਨਿਕਾ ਹਾਈ ਕੋਰਟ ਨੇ ਪਿਛਲੇ ਸਾਲ ਜੁਲਾਈ ਵਿੱਚ ਇਲਾਜ ਲਈ ਐਂਟੀਗੁਆ ਜਾਣ ਵਾਸਤੇ ਜ਼ਮਾਨਤ ਦੇ ਦਿੱਤੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ