Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਬਾੜਮੇਰ ਦੇ ਸਿਹਤ ਕੇਂਦਰ ਵਿੱਚ ਨਰਸ ਦੀ ਸੂਝ ਨਾਲ ਬੱਚੇ ਦੀ ਜਾਨ ਬਚੀ

May 23, 2022 04:26 PM

ਬਾੜਮੇਰ, 23 ਮਈ (ਪੋਸਟ ਬਿਊਰੋ)- ਰਾਜਸਥਾਨ ਵਿੱਚ ਬਾੜਮੇਰ ਤੋਂ ਕਰੀਬ 180 ਕਿਲੋਮੀਟਰ ਦੂਰ ਮੰਡਲੀ ਪਿੰਡ ਦੇ ਆਦਰਸ਼ ਸਿਹਤ ਕੇਂਦਰ ਉੱਤੇ ਨਰਸਿੰਗ ਅਫਸਰ ਦੀ ਸੂਝ ਨਾਲ ਇੱਕ ਬੱਚੇ ਅਤੇ ਔਰਤ ਦੀ ਜਾਨ ਬਚ ਗਈ।
ਅਸਲ ਵਿੱਚ ਡਿਲਿਵਰੀ ਪਿੱਛੋਂ ਬੱਚੇ ਦੀ ਧੜਕਣ ਬੰਦ ਹੋ ਗਈ ਸੀ। ਨਰਸਿੰਗ ਮੁਲਾਜ਼ਮ ਨੇ ਬੱਚੇ ਨੂੰ ਆਕਸੀਜਨ ਉੱਤੇ ਲੈ ਲਿਆ, ਪ੍ਰੰਤੂ ਓਸੇ ਵੇਲੇ ਲਾਈਟ ਚਲੀ ਗਈ। ਇਸ ਦੇ ਬਾਅਦ ਨਰਸ ਬੱਚੇ ਨੂੰ ਕਰੀਬ 10 ਮਿੰਟ ਤਕ ਮੂੰਹ ਨਾਲ ਸਾਹ (ਰਿਸਸਿਟੈਸ਼ਨ ਪ੍ਰੋਸੈਸ) ਦਿੰਦੀ ਰਹੀ।ਇਸ ਨਾਲ ਬੱਚੇ ਦਾ ਦਿਲ ਧੜਕਣ ਲੱਗਾ ਤੇ ਉਸ ਦੀ ਜਾਨ ਬਚ ਗਈ। ਇਸ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਨਰਸ ਦੀ ਤਾਰੀਫ ਹੋ ਰਹੀ ਹੈ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਔਰਤ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੂਝ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਬਚ ਗਈ। ਉਹ ਛੇ ਸਾਲ ਤੋਂ ਇਸ ਹਸਪਤਾਲ `ਚ ਤੈਨਾਤ ਹੈ। ਪਹਿਲਾਂ ਵੀ ਉਹ ਔਰਤਾਂ ਸਮੇਤ ਕਈ ਬੱਚਿਆਂ ਦੀ ਜਾਨ ਬਚਾਅ ਚੁੱਕੀ ਹੈ।
ਨਰਸਿੰਗ ਅਫਸਰ ਨਿਰਮਲਾ ਬਿਸ਼ਨੋਈ ਨੇ ਦੱਸਿਆ ਕਿ ਡਿਲਿਵਰੀ ਪਿੱਛੋਂ ਪ੍ਰੀਮੈਚਿਓਰ ਬੱਚੇ ਦੀ ਹਾਰਟਬੀਟ ਨਹੀਂ ਚੱਲ ਰਹੀ ਸੀ। ਬੱਚਾ ਰੋ ਵੀ ਨਹੀਂ ਰਿਹਾ ਸੀ। ਉਸ ਨੂੰ ਆਕਸੀਜਨ ਉੱਤੇ ਲੈਂਦੇ ਹੀ ਲਾਈਟ ਚਲੀ ਗਈ। ਇਨਵਰਟਰ ਵੀ ਸਪੋਰਟ ਨਹੀਂ ਕਰ ਰਿਹਾ ਸੀ। ਓਦੋਂ ਬੱਚੇ ਨੂੰ ਕਰੀਬ 10 ਮਿੰਟ ਤਕ ਮੂੰਹ ਨਾਲ ਸਾਹ ਦਿੱਤਾ ਗਿਆ ਤਾਂ ਬੱਚਾ ਰੋਣ ਲੱਗਾ ਅਤੇ ਹਾਰਟਬੀਟ ਚਲ ਪਈ। ਇਸ ਦੇ ਬਾਅਦ ਬੱਚੇ ਦੀ ਮਾਂ ਅਤੇ ਘਰਦਿਆਂ ਨੇ ਸੁੱਖ ਦਾ ਸਾਹ ਲਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼