Welcome to Canadian Punjabi Post
Follow us on

03

July 2025
 
ਭਾਰਤ

ਹਾਈ ਕੋਰਟ ਵੱਲੋਂ ਤਹਿਸੀਲਦਾਰ ਨੂੰ 50 ਪੌਦੇ ਲਾਉਣ ਦੀ ਸਜ਼ਾ

May 22, 2022 05:21 PM

ਭੁਵਨੇਸ਼ਵਰ, 22 ਮਈ (ਪੋਸਟ ਬਿਊਰੋ)- ਉੜੀਸਾ ਹਾਈ ਕੋਰਟ ਨੇ ਇੱਕ ਤਹਿਸੀਲਦਾਰ ਨੂੰ ਸਜ਼ਾ ਵਜੋਂ ਪੰਜਾਹ ਪੌਦੇ ਲਾਉਣ ਦਾ ਹੁਕਮ ਦਿੱਤਾ ਹੈ। ਇਹ ਸਜ਼ਾ ਤਹਿਸੀਲਦਾਰ ਨੂੰ ਇੱਕ ਅਨਪੜ੍ਹ ਔਰਤ ਦੇ ਕੇਸ ਦੀ ਸਹੀ ਸੁਣਵਾਈ ਨਾ ਕਰਨ ਅਤੇ ਜੁਰਮਾਨਾ ਲਾਉਣ ਦੇ ਦੋਸ਼ ਵਿੱਚ ਸੁਣਾਈ ਗਈ ਹੈ।
ਜਸਟਿਸ ਵਿਸ਼ਵਨਾਥ ਰੱਥ ਨੇ ਪਿਛਲੇ ਦਿਨੀਂ ਪੁਰੀ ਜ਼ਿਲ੍ਹੇ ਦੇ ਕਾਕਤਪੁਰ ਦੇ ਤਹਿਸੀਲਦਾਰ ਬਿਰੰਚੀ ਨਾਰਾਇਣ ਬਹਿਰਾ ਨੂੰ ਕੱਟਕ ਵਿਕਾਸ ਅਥਾਰਟੀ ਖੇਤਰ ਦੇ ਕਿਸੇ ਵੀ ਸੈਕਟਰ ਵਿੱਚ ਸੜਕ ਕੰਢੇ ਰੁੱਖ ਲਾਉਣ ਦਾ ਨਿਰੇਦਸ਼ ਦਿੱਤਾ ਹੈ।ਤਹਿਸੀਲਦਾਰ ਨੇ ਪੀੜਤ ਮਹਿਲਾ ਮੀਤਾ ਦਾਸ ਵਿਰੁੱਧ ਪਿੰਡ ਬਲਾਣਾ ਦੀ 0.08 ਏਕੜ ਗੋਚਰ ਜ਼ਮੀਨ (ਚਰਾਗਾਹ) ਉਤੇ ਕਬਜ਼ਾ ਕਰਨ ਅਤੇ ਉਸ ਉੱਤੇ ਕੱਚਾ ਘਰ ਬਣਾਉਣ ਦੇ ਦੋਸ਼ ਵਿੱਚ ਖੁਦ ਕਾਰਵਾਈ ਕੀਤੀ ਸੀ। ਬਹਿਰਾ ਨੇ ਪਿਛਲੇ ਸਾਲ 15 ਸਤੰਬਰ ਨੂੰ ਔਰਤ ਨੂੰ ਉਥੋਂ ਹਟਣ ਦਾ ਹੁਕਮ ਜਾਰੀ ਕੀਤਾ ਸੀ ਅਤੇ ਨਾਲ 10000 ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ।ਔਰਤ ਦੇ ਵਕੀਲ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਜਸਟਿਸ ਰੱਥ ਨੇ ਦੇਖਿਆ ਕਿ ਤਹਿਸੀਲਦਾਰ ਨੇ ਔਰਤ ਨੂੰ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਇਹ ਅਨੋਖਾ ਹੁਕਮ ਪਾਸ ਕੀਤਾ ਸੀ। ਅਦਾਲਤ ਨੇ ਕਿਹਾ ਕਿ ਉੜੀਸਾ ਸੂਬੇ ਵਿੱਚ ਅਜਿਹੀ ਕਿਸੇ ਵੀ ਅਥਾਰਟੀ ਵੱਲੋਂ ਇਹ ਕਾਰਵਾਈ ਦੁਹਰਾਈ ਨਹੀਂ ਜਾਣੀ ਚਾਹੀਦੀ ਅਤੇ ਇਸ ਦੇ ਲਈ ਤਹਿਸੀਲਦਾਰ ਨੂੰ ਘੱਟੋ-ਘੱਟ ਪੰਜਾਹ ਰੁੱਖ ਲਾਉਣ ਦੇ ਨਿਰਦੇਸ਼ ਦਿੱਤੇ। ਤਹਿਸੀਲਦਾਰ ਨੇ ਉਕਤ ਔਰਤ ਵਿਰੁੱਧ ਉੜੀਸਾ ਜ਼ਮੀਨੀ ਕਬਜ਼ੇ ਦਾ ਨਿਪਟਾਰਾ ਕਾਨੂੰਨ ਹੇਠ ਇਹ ਕਾਰਵਾਈ ਕੀਤੀ ਸੀ। ਔਰਤ ਦੇ ਵਕੀਲ ਨੇ ਕਿਹਾ ਕਿ ਔਰਤ ਅਨਪੜ੍ਹ ਅਤੇ ਸਬੰਧਤ ਕਾਨੂੰਨ ਤੋਂ ਜਾਣੂ ਨਹੀਂ ਸੀ। ਤਹਿਸੀਲਦਾਰ ਨੂੰ ਉਸ ਨੂੰ ਕਾਰਨ ਦੱਸੋ ਨੋਟਿਸ ਦੇਣਾ ਚਾਹੀਦਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ