Welcome to Canadian Punjabi Post
Follow us on

01

July 2025
 
ਭਾਰਤ

ਲਾਲੂ ਯਾਦਵ ਦੇ 17 ਟਿਕਾਣਿਆਂ ਉਤੇ ਸੀ ਬੀ ਆਈ ਦੇ ਛਾਪੇ

May 21, 2022 04:34 PM

ਬਿਹਾਰ, 21 ਮਈ (ਪੋਸਟ ਬਿਊਰੋ)- ਸੀ ਬੀ ਆਈ ਨੇ ਕੱਲ੍ਹ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਵਾਰ ਦੇ 17 ਟਿਕਾਣਿਆਂ ਉਤੇ ਛਾਪੇਮਾਰੇ। ਇਹ ਕਾਰਵਾਈ ਰੇਲਵੇ ਭਰਤੀ ਬੋਰਡ ਵਿੱਚ ਗੜਬੜ ਦੇ ਕੇਸ ਵਿੱਚ ਕੀਤੀ ਗਈ ਹੈ। ਪਟਨਾ, ਗੋਪਾਲਗੰਜ ਅਤੇ ਦਿੱਲੀ ਵਿੱਚ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਤੇ ਬੇਟੀ ਮੀਸਾ ਭਾਰਤੀ ਦੇ 10 ਟਿਕਾਣਿਆਂ ਉੱਤੇ ਛਾਪੇਮਾਰੇ ਗਏ ਅਤੇ ਸੱਤ ਥਾਵਾਂ ਦੇ ਨਾਂ ਸਾਹਮਣੇ ਨਹੀਂ ਆਏ।
ਇਸ ਦੌਰਾਨ ਰਾਬੜੀ ਦੇਵੀ ਅਤੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਤੋਂ ਪਟਨਾ ਵਿੱਚ ਵੱਖ-ਵੱਖ ਕਮਰਿਆਂ ਵਿੱਚ ਸੀ ਬੀ ਆਈ ਪੁੱਛਗਿੱਛ ਕਰਦੀ ਰਹੀ। ਇਸ ਪੁੱਛਗਿੱਛ ਲਈ 3-3 ਅਧਿਕਾਰੀਆਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਸਨ। ਇਸ ਦੇ ਨਾਲ ਸੀ ਬੀ ਆਈ ਦੇ ਐਸ ਪੀ ਅਤੇ ਡੀ ਐਸ ਪੀ ਪੱਧਰ ਦੇ ਅਫਸਰ ਦਿੱਲੀ ਵਿੱਚ ਮੀਸਾ ਭਾਰਤੀ ਦੇ ਘਰ ਲਾਲੂ ਯਾਦਵ ਤੋਂ ਪੁੱਛਗਿੱਛ ਕਰਨ ਲੱਗੇ ਹੋਏ ਸਨ। ਲਾਲੂ ਤੋਂ ਭਰਤੀ ਬਾਰੇ ਫਾਈਲਾਂ ਦੀ ਜਾਣਕਾਰੀ ਮੰਗੀ ਗਈ ਹੈ। ਛਾਪੇ ਵੇਲੇ ਲਾਲੂ ਪ੍ਰਸਾਦ ਯਾਦਵ ਨੇ ਸੀ ਬੀ ਆਈ ਅਧਿਕਾਰੀਆਂ ਤੋਂ ਡਾਕਟਰ ਨੂੰ ਬੁਲਾਉਣ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ, ਤੁਸੀਂ ਪਹਿਲਾਂ ਡਾਕਟਰ ਬੁਲਾਓ। ਇਸ ਮੌਕੇ ਦੋ ਵਕੀਲਾਂ ਨੂੰ ਵੀ ਬੁਲਾਇਆ ਗਿਆ। ਰਾਬੜੀ ਦੇਵੀ ਤੋਂ ਪੁੱਛਗਿੱਛ ਲਈ ਇੱਕ ਮਹਿਲਾ ਆਈ ਪੀ ਐਸ ਅਧਿਕਾਰੀ ਵੀ ਪਟਨਾ ਪਹੁੰਚੀ ਅਤੇ ਅੱਠ ਮੈਂਬਰੀ ਟੀਮ 10 ਸਰਕੂਲਰ ਰੋਡ ਵਾਲੇ ਰਾਬੜੀ ਦੇਵੀ ਦੇ ਘਰ ਗਈ। ਇਸ ਦੌਰਾਨ ਕਿਸੇ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ