Welcome to Canadian Punjabi Post
Follow us on

03

July 2025
 
ਭਾਰਤ

ਸ਼ੀਨਾ ਬੋਰਾ ਕਤਲਕਾਂਡ: ਸੁਪਰੀਮ ਕੋਰਟ ਨੇ ਇੰਦਰਾਣੀ ਮੁਖਰਜੀ ਨੂੰ ਜ਼ਮਾਨਤ ਦਿੱਤੀ

May 19, 2022 05:02 PM

ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਮੁੰਬਈ ਦੇ ਬਹੁ-ਚਰਚਿੱਤ ਸ਼ੀਨਾ ਬੋਰਾ ਕਤਲ ਕੇਸਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਪਟੀਸ਼ਨ ਕੱਲ੍ਹ ਸਵੀਕਾਰ ਕਰ ਲਈ।
ਜਸਟਿਸ ਐਲ ਨਾਗੇਸ਼ਵਰ ਰਾਓ, ਜਸਟਿਸ ਬੀ ਆਰ ਗਵਈ ਅਤੇ ਜਸਟਿਸ ਏ ਐਸ ਬੋਪੰਨਾ ਦੇ ਬੈਂਚ ਨੇ ਦੋਸ਼ੀ ਇੰਦਰਾਣੀ ਦੀ ਪਟੀਸ਼ਨ ਮਨਜ਼ੂਰ ਕਰ ਕੇ ਜ਼ਮਾਨਤ ਦਿੰਦੇ ਸਮੇਂ ਇੰਦਰਾਣੀ ਦੇ ਸਾਢੇ ਛੇ ਸਾਲ ਤੋਂ ਵਧ ਸਮਾਂ ਜੇਲ੍ਹ ਵਿੱਚ ਰਹਿਣ ਦੇ ਤੱਥਾਂ ਉੱਤੇਵਿਚਾਰ ਕੀਤਾ। ਇੰਦਰਾਣੀ ਦੇ ਵਕੀਲ ਨੇ ਪਿਛਲੀ ਸੁਣਵਾਈ ਉੱਤੇ ਤਰਕ ਦਿੱਤਾ ਸੀ ਕਿ ਮੁਕੱਦਮਾ ਪਿਛਲੇ ਕਰੀਬ ਸਾਢੇ ਛੇ ਸਾਲਾਂ ਤੋਂ ਚੱਲ ਰਿਹਾ ਹੈ ਤੇ ਸ਼ਾਇਦ ਅਗਲੇ 10 ਸਾਲਾਂ ਵਿੱਚ ਖ਼ਤਮ ਨਹੀਂ ਹੋਵੇਗਾ। ਅਜੇ ਹੋਰ ਵੀ ਕਈ ਗਵਾਹਾਂ ਤੋਂ ਪੁੱਛਗਿੱਛ ਹੋਣੀ ਹੈ, ਜਦਕਿ ਸਬੰਧਤ ਸੀ ਬੀ ਆਈ ਕੋਰਟ ਵਿੱਚ ਕੋਈ ਜੱਜ ਨਹੀਂ ਹੈ। ਜਸਟਿਸ ਰਾਓ ਨੇ ਵਕੀਲ ਨੂੰ ਪੁੱਛਿਆ ਕਿ ਗਵਾਹੀ ਦੇਣ ਲਈ ਕਿੰਨੇ ਗਵਾਹ ਬਚੇ ਹਨ। ਇਸ ਉੱਤੇ ਉਨ੍ਹਾਂ ਦੱਸਿਆ ਕਿ 185 ਗਵਾਹਾਂ ਦੀ ਸੂਚੀ ਬਾਕੀ ਹੈ। ਕਰੀਬ ਡੇਢ ਸਾਲ ਤੋਂ ਕੋਈ ਗਵਾਹੀ ਨਹੀਂ ਹੋਈ। ਸਬੰਧਤ ਅਦਾਲਤਦੇ ਜੱਜ ਦਾ ਅਹੁਦਾ ਜੂਨ 2021 ਤੋਂ ਖਾਲੀ ਹੈ। ਉਸ ਨੇ ਦੋਸ਼ੀ ਮੁਖਰਜੀ ਦੇ ਛੇ ਸਾਲ ਤੋਂ ਵਧ ਸਮਾਂ ਜੇਲ੍ਹ ਰਹਿਣ ਅਤੇ ਉਸ ਦੀ ਬੀਮਾਰੀ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਸੀ। ਮੁੱਖ ਦੋਸ਼ੀ ਨੇ ਵਿਸ਼ੇਸ਼ ਸੀ ਬੀ ਆਈ ਅਦਾਲਤ ਸਾਹਮਣੇ ਬਿਆਨ ਦਿੱਤਾ ਕਿ ਜੇਲ੍ਹ ਦੇ ਇੱਕ ਕੈਦੀ ਨੇ ਇੰਦਰਾਣੀ ਨੂੰ ਦੱਸਿਆ ਸੀ ਕਿ ਉਸ ਨੇ ਕਸ਼ਮੀਰ ਵਿੱਚ ਸ਼ੀਨਾ ਨਾਲ ਮੁਲਾਕਾਤ ਕੀਤੀ ਸੀ।
ਵਰਨਣ ਯੋਗ ਹੈ ਕਿ ਵਿਸ਼ੇਸ਼ ਸੀ ਬੀ ਆਈ ਅਦਾਲਤ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਇੰਦਰਾਣੀ ਮੁਖਰਜੀ ਦੇ ਬਿਆਨ ਉੱਤੇ ਜਵਾਬ ਦਾਇਰ ਕੀਤਾ ਸੀ, ਜਿਸ ਵਿੱਚ ਸ਼ੀਨਾ ਦੇ ਜਿੰਦਾ ਹੋਣ ਦੇ ਇੰਦਰਾਣੀ ਦੇ ਦਾਅਵੇ ਦੀ ਜਾਂਚ ਦੀ ਮੰਗ ਕੀਤੀ ਸੀ। ਅਪਣੀ ਧੀ ਸ਼ੀਨਾ ਦੇ ਕਤਲ ਦੇ ਮਾਮਲੇ ਵਿੱਚ 2015 ਵਿੱਚ ਗ਼੍ਰਿਫ਼ਤਾਰ ਇੰਦਰਾਣੀ ਦੀ ਜ਼ਮਾਨਤ ਪਟੀਸ਼ਨ ਬਾਂਬੇ ਹਾਈ ਕੋਰਟ ਨੇ ਨਾ-ਮਨਜ਼ੂਰ ਕਰ ਦਿੱਤੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ