Welcome to Canadian Punjabi Post
Follow us on

30

June 2022
ਭਾਰਤ

ਦੋ ਭਰਾਵਾਂ ਦੇ ਕਤਲ ਕੇਸ ਵਿੱਚ 25 ਦੋਸ਼ੀਆਂ ਨੂੰ ਉਮਰ ਕੈਦ

May 17, 2022 06:31 PM

ਪਲੱਕੜ, 17 ਮਈ (ਪੋਸਟ ਬਿਊਰੋ)- ਕੇਰਲ ਦੀ ਇੱਕ ਸੈਸ਼ਨ ਕੋਰਟ ਨੇ ਪਲੱਕੜ ਜ਼ਿਲ੍ਹੇ ਵਿੱਚ ਸਾਲ 2013 ਵਿੱਚ ਹੋਏ ਦੋ ਭਰਾਵਾਂ ਦੇ ਕਤਲ ਦੇ ਕੇਸ ਵਿੱਚ 25 ਦੋਸ਼ੀਆਂ ਨੂੰ ਕੱਲ੍ਹ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਾਰੇ ਦੋਸ਼ੀ ਆਈ ਯੂ ਐਮ ਐਲ (ਇੰਡੀਅਨ ਯੂਨੀਅਨ ਮੁਸਲਿਮ ਲੀਗ) ਦੇ ਵਰਕਰ ਹਨ। ਅਦਾਲਤ ਨੇ ਹਰ ਦੋਸ਼ੀ ਉੱਤੇ 1.15 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਅਤੇ ਇਹ ਪੂਰੀ ਰਾਸ਼ੀ ਪੀੜਤ ਪਰਵਾਰ ਨੂੰ ਦਿੱਤੀ ਜਾਵੇਗੀ।
ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿਥ ਟੀ ਐਚ ਨੇ 12 ਮਈ ਨੂੰ ਦੋ ਭਰਾਵਾਂ: ਨਰਦੀਨ ਤੇ ਹਮਸਾ ਦੇ ਕਤਲ ਦੇ ਦੋਸ਼ ਵਿੱਚ 25 ਜਣਿਆਂ ਨੂੰ ਦੋਸ਼ੀ ਮੰਨਿਆ ਸੀ। ਦੋਵੇਂ ਭਰਾ ਏ ਪੀ ਸੁੰਨੀ ਪਾਰਟੀ ਦੇ ਮੈਂਬਰ ਸਨ, ਜੋ ਖੱਬੇ ਪੱਖੀ ਮੋਰਚੇ ਦੇ ਸਮਰਥਕ ਸਨ। ਵਿਸ਼ੇਸ਼ ਸਰਕਾਰੀ ਵਕੀਲ ਕ੍ਰਿਸ਼ਨਨ ਨਾਰਾਇਣ ਨੇ ਕੱਲ੍ਹ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੀ ਪੁਸ਼ਟੀ ਕੀਤੀ ਹੈ।ਅਦਾਲਤ ਨੇ ਹਰ ਦੋਸ਼ੀ ਨੂੰ ਆਈ ਪੀ ਸੀ ਦੀ ਧਾਰਾ 302 (ਕਤਲ) ਦੇ ਨਾਲ ਧਾਰਾ 149 (ਗ਼ੈਰ-ਕਾਨੂੰਨੀ ਤੌਰ ਉੱਤੇ ਇਕੱਠੇ ਹੋਣ ਵਾਲਾ ਹਰ ਮੈਂਬਰ ਬਰਾਬਰ ਉਦੇਸ਼ ਨਾਲ ਕੀਤੇ ਅਪਰਾਧ ਦਾ ਦੋਸ਼ੀ) ਦਾ ਵੀ ਦੋਸ਼ੀ ਠਹਿਰਾਇਆ ਹੈ। ਤਿੰਨ ਭਰਾਵਾਂ ਉੱਤੇ ਹੋਏ ਹਮਲੇ ਵਿੱਚ ਸਿਰਫ਼ ਕੁੰਜੁ ਮੁਹੰਮਦ ਜਿਊਂਦਾ ਬਚ ਸਕਿਆ ਅਤੇ ਉਹ ਇਸ ਮਾਮਲੇ ਦਾ ਮੁੱਖ ਗਵਾਹ ਰਿਹਾ। ਨਾਰਾਇਣਨ ਨੇ ਦੱਸਿਆ ਕਿ ਇਕ ਮਸਜਿਦ ਦੇ ਚੰਦੇ ਨੂੰ ਲੈ ਕੇ ਦੋਹਾਂ ਪੱਖਾਂ ਵਿੱਚ ਹੋਈ ਕਿਹਾ-ਸੁਣੀ ਤੋਂ ਬਾਅਦ ਹਮਲਾ ਕੀਤਾ ਗਿਆ ਸੀ। ਇਹ ਆਪਣੀ ਤਰ੍ਹਾਂ ਦਾ ਕੇਸ ਕਿਹਾ ਜਾਂਦਾ ਹੈ।

Have something to say? Post your comment