Welcome to Canadian Punjabi Post
Follow us on

01

July 2025
 
ਭਾਰਤ

ਮੁੰਡਕਾ ਅਗਨੀ ਕਾਂਡ: ਇਮਾਰਤ ਦਾ ਮਾਲਕ ਗ੍ਰਿਫਤਾਰ

May 16, 2022 01:59 PM

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਰਾਜਧਾਨੀ ਦਿੱਲੀ ਵਿੱਚ ਮੁੰਡਕਾ ਇਲਾਕੇ ਵਿੱਚ ਮੈਟਰੋ ਸਟੇਸ਼ਨ ਨੇੜੇ ਦੀ ਚਾਰ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਅੱਗ ਲੱਗਣ ਕਾਰਨ 27 ਵਿਅਕਤੀਆਂ ਦੀ ਮੌਤ ਹੋਣ ਦੇ ਦੋ ਦਿਨ ਬਾਅਦ ਦਿੱਲੀ ਪੁਲਸ ਨੇ ਕੱਲ੍ਹ ਇਮਾਰਤ ਦੇ ਮਾਲਕਮਨੀਸ਼ ਲਾਕਰਾ ਨੂੰ ਗ੍ਰਿਫਤਾਰ ਕਰਲਿਆ ਹੈ। ਪੁਲਸ ਟੀਮ ਨੇ ਉਸ ਨੂੰ ਦਿੱਲੀ ਤੇ ਹਰਿਆਣਾ ਵਿੱਚ ਕਈ ਥਾਈਂ ਛਾਪੇ ਮਾਰਨ ਮਗਰੋਂ ਗ੍ਰਿਫਤਾਰ ਕੀਤਾ ਹੈ।
ਪਤਾ ਲੱਗਾ ਹੈ ਕਿ ਮਨੀਸ਼ ਲਾਕਰਾ ਇਸ ਇਮਾਰਤ ਦੀ ਜ਼ਮੀਨੀ ਮੰਜ਼ਿਲ ਤੋਂ ਪ੍ਰਾਪਰਟੀ ਡੀਲਿੰਗਕਰਦਾ ਸੀ। ਪੁਲਸ ਨੇ ਦੱਸਿਆ ਕਿ ਦੋ ਭਰਾਵਾਂ ਹਰੀਸ਼ ਗੋਇਲ ਤੇ ਵਰੁਣ ਗੋਇਲ ਨੇ ਆਪਣੀ ਕੰਪਨੀ ਲਈ ਇਮਾਰਤ ਦੀਆਂ ਤਿੰਨ ਮੰਜ਼ਿਲਾ ਕਿਰਾਏ ਉੱਤੇ ਲਈਆਂ ਸਨ, ਜੋ ਮੁੱਖ ਤੌਰ ਉੱਤੇ ਸੀ ਸੀ ਟੀ ਵੀ ਅਤੇ ਵਾਈ ਫਾਈ ਰਾਊਟਰਾਂ ਬਣਾਉਣ, ਮੁਰੰਮਤ ਅਤੇ ਵੇਚਣ ਦਾ ਕੰਮ ਕਰਦੇ ਸਨ। ਗੋਇਲ ਭਰਾਵਾਂ ਨੇ ਮਨੀਸ਼ ਤੋਂ 2018 ਵਿੱਚ ਇਮਾਰਤ ਦੀ ਪਹਿਲੀ ਮੰਜ਼ਿਲ ਕਿਰਾਏ ਉੱਤੇ ਲਈ, ਫਿਰ ਸਾਲ 2019 ਵਿੱਚ ਦੂਜੀ ਅਤੇ ਤੀਜੀ ਮੰਜ਼ਿਲ 2021 ਵਿੱਚ ਕਿਰਾਏ ਉੱਤੇ ਲੈ ਲਈ। ਉਨ੍ਹਾਂ ਲਾਕਰਾ, ਉਸ ਦੀ ਪਤਨੀ ਅਤੇ ਮਾਂ ਨੂੰ 1.2 ਲੱਖ ਰੁਪਏ ਨਕਦ ਦਿੱਤੇ ਸਨ। ਗੋਇਲ ਭਰਾਵਾਂ ਨੂੰ ਸ਼ੁੱਕਰਵਾਰ ਦੀ ਰਾਤ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਲਾਕਰਾ ਆਪਣੇ ਪਰਵਾਰ ਨਾਲ ਇਮਾਰਤ ਦੀ ਉਪਰਲੀ ਮੰਜ਼ਿਲ ਉੱਤੇ ਰਹਿੰਦਾ ਸੀ, ਜਿਸ ਨੂੰ ਸ਼ੁੱਕਰਵਾਰ ਅੱਗ ਲੱਗ ਗਈ ਸੀ ਤੇ ਉਹ ਨਾਲ ਲੱਗਦੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਸੀ। ਇਮਾਰਤ ਦਾ ਸਿਰਫ ਇੱਕੋ ਨਿਕਾਸ ਸੀ, ਜਿੱਥੇ ਪੌੜੀਆਂ ਉੱਤੇ ਡੱਬੇ ਰੱਖੇ ਹੋਣ ਕਾਰਨ ਲੋਕ ਉਥੇ ਫਸ ਗਏ। ਦਿੱਲੀ ਫਾਇਰ ਸਰਵਿਸਿਜ਼ (ਡੀ ਐਫ ਐਸ) ਦੇ ਮੁਖੀ ਅਤੁਲ ਗਰਗ ਨੇ ਜਾਂਚ ਦੌਰਾਨ ਕਿਹਾ ਸੀ ਕਿ ਇਮਾਰਤ ਕੋਲ ਅੱਗ ਸਬੰਧੀ ਐਨ ਓ ਸੀ ਅਤੇ ਦਿੱਲੀ ਨਗਰ ਨਿਗਮ ਤੋਂ ਕਲੀਅਰੈਂਸ ਨਹੀਂ ਸੀ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕੱਲ੍ਹ ਇੱਥੇ ਦਾਅਵਾ ਕੀਤਾ ਕਿ ਅੱਗ ਕਾਰਨ ਤਬਾਹ ਹੋਈ ਮੁੰਡਕਾ ਇਲਾਕੇ ਦੀ ਇਮਾਰਤ ਦੇ ਮਾਲਕ ਮਨੀਸ਼ ਲਾਕਰਾ ਦੇ ਸੰਬੰਧ ਭਾਜਪਾ ਨਾਲ ਹਨ ਅਤੇ ਭਾਜਪਾ ਦੀ ਮਦਦ ਨਾਲ ਉਹ ਗੈਰ ਕਾਨੂੰਨੀ ਉਦਯੋਗਿਕ ਗਤੀਵਿਧੀਆਂ ਚਲਾ ਰਿਹਾ ਸੀ। ਪ੍ਰੈਸ ਕਾਨਫਰੰਸ ਵਿੱਚ ਪਾਰਟੀ ਆਗੂ ਦੁਰਗੇਸ਼ ਪਾਠਕ ਨੇ ਭਾਜਪਾ ਆਗੂਆਂ ਨਾਲ ਮੁਲਜ਼ਮ ਮਨੀਸ਼ ਲਾਕਰਾ ਦੀਆਂ ਦੋ ਫੋਟੋ ਵੀ ਦਿਖਾਈਆਂ। ਇਸ ਦੇ ਬਾਅਦਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਦਾ ਲਾਕਰਾ ਨਾਲ ਕੋਈ ਸੰਬੰਧ ਨਹੀਂ, ਇਹ ਝੂਠਾ ਦੋਸ਼ ਲਾਇਆ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ