Welcome to Canadian Punjabi Post
Follow us on

01

July 2025
 
ਭਾਰਤ

ਹਾਈ ਕੋਰਟ ਦੀ ਰਾਏ: ਬੁੱਲ੍ਹਾਂ ਨੂੰ ਚੁੰਮਣਾ ਤੇ ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਸੈਕਸ ਨਹੀਂ

May 16, 2022 01:54 PM

ਮੁੰਬਈ, 16 ਮਈ (ਪੋਸਟ ਬਿਊਰੋ)- ਬੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਬੁੱਲ੍ਹਾਂ ਨੂੰ ਚੁੰਮਣਾ ਅਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਆਈ ਪੀ ਸੀ (ਇੰਡੀਅਨ ਪੀਨਲ ਕੋਡ) ਦੀ ਧਾਰਾ 377 ਅਧੀਨ ਗੈਰ-ਕੁਦਰਤੀ ਸੈਕਸ ਨਹੀਂ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇੱਕ ਨਾਬਾਲਗ ਮੁੰਡੇ ਨਾਲ ਸੈਕਸ ਸ਼ੋਸ਼ਣ ਦੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ।ਉਸ ਨੂੰ 14 ਸਾਲਾ ਮੁੰਡੇ ਦੇ ਪਿਤਾ ਦੀ ਸ਼ਿਕਾਇਤ ਪਿੱਛੋਂ ਪਿੱਛਲੇ ਸਾਲ ਗ਼੍ਰਿਫ਼ਤਾਰ ਕੀਤਾ ਗਿਆ ਸੀ।
ਮੁੰਡੇ ਦੇ ਪਿਤਾ ਨੇ ਦੇਖਿਆ ਸੀ ਕਿ ਉਸਦੀ ਅਲਮਾਰੀ ਵਿੱਚੋਂ ਪੈਸੇ ਗਾਇਬ ਹਨ। ਮੁੰਡੇ ਨੇ ਦੱਸਿਆ ਕਿ ਉਸ ਨੇ ਇਹ ਪੈਸੇ ਉਸ ਵਿਅਕਤੀ ਨੂੰ ਦਿੱਤੇ ਹਨ। ਮੁੰਡੇ ਨੇ ਕਿਹਾ ਕਿ ਉਹ ਆਨਲਾਈਨ ਗੇਮ ‘ਓਲਾ ਪਾਰਟੀ' ਦਾ ਰਿਚਾਰਜ ਕਰਾਉਣ ਲਈ ਮੁੰਬਈ ਵਿੱਚ ਉਸ ਬੰਦੇ ਦੀ ਦੁਕਾਨ ਉੱਤੇ ਜਾਂਦਾ ਸੀ?ਮੰੁਡੇ ਦਾ ਦੋਸ਼ ਹੈ ਕਿ ਇੱਕ ਦਿਨ ਉਹ ਰਿਚਾਰਜ ਕਰਵਾਉਣ ਗਿਆ ਤਾਂ ਦੋਸ਼ੀ ਨੇ ਉਸ ਦੇ ਬੁੱਲ੍ਹਾਂ ਨੂੰ ਤੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਛੂਹਿਆ। ਜੱਜ ਨੇ ਦੋਸ਼ੀ ਨੂੰ ਜ਼ਮਾਨਤ ਦੇਂਦੇ ਹੋਏ ਕਿਹਾ ਕਿ ਮੁੰਡੇ ਦੀ ਮੈਡੀਕਲ ਜਾਂਚ ਦੌਰਾਨ ਸੈਕਸ ਸ਼ੋਸ਼ਣ ਦੇ ਉਸ ਦੇ ਦੋਸ਼ ਸਾਬਤ ਨਹੀਂ ਹੋਏ। ਇਸ ਕੇਸ ਵਿੱਚ ਗੈਰ-ਕੁਦਰਤੀ ਸੈਕਸ ਦੀ ਗੱਲ ਵੀ ਸਾਬਤ ਨਹੀਂ ਹੋਈ। ਦੋਸ਼ੀ ਇੱਕ ਸਾਲ ਤਕ ਜੇਲ੍ਹ ਵਿੱਚ ਰਹਿ ਚੁੱਕਾ ਹੈ ਅਤੇ ਜ਼ਮਾਨਤ ਦਾ ਹੱਕਦਾਰ ਹੈ। ਉਨ੍ਹਾਂ ਉਸ ਨੂੰ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਉੱਤੇ ਜ਼ਮਾਨਤ ਦੇ ਦਿੱਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ