Welcome to Canadian Punjabi Post
Follow us on

12

May 2025
 
ਕੈਨੇਡਾ

ਕੈਨੇਡਾ ਦੀ ਆਰਥਿਕ ਸਥਿਰਤਾ ਤੇ ਸਾਖ਼ ਦੀ ਕੋਈ ਪਰਵਾਹ ਨਹੀਂ ਪੌਲੀਏਵਰ ਨੂੰ : ਟਰੂਡੋ

May 13, 2022 09:16 AM

ਓਟਵਾ, 12 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਬਣਨ ਉਪਰੰਤ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਅਹੁਦੇ ਤੋਂ ਹਟਾਉਣ ਦਾ ਤਹੱਈਆ ਪ੍ਰਗਟਾਉਣ ਵਾਲੇ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਦੇ ਇਸ ਬਿਆਨ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਖ਼ਤ ਇਤਰਾਜ਼ ਪ੍ਰਗਟਾਇਆ।
ਟਰੂਡੋ ਨੇ ਆਖਿਆ ਕਿ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਇਹ ਜਾਣਦੇ ਹਨ ਕਿ ਦੇਸ਼ ਦੀ ਆਰਥਿਕ ਸਥਿਰਤਾ ਤੇ ਕੌਮਾਂਤਰੀ ਸਾਖ਼ ਲਈ ਸੈਂਟਰਲ ਬੈਂਕ ਦੀ ਆਜ਼ਾਦੀ ਦੀ ਕੀ ਅਹਿਮੀਅਤ ਹੈ? ਟਰੂਡੋ ਨੇ ਆਖਿਆ ਕਿ ਪੌਲੀਏਵਰ ਜਾਂ ਤਾਂ ਇਸ ਨੂੰ ਗਲਤ ਸਮਝ ਰਹੇ ਹਨ ਤੇ ਜਾਂ ਉਹ ਤੱਥਾਂ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ।ਉਨ੍ਹਾਂ ਅੱਗੇ ਆਖਿਆ ਕਿ ਇਹ ਉਸ ਯੁੱਗ ਦੀ ਗੱਲ ਹੈ ਜਿੱਥੇ ਸਾਨੂੰ ਵਧੇਰੇ ਜਿ਼ੰਮੇਵਾਰ ਲੀਡਰਸਿ਼ਪ ਦੀ ਲੋੜ ਹੈ।ਪਰ ਇਹ ਫੈਸਲਾ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਕਰਨਾ ਹੈ ਅਸੀਂ ਨਹੀਂ।
ਜਿ਼ਕਰਯੋਗ ਹੈ ਕਿ ਐਡਮੰਟਨ ਵਿੱਚ ਬੁੱਧਵਾਰ ਰਾਤ ਨੂੰ ਹੋਈ ਬਹਿਸ ਵਿੱਚ ਪੌਲੀਏਵਰ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਜੇ ਉਹ ਜਿੱਤਦੇ ਹਨ ਤਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਕਿਸੇ ਅਜਿਹੇ ਸ਼ਖਸ ਨਾਲ ਬਦਲ ਦੇਣਗੇ ਜਿਸ ਕੋਲ ਮਹਿੰਗਾਈ ਘੱਟ ਕਰਨ ਦਾ ਨੁਸਖਾ ਹੋਵੇ।
ਵੀਰਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਬੰਧੀ ਪੁੱਛੇ ਜਾਣ ਉੱਤੇ ਟਰੂਡੋ ਨੇ ਆਖਿਆ ਕਿ ਬੈਂਕ ਆਫ ਕੈਨੇਡਾ ਦੁਨੀਆ ਭਰ ਵਿੱਚ ਸੱਭ ਤੋਂ ਮਜ਼ਬੂਤ, ਸੱਭ ਤੋਂ ਸਥਿਰ ਤੇ ਪੂਰੀ ਸਾਖ਼ ਵਾਲਾ ਬੈਂਕਿੰਗ ਸਿਸਟਮ ਹੈ।ਸਮੇਂ ਦੀ ਸਰਕਾਰ ਤੋਂ ਇਸ ਨੂੰ ਆਜ਼ਾਦ ਰੱਖਿਆ ਜਾਣਾ ਅਹਿਮ ਸਿਧਾਂਤ ਹੈ।ਉਨ੍ਹਾਂ ਆਖਿਆ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਦੀ ਸਥਿਰਤਾ ਨਾ ਸਿਰਫ ਕੈਨੇਡੀਅਨਜ਼ ਲਈ ਸਗੋਂ ਕੈਨੇਡੀਅਨ ਬਿਜ਼ਨਸਿਜ਼, ਕੈਨੇਡੀਅਨ ਨਿਵੇਸ਼ਕਾਂ ਤੇ ਨਿਵੇਸ਼ਾਂ, ਕੈਨੇਡਾ ਆਉਣ ਵਾਲੇ ਨਿਵੇਸ਼ਕਾਂ ਲਈ ਕਿੰਨੀ ਅਹਿਮੀਅਤ ਰੱਖਦੀ ਹੈ। ਦੁਨੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਅਜਿਹਾ ਮਜ਼ਬੂਤ ਸੈਂਟਰਲ ਬੈਂਕ ਹੈ ਜਿਹੜਾ ਸਿਆਸੀ ਮਸ਼ੀਨਰੀ ਤੇ ਦਖਲਅੰਦਾਜ਼ੀ ਤੋਂ ਆਜ਼ਾਦ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਪਤਾ ਕਿਊਬੈਕ ਹਾਈਕਰ ਦੀ ਲਾਸ਼ ਐਡੀਰੋਨਡੈਕਸ `ਚ ਮਿਲੀ ਉਪ-ਨਿਯਮ ਅਪਡੇਟ ਦਾ ਉਦੇਸ਼ ਤਿਉਹਾਰਾਂ, ਪ੍ਰਦਰਸ਼ਨਾਂ ਲਈ ਲਾਲ ਫੀਤਾਸ਼ਾਹੀ ਨੂੰ ਘਟਾਉਣਾ : ਸਿਟੀ ਸਟਾਫ ਨੋਵਾ ਸਕੋਸ਼ੀਆ ਦੀ ਐਨਾਪੋਲਿਸ ਵੈਲੀ `ਚ ਹਾਈਵੇਅ 101 `ਤੇ ਦੋ ਕਾਰਾਂ ਦੀ ਟੱਕਰ `ਚ 5 ਦੀ ਮੌਤ, 1 ਗੰਭੀਰ ਤਿੰਨ ਡਕੈਤੀਆਂ ਤੇ ਹਥਿਆਰਾਂ ਰੱਖਣ ਦੇ ਦੋਸ਼ ਤਹਿਤ ਮੁਲਜ਼ਮ ਕਾਬੂ ਓਟਵਾ ਦੇ ਮਾਈਕਲ ਹਿੱਲ ਜਿਊਲਰੀ ਸਟੋਰ ‘ਚ ਚੋਰਾਂ ਨੇ ਕੀਤੀ ਭੰਨਤੋੜ, ਲੁੱਟੇ ਗਹਿਣੇ ਓਰਲੀਨਜ਼ ਵਿੱਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ‘ਚ 4 ਜ਼ਖ਼ਮੀ, 1 ਗੰਭੀਰ ਮਿੱਟੀ ਦੀਆਂ ਸਮੱਸਿਆਵਾਂ ਦੇ ਬਾਵਜੂਦ ਦੱਖਣੀ ਓਟਾਵਾ ਪੁਲਿਸ ਸਟੇਸ਼ਨ ਸਮੇਂ ਅੰਦਰ ਹੋ ਜਾਵੇਗਾ ਤਿਆਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ