Welcome to Canadian Punjabi Post
Follow us on

04

July 2025
 
ਭਾਰਤ

ਮਣੀਸ਼ੰਕਰ ਅਈਅਰ ਕਹਿੰਦੈ: ਦਸ਼ਰਥ ਦੇ ਮਹਿਲ ਦੇ 10 ਹਜ਼ਾਰ ਕਮਰੇ ਸਨ, ਰਾਮ ਚੰਦਰ ਕਿੱਥੇ ਪੈਦਾ ਹੋਏ ਸਨ

January 10, 2019 07:51 AM

ਨਵੀਂ ਦਿੱਲੀ, 9 ਜਨਵਰੀ (ਪੋਸਟ ਬਿਊਰੋ)- ਕਾਂਗਰਸ ਆਗੂ ਮਣੀਸ਼ੰਕਰ ਅਈਅਰ ਨੇ ਇੱਕ ਵਾਰੀ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇਸ ਵਾਰੀ ਉਨ੍ਹਾਂ ਨੇ ਅਯੁੱਧਿਆ 'ਚ ਰਾਮ ਮੰਦਰ ਨੂੰ ਲੈ ਕੇ ਬਿਆਨ ਦਿੱਤਾ ਹੈ, ਜਿਸ ਤੋਂ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਚੰਦਰ ਦੇ ਪਿਤਾ ਦਸ਼ਰਥ ਦੇ ਮਹਿਲ 'ਚ 10 ਹਜ਼ਾਰ ਕਮਰੇ ਸਨ, ਪਰ ਭਗਵਾਨ ਰਾਮ ਕਿਹੜੇ ਕਮਰੇ ਵਿੱਚ ਪੈਦਾ ਹੋਏ ਸਨ ਇਸ ਦਾ ਕਿਸ ਨੂੰ ਪਤਾ ਹੈ?
ਅਈਅਰ ਨੇ ਇਹ ਗੱਲ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਾ ਦੇ ਦਿੱਲੀ 'ਚ ਹੋਏ ਇੱਕ ਪ੍ਰੋਗਰਾਮ ‘ਇੱਕ ਸ਼ਾਮ ਬਾਬਰੀ ਦੇ ਨਾਮ’ 'ਚ ਕਹੀ। ਸੀਨੀਅਰ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦੇ ਭਗਵਾਨ ਰਾਮ ਦੇ ਜਨਮ ਸਥਾਨ ਸੰਬੰਧੀ ਬਿਆਨ 'ਤੇ ਭਾਰਤੀ ਜਨਤਾ ਪਾਰਟੀ ਨੇ ਨਿਸ਼ਾਨਾ ਸਾਧਿਆ। ਰਾਮ ਦੇ ਜਨਮ ਸਥਾਨ 'ਤੇ ਸਵਾਲ ਚੁੱਕਣ 'ਤੇ ਭਾਜਪਾ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਖੁਦ ਦੱਸਣ ਕਿ ਉਹ ਕਿੱਥੇ ਪੈਦਾ ਹੋਏ ਸਨ? ਭਾਜਪਾ ਦੇ ਬੁਲਾਰੇ ਸ਼ਲਭ ਮਣੀ ਤਿ੍ਰਪਾਠੀ ਨੇ ਟਵੀਟ ਕਰ ਕੇ ਅਈਅਰ ਤੋਂ ਪੁੱਛਿਆ ਕਿ ਭਗਵਾਨ ਰਾਮ ਲਈ ਗਲਤ ਭਾਸ਼ਾ ਬੋਲਣ ਵਾਲੇ ਮਣੀਸ਼ੰਕਰ ਪਹਿਲਾਂ ਇਹ ਦੱਸ ਕਿ ਉਹ ਕਿਸ ਕਮਰੇ ਵਿੱਚ ਪੈਦਾ ਹੋਏ। ਉਨ੍ਹਾਂ ਕਿਹਾ ਕਿ ਅਈਅਰ ਦੇ ਇਸ ਬਿਆਨ ਨਾਲ ਦੇਸ਼ ਦੇ ਹਿੰਦੂਆਂ ਦੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਪੂਰਾ ਦੇਸ਼ ਜਾਣਦਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਭਗਵਾਨ ਰਾਮ ਦੀ ਹੋਂਦ ਸੰਬੰਧੀ ਮਜ਼ਾਕ ਬਣਾਉਂਦੀ ਰਹੀ ਹੈ।
ਜ਼ਿਕਰ ਯੋਗ ਹੈ ਕਿ ਆਈਅਰ ਨੇ ਸੋਮਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਮੰਦਰ ਉਹ ਹੀ ਬਣਾਉਣਗੇ ਦਾ ਕੀ ਮਤਲਬ ਹੈ? ਦਸ਼ਰਥ ਇੱਕ ਬਹੁਤ ਵੱਡੇ ਮਹਾਰਾਜਾ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਹਿਲ ਵਿੱਚ ਦਸ ਹਜ਼ਾਰ ਕਮਰੇ ਸਨ। ਕੌਣ ਜਾਣਦਾ ਹੈ ਕਿ ਕਿਹੜਾ ਕਮਰੇ ਕਿੱਥੇ ਸੀ। ਇਸ ਲਈ ਇਹ ਕਹਿਣਾ ਕਿ ਅਸੀਂ ਜਾਣਦੇ ਹਾਂ ਕਿ ਭਗਵਾਨ ਰਾਮ ਇਥੇ ਪੈਦਾ ਹੋਏ ਸਨ, ਇਸ ਲਈ ਮੰਦਰ ਇਥੇ ਬਣਾਉਣਾ ਹੈ। ਇਥੇ ਇੱਕ ਮਸਜਿਦ ਹੈ। ਪਹਿਲਾਂ ਅਸੀਂ ਮਸਜਿਦ ਤੋੜਾਂਗੇ ਤੇ ਇਸ ਦੀ ਜਗ੍ਹਾ ਮੰਦਰ ਬਣਾਵਾਂਗੇ। ਇਹ ਗਲਤ ਹੈ। ਕੀ ਇੱਕ ਹਿੰਦੁਸਤਾਨੀ ਲਈ ਅੱਲਾ 'ਤੇ ਭਰੋਸਾ ਰੱਖਣਾ ਗਲਤ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਈਅਰ ਦੇ ਇੱਕ ਬਿਆਨ ਤੋਂ ਕਾਂਗਰਸ ਪਾਰਟੀ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਪਾਰਟੀ ਵਿੱਚ ਪਰਤਣ ਮਗਰੋਂ ਇਹ ਉਨ੍ਹਾਂ ਦਾ ਪਹਿਲਾ ਵਿਵਾਦਪੂਰਨ ਬਿਆਨ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ