Welcome to Canadian Punjabi Post
Follow us on

02

July 2025
 
ਭਾਰਤ

ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ, ਸੱਤ ਲੋਕਾਂ ਦੀ ਮੌਤ

January 24, 2022 02:12 AM

ਮੁੰਬਈ, 23 ਜਨਵਰੀ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਮੱਧ ਮੁੰਬਈ ਦੇ ਤਾੜਦੇਵ ਇਲਾਕੇ ਵਿੱਚ ਕੱਲ੍ਹ ਬਹੁਮੰਜ਼ਿਲਾ ਇਮਾਰਤ ਦੀ 18ਵੀਂ ਮੰਜ਼ਿਲ ਉੱਤੇ ਸਵੇਰ ਵੇਲੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ ਦੱਸੇ ਗਏ ਹਨ।
ਬ੍ਰਹਨ ਮੁੰਬਈ ਮਹਾਨਗਰ ਪਾਲਿਕਾ (ਬੀ ਐਮ ਸੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੋਵਾਲੀਆ ਟੈਂਕ ਵਿੱਚ ਗਾਂਧੀ ਹਸਪਤਾਲ ਦੇ ਸਾਹਮਣੀ ਇਮਾਰਤ ‘ਕਮਲਾ' ਵਿੱਚ ਸਵੇਰੇ ਕਰੀਬ ਸੱਤ ਵਜੇ ਅੱਗ ਲੱਗੀ, ਜਦੋਂ ਓਥੇ ਰਹਿੰਦੇ ਲੋਕ ਸੁੱਤੇ ਹੋਏ ਸਨ। ਉਨ੍ਹਾਂ ਕਿਹਾ, ਇਹ 20 ਮੰਜ਼ਿਲਾ ਇਮਾਰਤ ਵਿੱਚ ਇਸ ਦੀ 18ਵੀਂ ਮੰਜ਼ਲ ਉੱਤੇ ਲੱਗੀ ਅੱਗ ਦੀ ਸੂਚਨਾ ਮਿਲਣ ਉੱਤੇ ਫ਼ਾਇਰ ਬ੍ਰਿਗੇਡ ਕਰਮਚਾਰੀ ਅਤੇ ਪੁਲਸ ਓਥੇ ਪਹੁੰਚ ਗਏ। ਅਧਿਕਾਰੀ ਨੇ ਦੱਸਿਆ ਕਿ ਨਾਇਰ ਹਸਪਤਾਲ ਲਿਆਂਦੇ ਸੱਤ ਵਿੱਚੋਂ ਪੰਜ ਜ਼ਖ਼ਮੀਆਂ ਦੀ ਮੌਤ ਹੋ ਗਈ ਅਤੇ ਦੋੋ ਹੋਰ ਲੋਕਾਂ ਦੀ ਮੌਤ ਭਾਟੀਆ ਹਸਪਤਾਲ ਤੇ ਕਸਤੂਰਬਾ ਹਸਪਤਾਲ ਵਿੱਚ ਹੋਈ। ਭਾਟੀਆ ਹਸਪਤਾਲ ਵਿੱਚ 13, ਨਾਇਰ ਹਸਪਤਾਲ ਵਿੱਚ ਦੋ ਅਤੇ ਕਸਤੂਰਬਾ ਹਸਪਤਾਲ ਵਿੱਚ ਇੱਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਫ਼ਾਇਰ ਕਰਮਚਾਰੀਆਂ ਨੇ ਅੱਗ ਨੂੰ ਕਾਬੂ ਪਾ ਲਿਆ ਹੈ।ਇੱਕ ਅਧਿਕਾਰੀ ਨੇ ਦੱਸਿਆ, ‘‘18ਵੀਂ ਮੰਜ਼ਿਲ ਉੱਤੇ ਅੱਗ ਲੱਗਣ ਦੇ ਤੁਰੰਤ ਬਾਅਦ ਉਥੇ ਰਹਿੰਦੇ ਲੋਕ ਆਪਣੇ ਪਰਵਾਰਕ ਮੈਂਬਰਾਂ ਨਾਲ ਬਾਹਰ ਵੱਲ ਦੌੜੇ। ਹਰ ਮੰਜ਼ਿਲ ਉਤੇ ਘੱਟੋ-ਘੱਟ ਛੇ ਫਲੈਟ ਹਨ। ਅੱਗ ਨੇ 18ਵੀਂ ਅਤੇ 19ਵੀਂ ਮੰਜ਼ਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁਝ ਨਿਵਾਸੀ ਉਥੇ ਫਸ ਗਏ।'' ਉਨ੍ਹਾਂ ਕਿਹਾ ਕਿ ਉਥੇ ਰਹਿਣ ਵਾਲੇ ਕੁਝ ਨਿਵਾਸੀਆਂ ਅਨੁਸਾਰ, ਅੱਗ ਲੱਗਣ ਤੋਂ ਬਾਅਦ ਇਮਾਰਤ ਵਿੱਚ ਬਿਜਲੀ ਬੰਦ ਹੋ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ