Welcome to Canadian Punjabi Post
Follow us on

17

May 2022
 
ਭਾਰਤ

ਪਹਿਲੇ ਹਾਈਬਰਿਡ ਜਾਨਵਰ ਦੇ 5500 ਸਾਲ ਪੁਰਾਣੇ ਪਿੰਜਰ ਮਿਲੇ

January 19, 2022 01:52 AM

ਨਵੀਂ ਦਿੱਲੀ, 18 ਜਨਵਰੀ (ਪੋਸਟ ਬਿਊਰੋ)- ਦੁਨੀਆ ਵਿਚ ਇੱਕ ਤੋਂ ਇੱਕ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਲੱਗਣਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਅਜਿਹੀ ਹੀ ਖੋਜ ਪਿੱਛਲੇ ਦਿਨੀਂਹੋਈ, ਜਿਸ ਵਿੱਚ ਹਾਈਬਰਿਡ ਜਾਨਵਰ ਦੇ ਪਿੰਜਰ ਮਿਲੇ ਹਨ। ਹੈਰਾਨੀ ਦੀ ਗੱਲ ਹੈ ਕਿ 5500 ਸਾਲ ਪਹਿਲਾਂ ਸੰਕਰ ਜਾਨਵਰਾਂ ਦੇ ਬਣਨ ਦੀ ਤਕਨੀਕ ਮੌਜੂਦ ਸੀ। ਇਸ ਤੋਂ ਸਾਇੰਟਿਸਟ ਹੈਰਾਨ ਹਨ। ਵੈਬਸਾਈਟ ਵਾਓਨ ਦੀ ਰਿਪੋਰਟ ਅਨੁਸਾਰ ਇਹ ਖੋਜ ਸਾਇੰਸ ਐਡਵਾਂਸਡ ਵਿੱਚ ਛਪੀ ਹੈ, ਜਿਸ ਵਿੱਚ ਇੱਕ ਘੋੜੇ ਵਾਂਗ ਦਿੱਸਦੇ ਜਾਨਵਰ ਦਾ ਪਿੰਜਰ ਦੱਖਣੀ ਕਾਕੇਸ਼ਸ ਅਤੇ ਅਨਾਤੋਲੀਆ ਵਿੱਚ ਮਿਲਿਆ ਹੈ, ਜੋ ਕਾਂਸੇ ਯੁੱਗ ਦਾ ਹੈ। ਇਸ ਬਾਰੇ ਅਗਲੀ ਖੋਜ ਕੀਤੀ ਜਾ ਰਹੀ ਹੈ।
ਇਸ ਬਾਰੇ ਪੈਰਿਸ ਦੇ ਇੰਸਟੀਚਿਊਟ ਜੈਕੇਸ ਮੋਨੋਦ ਵਿੱਚ ਜੀਨੋਮਿਸਿਸਟ ਈਵਾ ਮਾਰੀਆ ਗੀਗਲ ਨੇ ਦੱਸਿਆ ਕਿ ਖੋਜ ਵਿੱਚ ਜਿਸ ਜਾਨਵਰ ਦਾ ਪਿੰਜਰ ਮਿਲਿਆ ਹੈ, ਉਹ ਨਾ ਗਧਾ ਹੈ ਤੇ ਸੀਰੀਅਨ ਜੰਗਲੀ ਗਧਾ ਹੈ। ਇਹ ਪੂਰਾ ਘੋੜੇ ਦਾ ਪਿੰਜਰ ਵੀ ਨਹੀਂ, ਸਗੋਂ ਘੋੜੇ ਵਾਂਗ ਹੈ। ਟੈਕਸਟੁਅਲ, ਆਈਕੋਨੋਗ੍ਰਾਫਿਕ ਤੇ ਆਰਕੀਜਿਓਲਾਜੀਕਲ ਡਾਟਾ ਦੇ ਕੰਬੀਨੇਸ਼ਨ ਤੋਂ ਪਤਾ ਲੱਗਦਾ ਹੈ ਕਿ ਮੱਧ ਤੋਂ ਤੀਸਰੀ ਸਤਾਬਦੀ ਈਸਾ ਪੂਰਵ ਤਕ ਘਰੇਲੂ ਘੋੜਿਆਂ ਨੂੰ ਗੁਆਂਢੀ ਪਹਾੜੀ ਖੇਤਰਾਂ ਤੋਂ ਮੈਸੋਪੋਟਾਮੀਆ (ਆਧੁਨਿਕ ਇਰਾਕ ਅਤੇ ਉਤਰ ਪੂਰਬੀ ਸੀਰੀਆ) ਵਿੱਚ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਅਕਸਰ ‘ਪਹਾੜਾਂ ਦਾ ਗਧਾ' ਕਿਹਾ ਜਾਂਦਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ