Welcome to Canadian Punjabi Post
Follow us on

03

July 2025
 
ਭਾਰਤ

ਰਿਟਾਇਰਡ ਐਨ ਆਰ ਆਈ ਅਤੇ ਸਲਮਾਨ ਖਾਨ ਦਾ ਵਿਵਾਦ ਹੋਰ ਵੀ ਵਧ ਗਿਆ

January 18, 2022 02:58 AM

ਮੁੰਬਈ, 17 ਜਨਵਰੀ (ਪੋਸਟ ਬਿਊਰੋ)- ਰਾਏਗੜ੍ਹ ਵਿੱਚ ਇੱਕ ਜ਼ਮੀਨੀ ਟੁਕੜੇ ਬਾਰੇ ਅਮਰੀਕਾ ਦੇ ਇੱਕ ਰਿਟਾਇਰਡ ਐਨ ਆਰ ਆਈ ਕੇਤਨ ਕੱਕੜ ਤੇ ਉਸ ਦੇ ਗੁਆਂਢੀ ਬਾਲੀਵੁੱਡ ਮੈਗਾਸਟਾਰ ਸਲਮਾਨ ਖਾਨ ਦਾ ਵਿਵਾਦ ਛਿੜ ਗਿਆ ਹੈ। ਕੱਕੜ ਵੱਲੋਂ ਸੋਸ਼ਲ ਮੀਡੀਆ ਪੋਸਟ ਉੱਤੇ ਤਿੱਖੀ ਆਲੋਚਨਾ ਕੀਤੇ ਜਾਣ ਉੱਤੇ ਅਭਿਨੇਤਾ ਸਲਮਾਨ ਖਾਨ ਨੇ ਗੂਗਲ, ਯੂ-ਟਿਊਬ, ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਪਲੇਟਫਾਰਮ ਸਮੱਗਰੀ ਨਿਰਮਾਤਾਵਾਂ ਦੇ ਇਲਾਵਾ ਆਪਣੇ ਗੁਆਂਢੀ ਖਿਲਾਫ ਨਾਗਰਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਹੈ।
ਇਹ ਮਾਮਲਾ 9ਵੇਂ ਦਹਾਕੇ ਦੇ ਕਰੀਬਅੱਧ ਦਾ ਹੈ, ਜਦੋਂ ਯੁਵਾ ਐਨ ਆਰ ਆਈ ਕੱਕੜ ਨੇ ਰਿਟਾਇਰਮੈਂਟ ਪਿਛੋਂ ਆਪਣਾ ਘਰ ਬਣਾਉਣ ਲਈ ਰਾਏਗੜ੍ਹ ਵਿੱਚ ਇੱਕ ਛੋਟਾ ਜਿਹਾ ਪਲਾਟ ਖਰੀਦਣ ਦੀ ਯੋਜਨਾ ਬਣਾਈਸੀ ਅਤੇ ਵਿਕਰੇਤਾ ਕੰਪਨੀ ਨੇ ਉਨ੍ਹਾਂ ਨੂੰ ਬਾਲੀਵੁੱਡ ਦੇ ਮਹਾਨ ਲੇਖਕ ਸਲੀਮ ਖਾਨ ਨਾਲ ਮਿਲਾਇਆ ਸੀ। ਖਾਨ ਨੇ ਕੱਕੜ ਨੂੰ ਭਰੋਸਾ ਦਿੱਤਾ ਕਿ ਇਲਾਕਾ ਵਧੀਆ ਹੈ ਤੇ ਉਹ ਉਨ੍ਹਾਂ ਨੂੰ ਆਪਣੇ ਗੁਆਂਢੀ ਬਣਾਉਣਾ ਪਸੰਦ ਕਰਨਗੇ। ਇਸ ਭਰੋਸੇ ਵਿੱਚ ਕੱਕੜ ਨੇ 1996 ਵਿੱਚ 2.50 ਏਕੜ ਜ਼ਮੀਨ ਖਰੀਦੀ ਅਤੇ ਫਿਰ ਉਸ ਉੱਤੇ ਛੋਟਾ ਜਿਹਾ ਵਾਤਾਵਰਣ ਅਨੁਸਾਰ ਭਗਵਾਨ ਗਣੇਸ਼ ਦਾ ਮੰਦਰ ਬਣਵਾਇਆ ਅਤੇ ਕਈ ਸਾਲਾਂ ਬਾਅਦ ਵਾਤਾਵਰਣ ਅਨੁਸਾਰ 120 ਵਰਗ ਫੁੱਟ ਦੇ ਘਰ ਨੂੰ ਕਦੇ-ਕਦੇ ਉਥੇ ਜਾਣ ਲਈ ਬਣਵਾਇਆ। ਦੋ ਦਹਾਕਿਆਂ ਤੋਂ ਵੱਧ ਸਮੇਂ ਤਕ ਦੋਵਾਂ ਗੁਆਂਢੀਆਂ ਵਿੱਚ ਸਭ ਠੀਕ ਰਿਹਾ ਅਤੇ ਜਦ ਵੀ ਕੱਕੜ ਆਪਣੀ ਛੋਟੀ ਜਿਹੀ ਜਾਇਦਾਦ ਦਾ ਦੌਰਾ ਕਰਦੇ ਤਾਂ ਅਰਪਿਤਾ ਫਾਰਮ ਵਿੱਚ ਖਾਨ ਕਬੀਲਾ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਸੀ। ਇਸ ਦੇ ਬਾਅਦ ਸੰਬੰਧ ਖਰਾਬ ਹੋ ਗਏ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ