Welcome to Canadian Punjabi Post
Follow us on

19

August 2022
ਟੋਰਾਂਟੋ/ਜੀਟੀਏ

ਭਾਈ ਬਲਵਿੰਦਰ ਸਿੰਘ ਚਾਨਾ ਦਾ ਰੇਡੀਓ ਖਬਰਸਾਰ ਅਤੇ ਪੰਜਾਬੀ ਪੋਸਟ ਅਦਾਰੇ ਵਲੋਂ ਸਨਮਾਨ

January 14, 2022 09:51 AM

ਕੈਨੇਡੀਅਨ ਪੰਜਾਬੀ ਪੋਸਟ ਅਤੇ ਰੇਡੀਓ ਖਬਰਸਾਰ ਦੀ ਟੀਮ ਵਲੋਂ ਭਾਈ ਬਲਵਿੰਦਰ ਸਿੰਘ ਚਾਨਾ ਨੂੰ ਉਨ੍ਹਾਂ ਵਲੋਂ ਰੇਡੀਓ ਖਬਰਸਾਰ ਉਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਨਵੇਂ ਸਾਲ ਦੇ ਮੌਕੇ ਉਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਭਾਈ ਬਲਵਿੰਦਰ ਸਿੰਘ ਚਾਨਾ ਇਸ ਸਮੇਂ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਦੇ ਹੈੱਡ ਗ੍ਰੰਥੀ ਹਨ। ਇਹ 20 ਸਾਲ ਤੋਂ ਰੇਡੀਓ ਖਬਰਸਾਰ ਉਪਰ ਸਵੇਰੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਵਿਚੋਂ ਮੁਖਵਾਕ ਅਤੇ ਉਸਦੇ ਭਾਵਅਰਥ ਸਰੋਤਿਆਂ ਨੂੰ ਸਰਵਣ ਕਰਾਉਂਦੇ ਆ ਰਹੇ ਹਨ। ਕੈਨੇਡੀਅਨ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਨੇ ਕਿਹਾ ਕਿ ਭਾਈ ਸਾਹਿਬ ਵਲੋਂ ਦਿੱਤੀ ਜਾ ਰਹੀ ਨਿਸ਼ਕਾਮ ਸੇਵਾ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਨ੍ਹਾਂ ਵਲੋਂ ਕੋਈ ਵੀ ਨਾਗਾ ਨਹੀਂ ਪਾਇਆ ਜਾਂਦਾ ਅਤੇ ਨੇਮਬੱਧ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਕਮਨਾਮਾ ਲੈ ਕੇ ਅਤੇ ਸੰਗਤਾਂ ਨੂੰ ਇਸਦੇ ਭਾਵਅਰਥ ਸਮਝਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਨ। ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ, ਜੋ ਕਿ 12414, ਬਰੈਮਲੀ ਰੋਡ, ਕੈਲੇਡਨ, ਼7ਛ 2ਫ2 ਉਤੇ ਸਥਿਤ ਹੈ। ਕੈਲੇਡਨ ਵਿਚ ਨਾਨਕ ਨਿਸ਼ਕਾਮ ਸੇਵਾ ਸੈਂਟਰ ਉਤੇ ਆਨੰਦ ਕਾਰਜ ਅਤੇ ਆਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।    

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਕਵਿੱਲ ਵਿੱਚ ਦੋਹਰੇ ਗੋਲੀਕਾਂਡ ਵਿੱਚ ਪੁਰਸ਼ ਹਲਾਕ, ਮਹਿਲਾ ਜ਼ਖ਼ਮੀ ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ ਹੈਲਥ ਕੇਅਰ ਸਿਸਟਮ ਨੂੰ ਲੀਹ ਉੱਤੇ ਲਿਆਉਣ ਲਈ ਫੋਰਡ ਸਰਕਾਰ ਨੇ ਜਾਰੀ ਕੀਤਾ “ਪਲੈਨ ਟੂ ਸਟੇਅ ਓਪਨ” ਬਰੈਂਪਟਨ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਪੈਟ੍ਰਿਕ ਬ੍ਰਾਊਨ ਦੋਸ਼ ਮੁਕਤ ਕਰਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੱਚੇ ਦੀ ਹੋਈ ਮੌਤ ਧੱਕੇ ਨਾਲ ਗੱਡੀ ਵਿੱਚ ਬਿਠਾਈ ਗਈ ਮਹਿਲਾ ਦੀ ਸੇਫਟੀ ਨੂੰ ਲੈ ਕੇ ਪੁਲਿਸ ਚਿੰਤਤ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਨੇ ਸਲਾਨਾ ਸਮਾਗਮ ਕਰਵਾਇਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਬਰਸੀ ਦੇ ਸੰਬੰਧ ਵਿਚ ਅਖੰਡ ਪਾਠ 26 ਤੋਂ ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼